ਕਿਉਂ ਪਿੰਜਰੇ 'ਚ ਕੈਦ ਰਹਿਣਾ ਚਾਹੁੰਦੇ ਨੇ ਗੁਰਨਜ਼ਰ ,ਵੇਖੋ ਵੀਡਿਓ 

By  Shaminder November 22nd 2018 07:39 AM

ਕੋਈ ਇਨਸਾਨ ਕੈਦ 'ਚ ਰਹਿਣਾ ਚਾਹੁੰਦਾ ਹੈ ! ਨਹੀਂ ਨਾ । ਪਰ ਗੁਰਨਜ਼ਰ ਰਹਿਣਾ ਚਾਹੁੰਦੇ ਨੇ ਪਿੰਜਰੇ 'ਚ ਕੈਦ ।ਇਸ ਪਿੰਜਰੇ ਚੋਂ ਨਿਕਲਣ ਦਾ ਉਨ੍ਹਾਂ ਦਾ ਮਨ ਨਹੀਂ ਕਰਦਾ ।ਕਿਉਂਕਿ ਜੇ ਉਹ ਇਸ ਪਿੰਜਰੇ ਚੋਂ ਬਾਹਰ ਨਿਕਲਦੇ ਨੇ ਤਾ ਉਨ੍ਹਾਂ ਨੂੰ ਆਪਣਾ ਮਹਿਬੂਬ ਹਰ ਪਾਸੇ ਨਜ਼ਰ ਆਉਂਦਾ ਹੈ ।ਉਹ ਆਪਣੇ ਮਹਿਬੂਬ ਨੂੰ ਭੁੱਲਣਾ ਚਾਹੁੰਦੇ ਨੇ ਪਰ ਚਾਹੁੰਦੇ ਹੋਏ ਵੀ ਉਹ ਅਜਿਹਾ ਨਹੀਂ ਕਰ ਪਾਉਂਦੇ ।

ਹੋਰ ਵੇਖੋ : ਸ਼ਰਲੀ ਸੇਤੀਆ ਦੇ ਨਾਲ ਨਜ਼ਰ ਆਉਣਗੇ ਗੁਰਨਜ਼ਰ ਚੱਠਾ, ਪਹਿਲੀ ਝਲਕ ਹੋਈ ਜਾਰੀ

https://www.instagram.com/p/BqeIuIchAvJ/

ਕਿਉਂਕਿ ਜਿਸ ਸਮੇਂ ਮਹਿਬੂਬ ਉਨ੍ਹਾਂ ਦੇ ਨਾਲ ਸੀ ਤਾਂ ਉਸ ਸਮੇਂ ਉਹ ਉਨ੍ਹਾਂ ਦੀ ਕਦਰ ਨਹੀਂ ਸਨ ਕਰਦੇ ਜਿਸ ਤੋਂ ਬਾਅਦ ਉਨ੍ਹਾਂ ਦੀ ਪ੍ਰੇਮਿਕਾ ਹਮੇਸ਼ਾ ਲਈ ਉਨ੍ਹਾਂ ਨੂੰ ਛੱਡ ਕੇ ਚਲੀ ਜਾਂਦੀ ਹੈ ।ਜਿਸ ਤੋਂ ਬਾਅਦ ਉਹ ਉਸ ਦੀਆਂ ਯਾਦਾਂ 'ਚ ਗੁਆਚੇ ਰਹਿੰਦੇ ਨੇ।ਪਰ ਉਹ ਉਨ੍ਹਾਂ ਨੂੰ ਨਹੀਂ ਮਿਲਦੀ ।ਆਖਿਰਕਾਰ ਨਿਰਾਸ਼ਾ ਦੇ ਇਸ ਦੌਰ 'ਚੋਂ ਨਿਕਲਣ ਦੀ ਬਜਾਏ ਉਹ ਖੁਦਕੁਸ਼ੀ ਦਾ ਰਸਤਾ ਅਖਤਿਆਰ ਕਰ ਲੈਂਦੇ ਨੇ ।

ਹੋਰ ਵੇਖੋ :ਗਾਇਕ ਗੈਰੀ ਸੰਧੂ ਸਾਰੀਆਂ ਗਲਤਫਹਿਮੀਆਂ ਛੱਡ ਗਲ ਨਾਲ ਲਾਉਣਾ ਚਾਹੁੰਦੇ ਹਨ ਕਿਸੇ ਨੂੰ, ਦੇਖੋ ਵੀਡਿਓ

new song pinjra new song pinjra

ਪਰ ਉਸੇ ਸਮੇਂ ਉਨ੍ਹਾਂ ਨੂੰ ਇੱਕ ਨਵ-ਜੰਮੀ ਬੱਚੀ ਦਾ ਰੋਣਾ ਸੁਣਦਾ ਹੈ ਅਤੇ ਇਹ ਬੱਚੀ ਉਨ੍ਹਾਂ ਦੇ ਜਿਉਣ ਦਾ ਬਹਾਨਾ ਬਣ ਜਾਂਦੀ ਹੈ ਅਤੇ ਇਹ ਬੱਚੀ ਹੀ ਉਨ੍ਹਾਂ ਨੂੰ ਨਿਰਾਸ਼ਾ ਦੇ ਇਸ ਦੌਰ 'ਚੋਂ ਕੱਢਦੀ ਹੈ ।ਗੁਰਨਜ਼ਰ ਦੇ ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਇਹ ਇੱਕ ਸੈਡ ਸੌਂਗ ਹੈ।ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ ।

ਹੋਰ ਵੇਖੋ :ਪ੍ਰਿੰਸ ਨਰੂਲਾ ਅਤੇ ਯੁਵਿਕਾ ਨੇ ਕੀਤਾ ਗੈਰੀ ਸੰਧੂ ਦੇ ਗੀਤ ‘ਤੇ ਡਾਂਸ , ਵੇਖੋ ਵੀਡਿਓ

ਫੀਚਰਿੰਗ 'ਚ ਫੀਮੇਲ ਮਾਡਲ ਮੈਗੀ ਠਾਕੁਰ ਨਜ਼ਰ ਆ ਰਹੇ ਨੇ ।ਭਾਵੇਂ ਇਹ ਸੈਡ ਸੌਂਗ ਹੈ ਪਰ ਲੋਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦਾ ਵੀਡਿਓ ਗਾਇਕ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਅਤੇ ਗੁਰਨਜ਼ਰ ਨੂੰ ਵਧਾਈ ਦਿੱਤੀ ਹੈ ।

Related Post