ਪਰਮੀਸ਼ ਵਰਮਾ ਦੇ ਗਾਣੇ 'ਸਭ ਫੜੇ ਜਾਣਗੇ' ਦੇ ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ 'ਚ, ਦੇਖੋ ਵੀਡਿਓ 

By  Rupinder Kaler December 4th 2018 10:49 AM

ਮਾਡਲ ਅਤੇ ਗਾਇਕ ਪਰਮੀਸ਼ ਵਰਮਾ ਦਾ ਨਵਾਂ ਗਾਣਾ 'ਸਭ ਫੜੇ ਜਾਣਗੇ' ਰਿਲੀਜ਼ ਹੋ ਗਿਆ ਹੈ ।ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ । ਪਰਮੀਸ਼ ਵਰਮਾ ਨੇ ਇਹ ਗਾਣਾ ਗੋਲਡੀ ਅਤੇ ਸੱਤੇ ਦੇ ਨਾਲ ਮਿਲ ਕੇ ਬਣਾਇਆ ਹੈ । ਇਸ ਗਾਣੇ ਵਿੱਚ ਇਸ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ :ਸ਼ਾਹੀ ਅੰਦਾਜ਼ ‘ਚ ਨਿੱਕ ਤੇ ਪ੍ਰਿਯੰਕਾ ਦਾ ਹੋਇਆ ਵਿਆਹ, ਲਾਲ ਜੋੜੇ ‘ਚ ਪ੍ਰਿਯੰਕਾ ਨੇ ਢਾਹਿਆ ਸਭ ‘ਤੇ ਕਹਿਰ ਦੇਖੋ ਤਸਵੀਰਾਂ

https://www.instagram.com/p/Bq88uuGAW5B/

ਗਾਣੇ ਦੇ ਬੋਲ ਸਰਭਾ ਮਾਨ ਨੇ ਲਿਖੇ ਹਨ ਜਦੋਂ ਕਿ ਇਸ ਦਾ ਮਿਊਜ਼ਿਕ ਦੇਸੀ ਕਰਿਉ ਨੇ ਤਿਆਰ ਕੀਤਾ ਹੈ । ਇਸ ਗਾਣੇ ਦੇ ਰਿਲੀਜ਼ ਹੋਣ ਦੀ ਜਾਣਕਾਰੀ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਇਸ ਗਾਣੇ ਦੀ ਵੀਡਿਓ ਵੀ ਸ਼ੇਅਰ ਕੀਤੀ ਹੈ ।

ਹੋਰ ਵੇਖੋ :ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ

https://www.youtube.com/watch?v=vnSp_E33Fuw

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਵਿੱਚ ਲੋਕਾਂ ਦੀ ਸਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਗਾਣੇ ਵਿੱਚ ਦੱਸਿਆ ਗਿਆ ਹੈ  ਕਿਸ ਤਰ੍ਹਾਂ ਲੋਕ ਆਪਣਿਆਂ ਨੂੰ ਹੀ ਧੋਖੇ ਵਿੱਚ ਰੱਖਦੇ ਹਨ ਪਰ ਸੱਚ ਕਿਸੇ ਨਾ ਕਿਸੇ ਦਿਨ ਸਾਹਮਣੇ ਆ ਹੀ ਜਾਂਦਾ ਹੈ । ਇਸੇ ਲਈ ਤਾਂ ਪਰਮੀਸ਼ ਵਰਮਾ ਕਹਿੰਦੇ ਹਨ ਸਭ ਫੜੇ ਜਾਣਗੇ ।

Related Post