ਨੌਜਵਾਨਾਂ ਨੂੰ ਮਿਹਨਤਾਂ ਕਰਨ ਦਾ ਸੁਨੇਹਾ ਦੇ ਰਹੇ ਨੇ ਸਾਰਥੀ ਕੇ ਆਪਣੇ ਨਵੇਂ ਗੀਤ ‘ਜੈ ਜੈ ਕਾਰ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Written by  Lajwinder kaur   |  September 12th 2019 12:36 PM  |  Updated: September 12th 2019 12:36 PM

ਨੌਜਵਾਨਾਂ ਨੂੰ ਮਿਹਨਤਾਂ ਕਰਨ ਦਾ ਸੁਨੇਹਾ ਦੇ ਰਹੇ ਨੇ ਸਾਰਥੀ ਕੇ ਆਪਣੇ ਨਵੇਂ ਗੀਤ ‘ਜੈ ਜੈ ਕਾਰ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਗਾਇਕ ਸਾਰਥੀ ਕੇ ਆਪਣੇ ਨਵੇਂ ਗੀਤ ‘ਜੈ ਜੈ ਕਾਰ’(Jai Jai Kaar) ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਇਸ ਗਾਣੇ ਨੂੰ ਉਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਗਾਇਆ ਹੈ ਤੇ ਨਾਲ ਹੀ ਬਹੁਤ ਹੀ ਖ਼ੂਬਸੂਰਤ ਸੁਨੇਹਾ ਦਿੱਤਾ ਹੈ। ਜੀ ਹਾਂ ਉਨ੍ਹਾਂ ਦੇ ਗੀਤ ਇਹ ਦਰਸਾਉਂਦਾ ਹੈ ਕਿ ਕਿਵੇਂ ਵਿਦੇਸ਼ਾਂ ‘ਚ ਰਹਿੰਦੇ ਰਿਸ਼ਤੇਦਾਰ ਬਦਲ ਜਾਂਦੇ ਨੇ ਪਰ ਇਨਸਾਨ ਨੂੰ ਦਿਲ ਛੋਟਾ ਨਹੀਂ ਕਰਨਾ ਚਾਹੀਦਾ ਸਗੋਂ ਆਪਣੀ ਜਜ਼ਬੇ ਦੇ ਨਾਲ ਕੰਮ ਕਰਦੇ ਹੋਏ ਪਰਮਾਤਮਾ ਉੱਤੇ ਵਿਸ਼ਵਾਸ ਰੱਖਦੇ ਹੋਏ ਜ਼ਿੰਦਗੀ ਦੇ ਕਾਫ਼ਲੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਇੱਕ ਨਾ ਇੱਕ ਦਿਨ ਮਿਹਨਤਾਂ ਨੂੰ ਰੰਗ ਭਾਗ ਜ਼ਰੂਰ ਲੱਗਦੇ ਨੇ। ਇਸ ਤਰ੍ਹਾਂ ਉਹ ਨੌਜਵਾਨਾਂ ਨੂੰ ਹੌਂਸਲੇ ਤੇ ਵਧੀਆ ਕੰਮ ਕਰਨ ਦਾ ਸੰਦੇਸ਼ ਦੇ ਰਹੇ ਹਨ।

ਹੋਰ ਵੇਖੋ:ਲਖਵਿੰਦਰ ਵਡਾਲੀ ਦੇ ਨਵੇਂ ਗੀਤ ‘ਮਸਤ ਨਜ਼ਰੋਂ ਸੇ’ ਦਾ ਪੋਸਟਰ ਆਇਆ ਸਾਹਮਣੇ, ਵੀਡੀਓ ‘ਚ ਨਜ਼ਰ ਆਵੇਗੀ ਟੀਵੀ ਦੀ ਇਹ ਅਦਾਕਾਰਾ

ਜੈ ਜੈ ਕਾਰ ਗਾਣੇ ਦੇ ਬੋਲ ਜੰਗ ਸੰਧੂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਰਾਂਝਾ ਯਾਰ ਨੇ ਦਿੱਤਾ ਹੈ। ਇਸ ਤੋਂ ਇਲਾਵਾ ਗਾਣੇ ਦਾ ਸ਼ਾਨਦਾਰ ਵੀਡੀਓ ਨਵਰੋਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਅਰਸਾਰਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਸਾਰਥੀ ਕੇ ਦੇ ਕੰਮ ਦੀ ਤਾਂ ਉਹ ਛੱਲਾ, ਮੁੰਡਾ ਚੰਡੀਗੜ੍ਹ ਜਾਵੇ, ਪਟਿਆਲਾ ਟੱਚ, ਰੋਟੀਆਂ, ਹਾਈ ਨਖ਼ਰੇ, ਕਲਾਸ ਮੇਟ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network