ਕਿਸਾਨ ਅੰਦੋਲਨ ਦਾ ਵਿਰੋਧ ਕਰਨ ਵਾਲੀ ਪਾਇਲ ਰੋਹਤਗੀ ਨੇ ਸਿੱਧੂ ਮੂਸੇਵਾਲਾ ਨਾਲ ਲਿਆ ਪੰਗਾ

By  Rupinder Kaler January 4th 2021 12:19 PM

ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਜਿੱਥੇ ਲਗਾਤਾਰ ਕਿਸਾਨ ਅੰਦੋਲਨ ਦਾ ਵਿਰੋਧ ਕਰ ਰਹੀ ਹੈ ਉੱਥੇ ਉਹ ਇਸ ਅੰਦੋਲਨ ਦਾ ਸਮਰਥਨ ਕਰਨ ਵਾਲੇ ਪੰਜਾਬੀ ਸਿਤਾਰਿਆਂ ਦੇ ਖਿਲਾਫ ਵੀ ਭੱਦੀਆਂ ਟਿੱਪਣੀਆਂ ਕਰ ਰਹੀ ਹੈ । ਇਸ ਸਭ ਦੇ ਚਲਦੇ ਪਾਇਲ ਨੇ ਗਾਇਕ ਸਿੱਧੂ ਮੂਸੇਵਾਲਾ ਨਾਲ ਪੰਗਾ ਲਿਆ ਹੈ। ਪਾਇਲ ਰੋਹਤਗੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਕੇ ਸਿੱਧੂ ਮੂਸੇਵਾਲਾ ਨੂੰ ਕਾਫੀ ਕੁਝ ਸੁਣਾਇਆ ਹੈ ।

payal

ਹੋਰ ਪੜ੍ਹੋ :

ਕਿਸਾਨਾਂ ਦੇ ਸਮਰਥਨ ਵਿੱਚ ਇੱਕ ਵਾਰ ਫਿਰ ਧਰਮਿੰਦਰ ਅੱਗੇ ਆਏ, ਟਵਿੱਟਰ ’ਤੇ ਕਹਿ ਦਿੱਤੀ ਵੱਡੀ ਗੱਲ

ਗੋਆ ‘ਚ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ਵਾਇਰਲ

sidhu Moose Wala

ਪਾਇਲ ਨੇ ਕਿਹਾ ਕਿ ‘ਇਹ ਗਾਇਕ ਖੇਤੀ ਕਾਨੂੰਨ ਪੜ੍ਹੇ ਬਿਨ੍ਹਾਂ ਕਿਸਾਨ ਅੰਦੋਲਨ ਨੂੰ ਕਿਉਂ ਪ੍ਰਮੋਟ ਕਰ ਰਹੇ ਹਨ। ਇਹ ਲੋਕ ਖਬਰਾਂ 'ਚ ਆਉਣ ਲਈ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਹਨ’। ਪਾਇਲ ਨੇ ਆਪਣੀ ਇਸ ਵੀਡੀਓ 'ਚ ਸਿੱਧੂ ਮੂਸੇਵਾਲਾ ਦੇ ਆਰਮਜ਼ ਐਕਟ ਦੇ ਮਾਮਲਿਆਂ ਦੀ ਵੀ ਗੱਲ ਕੀਤੀ। ਪਾਇਲ ਨੇ ਕਿਹਾ ‘ਤੁਸੀਂ ਭਾਰਤ 'ਚ ਪੈਸੇ ਕਮਾਕੇ ਭਾਰਤ ਦੇ ਹੀ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਹੋ ?’

Sidhu Moose Wala

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਇਲ ਰੋਹਤਗੀ ਨੇ ਕਿਸਾਨ ਅੰਦੋਲਨ ਖਿਲਾਫ ਇਕ ਵੀਡੀਓ ਜਾਰੀ ਕੀਤੀ ਸੀ। ਜਿਸ ਦਾ ਜਵਾਬ ਸਿੱਧੂ ਮੂਸੇਵਾਲਾ ਨੇ ਪਾਇਲ ਨੂੰ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਦਿੱਤਾ ਸੀ। ਜਿਸ ਤੋਂ ਬਾਅਦ ਪਾਇਲ ਨੇ ਸਿੱਧੂ ਦੀ ਉਸ ਵੀਡੀਓ 'ਤੇ ਜਵਾਬ ਦਿੱਤਾ ਹੈ ।

 

View this post on Instagram

 

A post shared by Team Payal Rohatgi (@payalrohatgi)

Related Post