ਲਖਵਿੰਦਰ ਵਡਾਲੀ ਦੇ ਨਵੇਂ ਗੀਤ ‘ਮਸਤ ਨਜ਼ਰੋਂ ਸੇ’ ਦਾ ਪੋਸਟਰ ਆਇਆ ਸਾਹਮਣੇ, ਵੀਡੀਓ ‘ਚ ਨਜ਼ਰ ਆਵੇਗੀ ਟੀਵੀ ਦੀ ਇਹ ਅਦਾਕਾਰਾ

Written by  Lajwinder kaur   |  September 11th 2019 12:20 PM  |  Updated: September 11th 2019 12:20 PM

ਲਖਵਿੰਦਰ ਵਡਾਲੀ ਦੇ ਨਵੇਂ ਗੀਤ ‘ਮਸਤ ਨਜ਼ਰੋਂ ਸੇ’ ਦਾ ਪੋਸਟਰ ਆਇਆ ਸਾਹਮਣੇ, ਵੀਡੀਓ ‘ਚ ਨਜ਼ਰ ਆਵੇਗੀ ਟੀਵੀ ਦੀ ਇਹ ਅਦਾਕਾਰਾ

ਲਖਵਿੰਦਰ ਵਡਾਲੀ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ‘ਮਸਤ ਨਜ਼ਰੋਂ ਸੇ’ (Mast Nazron Se) ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਗਾਣੇ ਦੇ ਪੋਸਟਰ ‘ਚ ਲਖਵਿੰਦਰ ਵਡਾਲੀ ਦੇ ਨਾਲ ਟੀਵੀ ਜਗਤ ਤੇ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਸਾਰਾ ਖ਼ਾਨ ਨਜ਼ਰ ਆ ਰਹੇ ਹਨ। ਜੋ ਕਿ ਇਸ ਗਾਣੇ ‘ਚ  ਫੀਚਰਿੰਗ ਕਰਨਗੇ। ਗਾਣੇ ਦੇ ਪੋਸਟਰ ਤੋਂ ਲੱਗਦਾ ਹੈ ਇਹ ਗਾਣਾ ਰੋਮਾਂਟਿਕ ਗਾਣਾ ਹੋਵੇਗਾ।

ਹੋਰ ਵੇਖੋ:‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਭਾਵੁਕ ਕਰਨ ਵਾਲੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਘੁਵੀਰ ਯਾਦਵ ਨਾਲ ਖ਼ਾਸ ਗੱਲਬਾਤ ਪੀਟੀਸੀ ਦੇ ਨਾਲ, ਦੇਖੋ ਵੀਡੀਓ

ਇਸ ਗਾਣੇ ਦੇ ਬੋਲ ਨਾਮੀ ਕਵੀ ਐੱਮ.ਐੱਸ ਅਬੇਦ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਨਾਮੀ ਮਿਊਜ਼ਿਕ ਡਾਇਰੈਕਟ ਵਿਕਰਮ ਨਾਗੀ ਨੇ ਦਿੱਤਾ ਹੈ। ਇਸ ਗਾਣਾ ਦਾ ਸ਼ਾਨਦਾਰ ਵੀਡੀਓ ਡਾਇਰੈਕਟ ਜੋਤ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗਾਣਾ 19 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network