'Dilwale Dulhania Le Jayenge' ਦੇ 27 ਸਾਲ ਪੂਰੇ, ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹੈ ਰਾਜ-ਸਿਮਰਨ ਦਾ ਰੋਮਾਂਸ

written by Lajwinder kaur | October 20, 2022 03:53pm

DDLJ turns 27 Years: ਸ਼ਾਹਰੁਖ ਖ਼ਾਨ ਅਤੇ ਕਾਜੋਲ ਦੀ ਜੋੜੀ ਨੇ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਜੋੜੀ ਨੂੰ ਬਾਲੀਵੁੱਡ ਦੀਆਂ ਸਭ ਤੋਂ ਸ਼ਾਨਦਾਰ ਯਾਦਗਾਰ ਜੋੜੀਆਂ ਵਿੱਚ ਗਿਣਿਆ ਜਾਂਦਾ ਹੈ। ਹਾਲਾਂਕਿ ਦੋਵਾਂ ਦੀਆਂ ਸਾਰੀਆਂ ਫਿਲਮਾਂ ਸੁਪਰਹਿੱਟ ਰਹੀਆਂ ਹਨ ਪਰ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਫ਼ਿਲਮ ਨੇ ਇੱਕ ਵੱਖਰਾ ਹੀ ਮੁਕਾਮ ਹਾਸਿਲ ਕੀਤਾ। ਇਸ ਫਿਲਮ ਨੂੰ ਭਾਰਤੀ ਸਿਨੇਮਾ ਦੀ ਮਾਸਟਰਪੀਸ ਕਿਹਾ ਜਾਂਦਾ ਹੈ। ਰਾਜ ਅਤੇ ਸਿਮਰਨ ਦੀ ਲਵ ਸਟੋਰੀ ਅੱਜ ਵੀ ਹਰ ਕਿਸੇ ਨੂੰ ਯਾਦ ਹੈ।

ਹੋਰ ਪੜ੍ਹੋ : ਇੰਦਰਜੀਤ ਨਿੱਕੂ ਨੇ ਪਿਆਰੇ ਜਿਹੇ ਸੁਨੇਹੇ ਨਾਲ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਖ਼ਾਸ ਤਸਵੀਰ

ddlj 27 year image source: twitter

ਅਜਿਹੇ 'ਚ ਅੱਜ ਇਸ ਫਿਲਮ ਨੇ ਸਿਨੇਮਾਘਰਾਂ 'ਚ 27 ਸਾਲ ਪੂਰੇ ਕਰ ਲਏ ਹਨ। ਰਾਜ-ਸਿਮਰਨ ਦੀ ਪ੍ਰੇਮ ਕਹਾਣੀ ਦੀਆਂ ਉਦਾਹਰਣਾਂ ਅੱਜ ਵੀ ਦਿੱਤੀਆਂ ਜਾਂਦੀਆਂ ਹਨ। ਇਸੇ ਦੌਰਾਨ 20 ਅਕਤੂਬਰ ਨੂੰ ਦਿਲਵਾਲੇ ਦੁਲਹਨੀਆ ਲੇ ਜਾਏਂਗੇ (DDLJ) ਨੇ ਹਿੰਦੀ ਸਿਨੇਮਾ ਵਿੱਚ 27 ਸਾਲ ਪੂਰੇ ਕਰ ਲਏ ਹਨ।

Anupam Kher ddlj image source: twitter

ਅੱਜ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੇ ਫਿਲਮ ਇੰਡਸਟਰੀ 'ਚ ਆਪਣੇ 27 ਸਾਲ ਪੂਰੇ ਕਰ ਲਏ ਹਨ। ਅੱਜ ਵੀ ਇਸ ਫਿਲਮ ਦੇ ਡਾਇਲਾਗ, ਗੀਤ ਅਤੇ ਕਿਰਦਾਰ ਸਾਰਿਆਂ ਦੇ ਦਿਲਾਂ 'ਚ ਵਸੇ ਹੋਏ ਹਨ। ਸ਼ਾਹਰੁਖ ਖ਼ਾਨ ਅਤੇ ਕਾਜੋਲ ਦੀ ਜੋੜੀ ਨੇ ਇਸ ਫਿਲਮ ਰਾਹੀਂ ਸਾਰਿਆਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਸੀ। ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਇਸ ਫਿਲਮ ਬਾਰੇ ਗੱਲ ਕਰ ਰਹੇ ਹਨ।

ਇਸ ਫਿਲਮ ਨੇ ਪਿਆਰ ਦਾ ਮਤਲਬ ਹੀ ਬਦਲ ਦਿੱਤਾ। ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਵਿੱਚ ਇੱਕੋ ਸਮੇਂ ਕਈ ਰਿਸ਼ਤਿਆਂ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕਾਂ ਨੂੰ ਫਿਲਮ ਦੀ ਕਹਾਣੀ ਇੰਨੀ ਪਸੰਦ ਆਈ ਕਿ ਇਹ ਸੁਪਰਹਿੱਟ ਦੀ ਲਿਸਟ 'ਚ ਸ਼ਾਮਲ ਹੋ ਗਈ। ਇਸ ਫਿਲਮ ਦੇ ਸਾਰੇ ਹੀ ਕਿਰਦਾਰਾਂ ਨੂੰ ਖੂਬ ਪਿਆਰ ਮਿਲਿਆ ਸੀ।

image source: twitter

ਫਿਲਮ ਦੇ 27 ਸਾਲ ਪੂਰੇ ਹੋਣ 'ਤੇ ਇਸ ਨਾਲ ਜੁੜੇ ਖਾਸ ਕਿਰਦਾਰ ਅਨੁਪਮ ਖੇਰ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਜੋਲ ਅਤੇ ਸ਼ਾਹਰੁਖ ਨਾਲ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਦੇਖ ਕੇ ਤੁਹਾਡੇ ਮਨ 'ਚ ਉਹ ਦ੍ਰਿਸ਼ ਤੁਰੰਤ ਯਾਦ ਆ ਜਾਵੇਗਾ। ਇਹ ਉਹੀ ਸੀਨ ਹੈ ਜਿੱਥੇ ਰਾਜ ਦੇ ਪਿਤਾ ਸਿਮਰਨ ਨੂੰ ਪਹਿਲੀ ਵਾਰ ਦੇਖਦੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਲਿਖਿਆ, 'Three cheers for #27YearsOfDDLJ!  ਇੱਕ ਬਹੁਤ ਹੀ ਮਸ਼ਹੂਰ ਫਿਲਮ ਅਤੇ ਇਸ ਫਿਲਮ ਦਾ ਹਿੱਸਾ ਬਣਨਾ ਆਪਣੇ ਆਪ ਵਿੱਚ ਇੱਕ ਅਨੋਖਾ ਅਨੁਭਵ ਸੀ’। ਇਸ ਤੋਂ ਇਲਾਵਾ ਯਸ਼ਰਾਜ ਫਿਲਮਜ਼ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਫਿਲਮ ਨੂੰ ਅਨੋਖੇ ਤਰੀਕੇ ਨਾਲ ਯਾਦ ਕੀਤਾ ਹੈ।

 

 

View this post on Instagram

 

A post shared by Anupam Kher (@anupampkher)

You may also like