ਅਦਾਕਾਰ ਰਣਵੀਰ ਸਿੰਘ ਦੇ ਅਜੀਬ ਹੇਅਰ ਸਟਾਈਲ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ

By  Shaminder September 9th 2021 06:18 PM

ਅਦਾਕਾਰ ਰਣਵੀਰ ਸਿੰਘ (Ranveer Singh) ਆਪਣੇ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦਾ ਹੈ । ਜਿਸ ਕਾਰਨ ਅਕਸਰ ਉਹ ਟਰੋਲ ਵੀ ਹੁੰਦਾ ਰਹਿੰਦਾ ਹੈ । ਹੁਣ ਮੁੜ ਤੋਂ ਰਣਵੀਰ ਸਿੰਘ ਉਸ ਵੇਲੇ ਚਰਚਾ ‘ਚ ਆ ਗਏ ਜਦੋਂ ਉਹ ਕਿਸੇ ਸਮਾਰੋਹ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਸਨ । ਇਸ ਦੌਰਾਨ ਕਈ ਵੱਡੀਆਂ ਸ਼ਖਸੀਅਤਾਂ ਵੀ ਸਮਾਰੋਹ ‘ਚ ਹਾਜ਼ਰ ਸਨ । ਪਰ ਰਣਵੀਰ ਸਿੰਘ ਦਾ ਰਣਵੀਰ ਸਿੰਘ ਦਾ ਪੋਨੀ ਟੇਲ  ਹੇਅਰ ਸਟਾਈਲ (Pony Tail Hair Style) ਇਸ ਸਮਾਰੋਹ ਦੌਰਾਨ ਚਰਚਾ ਦਾ ਵਿਸ਼ਾ ਬਣਿਆ ਰਿਹਾ । Ranveer-Singh ,,,-min

Image From Instagramਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਨੂੰ ਹੀਰੋ ਲੈ ਕੇ ਹਿੰਦੀ ਫ਼ਿਲਮ ਬਨਾਉਣਾ ਚਾਹੁੰਦੀ ਸੀ ਬਾਲੀਵੁੱਡ ਦੀ ਇਹ ਹੀਰੋਇਨ

ਰਣਵੀਰ ਦੇ ਨਾਲ, ਫਿਲਮ ਮੇਕਰ ਐੱਸ. ਰਾਜਾਮੌਲੀ ਅਤੇ ਮੈਗਾਸਟਾਰ ਚਿਰੰਜੀਵੀ ਨੇ ਵੀ ਇਵੈਂਟ ਵਿੱਚ ਸ਼ਿਰਕਤ ਕੀਤੀ।  ਰਣਵੀਰ ਦੀ ਦੋਹਰੀ ਪੋਨੀਟੇਲ ਦਿੱਖ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ ।

 

View this post on Instagram

 

A post shared by yogen shah (@yogenshah_s)

ਰਣਵੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਰਕਸ ਵਿੱਚ ਪੂਜਾ ਹੇਗੜੇ ਅਤੇ ਜੈਕਲੀਨ ਫਰਨਾਂਡੀਜ਼ ਦੇ ਨਾਲ ਨਜ਼ਰ ਆਉਣਗੇ। ਰਣਵੀਰ ਨੇ ਆਲੀਆ ਭੱਟ ਦੇ ਨਾਲ ਕਰਨ ਜੌਹਰ ਦੀ ਰੋਮਾਂਟਿਕ ਕਾਮੇਡੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਹਨ।

 

Related Post