ਕਿਸਾਨ ਅੰਦੋਲਨ ਦਾ ਵਿਰੋਧ ਕਰਨ ਵਾਲੀ ਪਾਇਲ ਰੋਹਤਗੀ ਨੇ ਸਿੱਧੂ ਮੂਸੇਵਾਲਾ ਨਾਲ ਲਿਆ ਪੰਗਾ

written by Rupinder Kaler | January 04, 2021

ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਜਿੱਥੇ ਲਗਾਤਾਰ ਕਿਸਾਨ ਅੰਦੋਲਨ ਦਾ ਵਿਰੋਧ ਕਰ ਰਹੀ ਹੈ ਉੱਥੇ ਉਹ ਇਸ ਅੰਦੋਲਨ ਦਾ ਸਮਰਥਨ ਕਰਨ ਵਾਲੇ ਪੰਜਾਬੀ ਸਿਤਾਰਿਆਂ ਦੇ ਖਿਲਾਫ ਵੀ ਭੱਦੀਆਂ ਟਿੱਪਣੀਆਂ ਕਰ ਰਹੀ ਹੈ । ਇਸ ਸਭ ਦੇ ਚਲਦੇ ਪਾਇਲ ਨੇ ਗਾਇਕ ਸਿੱਧੂ ਮੂਸੇਵਾਲਾ ਨਾਲ ਪੰਗਾ ਲਿਆ ਹੈ। ਪਾਇਲ ਰੋਹਤਗੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਕੇ ਸਿੱਧੂ ਮੂਸੇਵਾਲਾ ਨੂੰ ਕਾਫੀ ਕੁਝ ਸੁਣਾਇਆ ਹੈ । payal ਹੋਰ ਪੜ੍ਹੋ :

sidhu Moose Wala ਪਾਇਲ ਨੇ ਕਿਹਾ ਕਿ ‘ਇਹ ਗਾਇਕ ਖੇਤੀ ਕਾਨੂੰਨ ਪੜ੍ਹੇ ਬਿਨ੍ਹਾਂ ਕਿਸਾਨ ਅੰਦੋਲਨ ਨੂੰ ਕਿਉਂ ਪ੍ਰਮੋਟ ਕਰ ਰਹੇ ਹਨ। ਇਹ ਲੋਕ ਖਬਰਾਂ 'ਚ ਆਉਣ ਲਈ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਹਨ’। ਪਾਇਲ ਨੇ ਆਪਣੀ ਇਸ ਵੀਡੀਓ 'ਚ ਸਿੱਧੂ ਮੂਸੇਵਾਲਾ ਦੇ ਆਰਮਜ਼ ਐਕਟ ਦੇ ਮਾਮਲਿਆਂ ਦੀ ਵੀ ਗੱਲ ਕੀਤੀ। ਪਾਇਲ ਨੇ ਕਿਹਾ ‘ਤੁਸੀਂ ਭਾਰਤ 'ਚ ਪੈਸੇ ਕਮਾਕੇ ਭਾਰਤ ਦੇ ਹੀ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਹੋ ?’ Sidhu Moose Wala ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਇਲ ਰੋਹਤਗੀ ਨੇ ਕਿਸਾਨ ਅੰਦੋਲਨ ਖਿਲਾਫ ਇਕ ਵੀਡੀਓ ਜਾਰੀ ਕੀਤੀ ਸੀ। ਜਿਸ ਦਾ ਜਵਾਬ ਸਿੱਧੂ ਮੂਸੇਵਾਲਾ ਨੇ ਪਾਇਲ ਨੂੰ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਦਿੱਤਾ ਸੀ। ਜਿਸ ਤੋਂ ਬਾਅਦ ਪਾਇਲ ਨੇ ਸਿੱਧੂ ਦੀ ਉਸ ਵੀਡੀਓ 'ਤੇ ਜਵਾਬ ਦਿੱਤਾ ਹੈ ।
 
View this post on Instagram
 

A post shared by Team Payal Rohatgi (@payalrohatgi)

0 Comments
0

You may also like