ਪਰਮੀਸ਼ ਵਰਮਾ ਨੇ ਆਪਣੇ ਪ੍ਰਸ਼ੰਸਕ ਦੇ ਨਾਮ ਲਿਖਿਆ ਖ਼ਾਸ ਸੁਨੇਹਾ, ਫੈਨਜ਼ ਲੁੱਟਾ ਰਹੇ ਨੇ ਪਿਆਰ

By  Lajwinder kaur November 30th 2022 07:35 PM

Parmish Verma news: ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਵਿੱਚ ਹੀ ਉਨ੍ਹਾਂ ਨੇ ਆਪਣੇ ਫੈਨਜ਼ ਦੇ ਲਈ ਇੱਕ ਖ਼ਾਸ ਸੁਨੇਹਾ ਲਿਖਿਆ ਹੈ, ਜਿਸ ਉੱਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।

ਹੋਰ ਪੜ੍ਹੋ : ਮਲਾਇਕਾ ਅਰੋੜਾ ਦੀ ਪ੍ਰੈਗਨੈਂਸੀ 'ਤੇ ਸਾਹਮਣੇ ਆਇਆ ਅਰਜੁਨ ਕਪੂਰ ਦਾ ਜਵਾਬ, ਕਿਹਾ- ‘ਸਾਡੀ ਨਿੱਜੀ ਜ਼ਿੰਦਗੀ ਤੋਂ...’

parmish verma image source: Instagram

ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਗਾਇਕ ਨੇ ਆਪਣੇ ਫੈਨਜ਼ ਦੇ ਨਾਂ ਇੱਕ ਪਿਆਰਾ ਤੇ ਇਮੋਸ਼ਨਲ ਨੋਟ ਵੀ ਲਿਖਿਆ ਹੈ। ਪਰਮੀਸ਼ ਵਰਮਾ ਨੇ ਲਿਖਿਆ, “ਸਾਰਿਆਂ ਨੂੰ, ਜਿਹੜੇ ਮੇਰੇ ਇਸ ਸਫ਼ਰ ‘ਚ ਮੇਰੇ ਨਾਲ ਚੱਲਦੇ ਰਹੇ। ਜਿਨ੍ਹਾਂ ਨੇ ਮੈਨੂੰ ਦੇਖਿਆ, ਸੁਣਿਆ, ਐਨਜੁਆਏ ਕੀਤਾ, ਮੈਨੂੰ ਤੇ ਮੇਰੇ ਕੰਮ ਨੂੰ ਪਿਆਰ ਦਿੱਤਾ। ਮੈਨੂੰ ਤੁਹਾਡਾ ਦਿਲ ਜਿੱਤਣ ਦਾ ਮੌਕਾ ਦੇਣ ਲਈ ਸ਼ੁਕਰੀਆ...ਮੈਨੂੰ ਉਮੀਦ ਹੈ ਕਿ ਇੰਨੇ ਸਮੇਂ ‘ਚ ਮੈਂ ਤੁਹਾਡੇ ਦਿਲਾਂ ‘ਚ ਥੋੜ੍ਹੀ ਬਹੁਤ ਜਗ੍ਹਾ ਬਣਾ ਲਈ ਹੈ। ਤੁਹਾਡਾ ਧੰਨਵਾਦ ਮੇਰੇ ਤੇ ਯਕੀਨ ਕਰਨ ਲਈ। ਸਾਰਿਆਂ ਨੂੰ ਪਿਆ, ਤੁਹਾਡਾ- ਪਰਮੀਸ਼ ਵਰਮਾ।” ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਆਪਣਾ ਪਿਆਰ ਜਤਾ ਰਹੇ ਹਨ।

inside image of parmish verma image source: Instagram

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਹਨ। ਉਨ੍ਹਾਂ ਨੇ ਕਈ ਗੀਤਾਂ ਵਿੱਚ ਬਤੌਰ ਮਾਡਲ, ਡਾਇਰੈਕਟਰ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੇ ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਫ਼ਿਲਮਾਂ ਵਿੱਚ ਵਾਹ ਵਾਹੀ ਖੱਟ ਚੁੱਕੇ ਹਨ। ਜੇ ਗੱਲ ਕਰੀਏ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਹ ਕੁਝ ਮਹੀਨੇ ਪਹਿਲਾਂ ਹੀ ਪਿਤਾ ਬਣੇ ਹਨ। ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ।

parmish verma image source: Instagram

Related Post