ਇਸ ਪੁਰਾਣੀ ਤਸਵੀਰ ‘ਚ ਪਹਿਚਾਣੋ ਕਿਹੜੇ-ਕਿਹੜੇ ਪੰਜਾਬੀ ਗਾਇਕ ਨੇ ਸ਼ਾਮਿਲ !
ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕੁਝ ਨਾ ਕੁਝ ਨਵਾਂ ਤੇ ਪੁਰਾਣਾ ਦੇਖਣ ਨੂੰ ਮਿਲਦਾ ਰਹਿੰਦਾ ਹੈ। ਅਜਿਹੀ ਹੀ ਪੰਜਾਬੀ ਗਾਇਕਾਂ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
Image Source: instagram

ਇਸ ਤਸਵੀਰ ‘ਚ ਕਈ ਨਾਮੀ ਗਾਇਕ ਸ਼ਾਮਿਲ ਨੇ। ਜ਼ਰਾ ਦੇਖਕੇ ਤੁਸੀਂ ਵੀ ਦੱਸੋ ਕਿਹੜੇ-ਕਿਹਾੜੇ ਪੰਜਾਬੀ ਗਾਇਕ ਇਸ ਫੋਟੋ ‘ਚ ਸ਼ਾਮਿਲ ਨੇ। ਇਸ ਪੁਰਾਣੀ ਯਾਦ ਨੂੰ ਪੰਜਾਬੀ ਇੰਡਸਟਰੀ ਦੇ ਨਾਮੀ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਤਸਵੀਰ ‘ਚ ਗਾਇਕਾਂ ਨੂੰ ਪਹਿਚਾਣ ਪਾਉਣਾ ਥੋੜਾ ‘ਚ ਮੁਸ਼ਿਕਲ ਹੈ। ਚਲੋ ਅਸੀਂ ਦੱਸ ਦਿੰਦੇ ਹਾਂ, ਇਸ ਤਸਵੀਰ ‘ਚ ਗਿੱਪੀ ਗਰੇਵਾਲ, ਗੀਤਾ ਜ਼ੈਲਦਾਰ , ਜੱਸੀ ਸੋਹਲ , ਰਾਏ ਜੁਝਾਰ ਤੇ ਖੁਦ ਪ੍ਰਮੋਦ ਸ਼ਰਮਾ ਰਾਣਾ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ।
Image Source: instagram
ਜੇ ਗੱਲ ਕਰੀਏ ਪ੍ਰਮੋਦ ਸ਼ਰਮਾ ਰਾਣਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕਈ ਦਿੱਗਜ ਗਾਇਕ ਜਿਵੇਂ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਦਿਲਜੀਤ ਦੋਸਾਂਝ, ਯੋ ਯੋ ਹਨੀ ਸਿੰਘ, ਜੱਸੀ ਗਿੱਲ, ਹਰਭਜਨ ਮਾਨ, ਮੰਨਤ ਨੂਰ, ਮਿਸ ਪੂਜਾ, ਮਨਕਿਰਤ ਔਲਖ ਤੇ ਕਈ ਹੋਰ ਨਾਮੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੋਇਆ ਹੈ । ਉਨ੍ਹਾਂ ਨੇ ਆਪਣੀ ਲਗਨ ਤੇ ਮਿਹਨਤ ਸਦਕਾ ਇਸ ਖੇਤਰ ‘ਚ ਕਈ ਅਵਾਰਡਸ ਵੀ ਜਿੱਤੇ ਨੇ ।
View this post on Instagram