ਸ਼ਾਹੀ ਅੰਦਾਜ਼ 'ਚ ਨਿੱਕ ਤੇ ਪ੍ਰਿਯੰਕਾ ਦਾ ਹੋਇਆ ਵਿਆਹ, ਲਾਲ ਜੋੜੇ 'ਚ ਪ੍ਰਿਯੰਕਾ ਨੇ ਢਾਹਿਆ ਸਭ 'ਤੇ ਕਹਿਰ ਦੇਖੋ ਤਸਵੀਰਾਂ 

Written by  Rupinder Kaler   |  December 03rd 2018 11:38 AM  |  Updated: December 03rd 2018 11:38 AM

ਸ਼ਾਹੀ ਅੰਦਾਜ਼ 'ਚ ਨਿੱਕ ਤੇ ਪ੍ਰਿਯੰਕਾ ਦਾ ਹੋਇਆ ਵਿਆਹ, ਲਾਲ ਜੋੜੇ 'ਚ ਪ੍ਰਿਯੰਕਾ ਨੇ ਢਾਹਿਆ ਸਭ 'ਤੇ ਕਹਿਰ ਦੇਖੋ ਤਸਵੀਰਾਂ 

ਐਕਟਰੈੱਸ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਹਮੇਸ਼ਾ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਹਨ । ਦੋਵਾਂ ਨੇ 2 ਦਸੰਬਰ ਨੂੰ ਜੋਧਪੁਰ ਦੇ ਉਮੇਦ ਭਵਨ ਵਿੱਚ ਹਿੰਦੂ ਰੀਤੀ ਰਿਵਾਜਾਂ ਮੁਤਾਬਿਕ ਵਿਆਹ ਕਰਵਾਇਆ ਹੈ । ਊਮੇਦ ਭਵਨ ਵਿੱਚ ਹੋਏ ਇਸ ਵਿਆਹ ਵਿੱਚ ਨਿਕ ਸ਼ਾਹੀ ਅੰਦਾਜ਼ ਵਿੱਚ ਬਰਾਤ ਲੈ ਕੇ ਆਏ ।ਇਸ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆ ਹਨ ।

ਹੋਰ ਵੇਖੋ : ਰਾਖੀ ਸਾਵੰਤ ਅਤੇ ਦੀਪਕ ਕਲਾਲ ਰਚਾਉਣਗੇ ਵਿਆਹ ,ਕੇਲੇ ਦੇ ਪੱਤੇ ਬੰਨ ਕੇ ਲਏਗੀ ਫੇਰੇ ,ਵੇਖੋ ਵੀਡਿਓ

https://www.instagram.com/p/Bq4thgTBwa1/

ਨਿਕ ਆਪਣੀ ਦੁਲਹਣ ਪ੍ਰਿਯੰਕਾ ਲਈ ਘੋੜੀ 'ਤੇ ਆਏ ਪਰ ਉਹਨਾਂ ਲਈ ਹਾਥੀ ਵੀ ਸਜ਼ਾਇਆ ਗਿਆ । ਇੱਥੇ ਹੀ ਬਸ ਨਹੀਂ ਨਿੱਕ ਕਈ ਥਾਵਾਂ 'ਤੇ ਵਿੰਟੇਜ਼ ਕਾਰ ਤੇ ਵੀ ਪਹੁੰਚੇ । ਇਸ ਤੋਂ ਬਾਅਦ ਹਾਥੀ 'ਤੇ ਬੈਠ ਕੇ ਪ੍ਰਿਯੰਕਾ ਨੂੰ ਲੈਣ ਪਹੁੰਚੇ ।

ਹੋਰ ਵੇਖੋ : ਵਿਆਹ ‘ਤੇ ਭਾਵੁਕ ਹੋਈ ਪ੍ਰਿਯੰਕਾ ਚੋਪੜਾ, ਜੈ-ਮਾਲਾ ਦੌਰਾਨ ਫੁੱਟ-ਫੁੱਟ ਕੇ ਰੋਈ ਪ੍ਰਿਯੰਕਾ, ਦੇਖੋ ਵੀਡਿਓ

ਨਿਕ ਦੇ ਵਿਆਹ ਦੀਆਂ ਰਸਮਾਂ ਸ਼ਾਮ ਨੂੰ 7 ਵਜੇ ਸ਼ੁਰੂ ਹੋਈਆਂ । ਦੋਹਾਂ ਦਾ ਵਿਆਹ ਬੈਂਗਲੂਰ ਦੇ ਪੰਡਿਤ ਚੰਦਰਸ਼ੇਖਰ ਸ਼ਰਮਾ ਨੇ ਕਰਵਾਇਆ । ਪ੍ਰਿਯੰਕਾ ਆਪਣੀ ਜ਼ਿੰਦਗੀ ਦੇ ਇਸ ਖਾਸ ਮੌਕੇ 'ਤੇ ਲਾਲ ਲਹਿੰਗੇ 'ਚ ਨਜ਼ਰ ਆਈ ।

ਹੋਰ ਵੇਖੋ : ਇਸ ਤਰ੍ਹਾਂ ਦਾ ਹੈ ਕਪਿਲ ਸ਼ਰਮਾ ਦੇ ਵਿਆਹ ਦਾ ਕਾਰਡ, ਤੁਸੀਂ ਵੀ ਦੇਖੋ ਤਸਵੀਰਾਂ

ਇਹ ਲਹਿੰਗਾ ਡਿਜ਼ਾਇਨਰ ਅਬੁ ਜਾਨੀ ਨੇ ਡਿਜ਼ਾਇਨ ਕੀਤਾ ਸੀ । ਜੇਕਰ ਨਿਕ ਦੀ ਗੱਲ ਕੀਤੀ ਜਾਵੇ ਤਾਂ ਉਹ ਦੇਸੀ ਰੰਗ ਵਿੱਚ ਨਜ਼ਰ ਆਏ ।

ਹੋਰ ਵੇਖੋ : ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ-2’ ਤੁਸੀਂ ਵੀ ਕਰ ਸਕਦੇ ਹੋ ਕੰਮ, ਦੇਖੋ ਕਿਸ ਤਰ੍ਹਾਂ

https://www.instagram.com/p/Bq2VyM4l4at/

https://www.instagram.com/p/Bq6cgHoAG9z/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network