ਪਰਮੀਸ਼ ਵਰਮਾ ਹੋਏ ਭਾਵੁਕ ਸਾਂਝਾ ਕੀਤਾ ਇਸ ਖ਼ਾਸ ਬੱਚੀ ਦਾ ਵੀਡੀਓ ਤੇ ਕਿਹਾ ‘ਤੈਨੂੰ ਸਿਡਨੀ ਜ਼ਰੂਰ ਮਿਲਣ ਆਵਾਂਗਾ’, ਦੇਖੋ ਵੀਡੀਓ

By  Lajwinder kaur September 26th 2019 05:51 PM

ਪਰਮੀਸ਼ ਵਰਮਾ ਜੋ ਕਿ ਆਪਣੇ ਨਵੇਂ ਗੀਤ ‘4 ਯਾਰ’ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਹਨ। ਉਨ੍ਹਾਂ ਵੱਲੋਂ ਯਾਰਾਂ-ਦੋਸਤਾਂ ਦੇ ਪਿਆਰ ਨੂੰ ਇਸ ਗੀਤ ਦੇ ਰਾਹੀਂ ਬਿਆਨ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸਦੇ ਚੱਲਦੇ ਇਹ ਗਾਣਾ ਤਿੰਨ ਮਿਲੀਅਨ ਦਾ ਅੰਕੜਾ ਪਾਰ ਕਰ ਚੁੱਕਿਆ ਹੈ।

ਹੋਰ ਵੇਖੋ:ਨੌਜਵਾਨਾਂ ਨੂੰ ਮਿਹਨਤਾਂ ਕਰਨ ਦਾ ਸੁਨੇਹਾ ਦੇ ਰਹੇ ਨੇ ਸਾਰਥੀ ਕੇ ਆਪਣੇ ਨਵੇਂ ਗੀਤ ‘ਜੈ ਜੈ ਕਾਰ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਸਪੈਸ਼ਲ ਬੱਚੀ ਦਾ ਵੀਡੀਓ ਨੂੰ ਸਾਂਝਾ ਕੀਤਾ ਹੈ। ਵੀਡੀਓ ‘ਚ ਨਜ਼ਰ ਆ ਰਹੀ ਬੱਚੀ ਬਿਮਾਰੀ ਤੋਂ ਪੀੜਤ ਹੈ ਪਰ ਫਿਰ ਵੀ ਉਹ ਜ਼ਿੰਦਗੀ ਨੂੰ ਜ਼ਿੰਦਾਦਿਲੀ ਦੇ ਨਾਲ ਜਿਉਂਦੇ ਹੋਏ ਪਰਮੀਸ਼ ਵਰਮਾ ਦੇ ਨਵੇਂ ਗੀਤ ‘4 ਯਾਰ’ ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਇਸ ਗੀਤ ਦਾ ਪੂਰਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੀ ਹੈ। ਪਰਮੀਸ਼ ਵਰਮਾ ਨੇ ਕੈਪਸ਼ਨ ‘ਚ ਲਿਖਿਆ ਹੈ, ਪਿਆਰੀ ਕਿਆਰਾ ਧੰਨਵਾਦ ਤੇਰਾ ਇੰਨੀ ਵਧੀਆ ਵੀਡੀਓ ਬਨਾਉਣ ਲਈ...ਪਰਮਾਤਮਾ ਭਲਾ ਕਰੇ..ਤੂੰ ਮੇਰਾ ਦਿਨ ਖੁਸ਼ਹਾਲ ਬਣਾ ਦਿੱਤਾ..ਮੈਂ ਅਗਲੀ ਵਾਰ ਸਿਡਨੀ ਆਵਾਂਗਾ ਤਾਂ ਤੈਨੂੰ ਜ਼ਰੂਰ ਮਿਲਾਗਾ...ਖ਼ੁਸ਼ ਰਹੋ’

 

View this post on Instagram

 

Dear #Kiara thank you for your beautiful video. God Bless you. You made my day. I’ll come Visit you next time im in Sydney. Stay Blessed

A post shared by Parmish Verma (@parmishverma) on Sep 26, 2019 at 1:35am PDT

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪਰਮੀਸ਼ ਵਰਮਾ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਤਿੰਨ ਘੰਟਿਆਂ ‘ਚ ਤਿੰਨ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਨੂੰ ਮਿਲ ਚੁੱਕੇ ਹਨ।

Related Post