ਇੰਦਰਜੀਤ ਨਿੱਕੂ ਨੇ ਪਿਆਰੇ ਜਿਹੇ ਸੁਨੇਹੇ ਨਾਲ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਖ਼ਾਸ ਤਸਵੀਰ

written by Lajwinder kaur | October 20, 2022 02:26pm

Inderjit Nikku News: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਨਵੀਂ ਦਿਸ਼ਾ ਮਿਲ ਚੁੱਕੀ ਹੈ। ਲੰਮੇਂ ਸਮੇਂ ਦੇ ਬ੍ਰੇਕ ਤੋਂ ਬਾਅਦ ਇੰਦਰਜੀਤ ਨਿੱਕੂ ਦੇ ਇੱਕ ਤੋਂ ਬਾਅਦ ਇੱਕ ਕਰਕੇ ਨਵੇਂ ਗੀਤ ਰਿਲੀਜ਼ ਹੋ ਰਹੇ ਹਨ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਉੱਤੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ : ਸੈਫ ਅਲੀ ਖ਼ਾਨ ਨੇ ਦੱਸਿਆ ਕਰੀਨਾ ਕਪੂਰ ਨਾਲ ਸਫ਼ਲ ਵਿਆਹ ਦਾ ਰਾਜ਼, ਕਿਹਾ-'ਕਰੀਨਾ ਅਤੇ ਮੇਰੇ ਲਈ ਕੰਮ ਜ਼ਰੂਰੀ ਹੈ ਪਰ ਘਰ...’

inderjit Nikku Image Source : Instagram

ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ- ‘ਮੇਰਾ ਪਿਆਰ ਮੇਰੀ ਜ਼ਿੰਦਗੀ 😘❣️

Thanks to be with me always sohne’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਦੀ ਤਾਰੀਫ ਕਰ ਰਹੇ ਹਨ।

inderjit nikku with wife Image Source : Instagram

ਕੁਝ ਦਿਨ ਪਹਿਲਾਂ ਹੀ ਇੰਦਰਜੀਤ ਨਿੱਕੂ ਨੇ ਆਪਣਾ ਜਨਮ ਦਿਨ ਮਨਾਇਆ ਸੀ। ਇਸ ਮੌਕੇ ਗਾਇਕ ਨੇ ਆਪਣੇ ਘਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰਖਵਾਇਆ ਸੀ ਤੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ। ਦੱਸ ਦਈਏ ਇੰਦਰਜੀਤ ਨਿੱਕੂ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦਾ ਆਰਥਿਕ ਸਥਿਤੀ ਸਹੀ ਨਹੀਂ ਸੀ ਚੱਲ ਰਹੀ।

Inderjit Nikku Birthday Celebration Image Source : Instagram

ਪਰ ਜਦੋਂ ਇਹ ਗੱਲ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਤਾਂ ਪੰਜਾਬੀ ਕਲਾਕਾਰ ਭਾਈਚਾਰੇ ਨੇ ਅੱਗੇ ਆ ਕੇ ਨਿੱਕੂ ਦੀ ਸਹਾਇਤਾ ਦੇ ਲਈ ਹੱਥ ਵਧਾਇਆ। ਹੁਣ ਉਨ੍ਹਾਂ ਦੇ ਕੋਲ ਕਈ ਮਿਊਜ਼ਿਕ ਪ੍ਰੋਜੈਕਟ ਹਨ। ਬਹੁਤ ਜਲਦ ਉਹ ਵਿਦੇਸ਼ ‘ਚ ਆਪਣੇ ਮਿਊਜ਼ਿਕ ਸ਼ੋਅਜ਼ ਲਈ ਜਾ ਰਹੇ ਹਨ। ਹਾਲ ਹੀ ‘ਚ ਇੰਦਰਜੀਤ ਨਿੱਕੂ ਦਾ ਗੀਤ ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਚ ਸੁਣਨ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਨਵੇਂ ਗੀਤ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ।

 

 

View this post on Instagram

 

A post shared by Inderjit Nikku (@inderjitnikku)

You may also like