ਪਰਮੀਸ਼ ਵਰਮਾ ਤੇ ਨੇਹਾ ਕੱਕੜ ਲੈ ਕੇ ਆ ਰਹੇ ਨੇ ਨਵਾਂ ਗੀਤ ‘Diamond Da Challa’, ਵੀਡੀਓ ਸ਼ੂਟ ਤੋਂ ਫੈਨਜ਼ ਦੇ ਨਾਲ ਸ਼ੇਅਰ ਕੀਤੀ ਫੋਟੋ

By  Lajwinder kaur August 17th 2020 10:07 AM

ਪੰਜਾਬੀ ਗਾਇਕ ਤੇ ਅਦਾਕਾਰਾ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਫੈਨਜ਼ ਦੇ ਨਾਲ ਖੁਸ਼ਖਬਰੀ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਹ ਇਸ ਮਹੀਨੇ ਲੈ ਕੇ ਆ ਰਹੇ ਨੇ ਡਾਇਮੰਡ ਦਾ ਛੱਲਾ (Diamond Da Challa) । ਹੋਰ ਵੇਖੋ : ‘ਲੌਂਗ ਲਾਚੀ’ ਗਾਇਕਾ ਮੰਨਤ ਨੂਰ ਨੂੰ ਲੈ ਕੇ ਉੱਡੀ ਇਹ ਅਫ਼ਵਾਹ, ਗਾਇਕਾ ਨੇ ਵੀਡੀਓ ਸ਼ੇਅਰ ਕਰਕੇ ਝੂਠੀ ਅਫ਼ਵਾਹ ਫੈਲਾਉਣ ਵਾਲੇ ਗਰੁੱਪ ਨੂੰ ਪਾਈ ਝਾੜ, ਦੇਖੋ ਵੀਡੀਓ

ਇਸ ਗੀਤ ‘ਚ ਪਰਮੀਸ਼ ਵਰਮਾ ਤੇ ਨੇਹਾ ਕੱਕੜ ਦੀ ਜੁਗਲਬੰਦੀ ਦੇਖਣ ਨੂੰ ਮਿਲੇਗੀ । ਪਰਮੀਸ਼ ਵਰਮਾ ਨੇ ਗੀਤ ਦੇ ਸ਼ੂਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਨੇਹਾ ਕੱਕੜ ਦੇ ਨਾਲ ਦਿਖਾਈ ਦੇ ਰਹੇ ਨੇ । ਫੈਨਜ਼ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਨੇ । ਇਸ ਪੋਸਟ ਨੂੰ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪਿੱਛੇ ਜਿਹੇ ‘ਮੁੰਡੇ ਪਿੰਡ ਦੇ' ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਇਸ ਤੋਂ ਇਲਾਵਾ ਇਸ ਸਾਲ ਦੀ ਸ਼ੁਰੂਆਤ ਉਨ੍ਹਾਂ ਨੇ ‘ਜਿੰਦੇ ਮੇਰੀਏ’ ਵਰਗੀ ਸੁਪਰ ਹਿੱਟ ਫ਼ਿਲਮ ਦੇ ਨਾਲ ਕੀਤੀ ਸੀ ।

Related Post