
Hardik Pandya dance video: ਜਦੋਂ ਹਾਰਦਿਕ ਪਾਂਡਿਆ ਮੈਦਾਨ 'ਚ ਉਤਰਦਾ ਹੈ ਤਾਂ ਉਸ ਦਾ ਬੱਲਾ ਆਪਣੇ ਆਪ ਬੋਲਦਾ ਹੈ। ਉਹ ਲੰਬੇ ਸ਼ਾਟ ਖੇਡਣ ਲਈ ਜਾਣਿਆ ਜਾਂਦਾ ਹੈ ਅਤੇ ਕਿਸੇ ਵੀ ਸਮੇਂ ਮੈਚ ਦਾ ਰੁਖ ਬਦਲਣ ਦੀ ਤਾਕਤ ਰੱਖਦੇ ਹਨ। ਹਾਲ ਹੀ 'ਚ ਕ੍ਰਿਕੇਟਰ ਹਾਰਦਿਕ ਪਾਂਡਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਪਤਨੀ ਨਤਾਸ਼ਾ ਸਟੈਨਕੋਵਿਚ ਤੋਂ ਡਾਂਸ ਸਿੱਖਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਗਿੱਪੀ ਗਰੇਵਾਲ ਦੇ ਪਰਿਵਾਰ ਦੀ ਇਹ ਤਸਵੀਰ, ਫੈਨਜ਼ ਲੁੱਟਾ ਰਹੇ ਨੇ ਪਿਆਰ

ਹਾਰਦਿਕ ਪਾਂਡਿਆ ਨੇ ਪਤਨੀ ਨਤਾਸ਼ਾ ਸਟੈਨਕੋਵਿਚ ਤੋਂ ਡਾਂਸ ਸਿੱਖਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਇਸ ਦੇ ਨਾਲ ਕੈਪਸ਼ਨ ਲਿਖਿਆ, 'ਡਾਂਸ ਸਿੱਖਣ ਦਾ ਸਬਕ ਇੱਥੋਂ ਆਉਂਦਾ ਹੈ।' ਫੈਨਜ਼ ਉਨ੍ਹਾਂ ਦੇ ਇਸ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਹਾਰਦਿਕ ਪਾਂਡਿਆ ਨੂੰ ਸਟੈਪਸ ਕਾਪੀ ਕਰਨ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਨਜ਼ ਇਸ ਪੋਸਟ ਉੱਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਆ ਦੇ ਰਹੇ ਹਨ।

ਇਸ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਤੁਸੀਂ ਗਲਤ ਲਾਈਨ 'ਚ ਆ ਗਏ ਹੋ'। ਉੱਥੇ ਹੀ, ਇੱਕ ਹੋਰ ਯੂਜ਼ਰ ਨੇ ਲਿਖਿਆ, 'ਆਪ ਮੈਚ ਖੇਲੋ ਯੇ ਸਬ ਹਮ ਦੇਖ ਲੇਂਗੇ'।
ਪਿਛਲੇ ਦਿਨੀਂ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਅਤੇ ਸਾਬਕਾ ਕਪਤਾਨ ਐੱਮ ਐੱਸ ਧੋਨੀ ਦਾ ਇੱਕ ਡਾਂਸ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਦੋਵੇਂ ਕ੍ਰਿਕੇਟਰ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆਏ ਸਨ।

View this post on Instagram