
Malaika Arora’s pregnancy: ਮਲਾਇਕਾ ਅਰੋੜਾ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਗੱਪਾਂ ਕਰਾਰ ਦਿੰਦੇ ਹੋਏ ਅਰਜੁਨ ਕਪੂਰ ਨੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਵਰ੍ਹਿਆ ਹੈ। ਇੱਕ ਐਂਟਰਟੇਨਮੈਂਟ ਵੈੱਬਸਾਈਟ ਨੇ ਖਬਰ ਚਲਾਈ ਸੀ ਕਿ ਮਲਾਇਕਾ ਅਰੋੜਾ ਅਰਜੁਨ ਕਪੂਰ ਦੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਖਬਰਾਂ 'ਚ ਇਹ ਸੀ ਕਿ ਇਹ ਲੰਡਨ ਤੋਂ ਲੀਕ ਹੋਈ ਸੀ, ਜਿੱਥੇ ਅਕਤੂਬਰ 'ਚ ਅਰਜੁਨ-ਮਲਾਇਕਾ ਗਏ ਸਨ। ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਦੋਵਾਂ ਨੇ ਇਹ ਖੁਸ਼ਖਬਰੀ ਆਪਣੇ ਕਰੀਬੀਆਂ ਨੂੰ ਸੁਣਾਈ ਸੀ। ਜਿਵੇਂ ਹੀ ਇਹ ਖਬਰ ਫੈਲੀ, ਅਰਜੁਨ ਕਪੂਰ ਨੇ ਇੰਸਟਾਗ੍ਰਾਮ ਸਟੋਰੀ 'ਤੇ ਸੰਦੇਸ਼ ਸ਼ੇਅਰ ਕਰਕੇ ਆਪਣਾ ਗੁੱਸਾ ਕੱਢਿਆ।
ਹੋਰ ਪੜ੍ਹੋ : ਹਾਰਦਿਕ ਪਾਂਡਿਆ ਪਰਿਵਾਰ ਦੇ ਨਾਲ ਬਿਤਾ ਰਹੇ ਨੇ ਸਮਾਂ, ਪਤਨੀ ਨਤਾਸ਼ਾ ਤੋਂ ਡਾਂਸ ਸਿੱਖਦੇ ਆਏ ਨਜ਼ਰ,ਦੇਖੋ ਵੀਡੀਓ

ਮਲਾਇਕਾ ਅਰੋੜਾ ਦੀ ਪ੍ਰੈਗਨੈਂਸੀ ਦੀ ਖਬਰ 'ਤੇ ਅਰਜੁਨ ਕਪੂਰ ਨੇ ਲਿਖਿਆ, "ਇਸ ਤਰ੍ਹਾਂ ਦੀਆਂ ਖਬਰਾਂ ਅਸੰਵੇਦਨਸ਼ੀਲ ਅਤੇ ਅਨੈਤਿਕ ਹਨ। ਅਜਿਹੀਆਂ ਖਬਰਾਂ ਸਾਡੇ ਬਾਰੇ ਲਗਾਤਾਰ ਆ ਰਹੀਆਂ ਹਨ ਕਿਉਂਕਿ ਅਸੀਂ ਅਜਿਹੇ ਫਰਜ਼ੀ ਗੱਪਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ। ਇਹ ਸਹੀ ਨਹੀਂ ਹੈ। ਸਾਡੀ ਨਿੱਜ਼ੀ ਜ਼ਿੰਦਗੀ ਨਾਲ ਖੇਡਣ ਦੀ ਹਿੰਮਤ ਨਾ ਕਰੋ "

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਰਿਸ਼ਤੇ ਤੋਂ ਜਾਣੂ ਹਨ। ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਦੋਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਵੈਸੇ ਮਲਾਇਕਾ ਅਰੋੜਾ ਦਾ ਰਿਆਲਿਟੀ ਸ਼ੋਅ ‘ਮੂਵਿੰਗ ਇਨ ਵਿਦ ਮਲਾਇਕਾ’ ਆ ਰਿਹਾ ਹੈ। ਉਹ ਆਪਣਾ ਡਿਜੀਟਲ ਡੈਬਿਊ ਕਰ ਰਹੀ ਹੈ। ਇਸ ਸ਼ੋਅ 'ਚ ਮਲਾਇਕਾ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇਗੀ। 'ਆਪ ਜੈਸਾ ਕੋਈ' ਗੀਤ ਦਾ ਰੀਮੇਕ ਮਲਾਇਕਾ 'ਤੇ ਬਣਾਇਆ ਗਿਆ ਹੈ। ਗੀਤ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ ਪਰ ਇਸ 'ਚ ਮਲਾਇਕਾ ਅਰੋੜਾ ਦੀ ਤਾਰੀਫ ਹੋ ਰਹੀ ਹੈ।