ਪਰਮੀਸ਼ ਵਰਮਾ ਤੇ ਨੇਹਾ ਕੱਕੜ ਦਾ ਮਸਤੀ ਕਰਦਿਆਂ ਦਾ ਵੀਡੀਓ ਆਇਆ ਸਾਹਮਣੇ, ਨੇਹਾ ਤੋਂ ਵਾਰੇ ਹੋਏ ਨੋਟ ਚੁੱਕਦੇ ਨਜ਼ਰ ਆਏ ਪਰਮੀਸ਼, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਇਹ ਵੀਡੀਓ

By  Lajwinder kaur August 27th 2020 11:54 AM -- Updated: August 27th 2020 12:04 PM

ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਨੇਹਾ ਕੱਕੜ ਤੇ ਪਰਮੀਸ਼ ਵਰਮਾ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।

View this post on Instagram

 

#DiamondDaChalla Trending 1 #ReelitFeelit @nehakakkar ?

A post shared by ??????? ????? (@parmishverma) on Aug 26, 2020 at 6:17am PDT

ਇਸ ਵੀਡੀਓ ‘ਚ ਪਰਮੀਸ਼ ਨੇਹਾ ਤੋਂ ਨੋਟ ਵਾਰਦੇ ਹੋਏ ਨਜ਼ਰ ਆ ਰਹੇ ਨੇ । ਫਿਰ ਬਾਅਦ ‘ਚ ਉਹ ਆਪਣੇ ਦੋਸਤ ਦੇ ਨਾਲ ਮਿਲਕੇ ਵਾਰੇ ਹੋਏ ਨੋਟ ਇਕੱਠੇ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇੱਕ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ ।

ਦੱਸ ਦਈਏ ਹਾਲ ਹੀ ‘ਚ ਦੋਵਾਂ ਦਾ ਨਵਾਂ ਗੀਤ ‘ਡਾਇਮੰਡ ਦਾ ਛੱਲਾ’ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਇਹ ਗੀਤ ਟਰੈਂਡਿੰਗ ‘ਚ ਨੰਬਰ ਇੱਕ ਉੱਤੇ ਚੱਲ ਰਿਹਾ ਹੈ ।

Related Post