ਸ਼ਰਲੀ ਸੇਤੀਆ ਦੇ ਨਾਲ ਨਜ਼ਰ ਆਉਣਗੇ ਗੁਰਨਜ਼ਰ ਚੱਠਾ, ਪਹਿਲੀ ਝਲਕ ਹੋਈ ਜਾਰੀ

Written by  Gourav Kochhar   |  March 27th 2018 04:36 PM  |  Updated: March 27th 2018 05:47 PM

ਸ਼ਰਲੀ ਸੇਤੀਆ ਦੇ ਨਾਲ ਨਜ਼ਰ ਆਉਣਗੇ ਗੁਰਨਜ਼ਰ ਚੱਠਾ, ਪਹਿਲੀ ਝਲਕ ਹੋਈ ਜਾਰੀ

ਗੁਰਨਜ਼ਰ ਚੱਠਾ ਨੇ ਆਪਣੀ ਆਵਾਜ਼ ਨਾਲ ਬਹੁਤ ਸਾਰੀਆਂ ਲੜਕੀਆਂ ਦੇ ਦਿਲਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਨੇ ਸਾਨੂੰ ਇਜ਼ਹਾਰ, ਆਦਤਾਂ, ਗੁਰਨਜ਼ਰ ਮੇਡਲੀ ਵਰਗੇ ਕਈ ਹਿੱਟ ਦਿੱਤੇ ਹਨ | ਜਦੋਂ ਉਹ ਗੀਤ ਸ਼ੁਰੂ ਕਰਦੇ ਹਨ, ਹਰ ਕੋਈ ਉਨ੍ਹਾਂ ਦੇ ਸੰਗੀਤ 'ਚ ਖੋ ਜਾਂਦਾ ਹੈ | ਆਪਣੇ ਅਖੀਰਲੇ ਸਿੰਗਲ ਟਰੈਕ-ਬਲੈਕ ਐਂਡ ਵ੍ਹਾਈਟ ਤੋਂ ਬਾਅਦ, ਗੁਰਨਜ਼ਰ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਹੋਰ ਗੀਤ ਸੁਣਨਾ ਚਾਹੁੰਦੇ ਹਨ | ਆਖਿਰਕਾਰ ਹੁਣ ਉਹ ਆਪਣੇ ਨਵੇਂ ਪ੍ਰੋਜੈਕਟ ਦੇ ਨਾਲ ਤਿਆਰ ਹਨ |

ਇੰਝ ਜਾਪਦਾ ਹੈ ਕਿ ਕਿ ਉਨ੍ਹਾਂ ਦਾ ਆਉਣ ਵਾਲਾ ਪ੍ਰੋਜੈਕਟ ਕੁਝ ਖਾਸ ਹੈ ਕਿਉਂਕਿ ਇਸ ਲਈ ਉਨ੍ਹਾਂ ਨੇ ਯੂ-ਟਿਊਬ ਸਟਾਰ ਅਤੇ ਪਲੇਬੈਕ ਗਾਇਕ ਸ਼ਰਲੀ ਸੇਤੀਆ ਨਾਲ ਸਾਂਝੇਦਾਰੀ ਕੀਤੀ ਹੈ | ਜੀ ਹਾਂ, ਤੁਸੀਂ ਬਿਲਕੁਲ ਸਹੀ ਅਤੇ ਸਪੱਸ਼ਟ ਪੜ੍ਹਿਆ ਹੈ, ਗੂਰਨਜ਼ਰ ਨੇ ਆਪਣੇ ਅਗਲੇ ਸਿੰਗਲ਼ ਲਈ ਸ਼ਰਲੀ ਨਾਲ ਸਹਿਯੋਗ ਕਰ ਲਿਆ ਹੈ | ਦੋਵਾਂ ਗਾਇਕਾਂ ਦੀ ਆਵਾਜ਼ ਬੇਹੱਦ ਸੁਰੀਲੀ ਹੈ | ਉਨ੍ਹਾਂ ਦੇ ਸੰਗਠਨ ਤੋਂ ਜਾਪਦਾ ਹੈ ਕਿ ਕੋਈ ਜਾਦੂਈ ਗੀਤ ਬਣਨ ਜਾ ਰਿਹਾ ਹੈ | ਸ਼ਰਲੀ ਨੇ ਯੂਟਿਊਬ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਹੈ | ਉਨ੍ਹਾਂਨੇ ਯੂਟਿਊਬ ਤੇ ਬਾਲੀਵੁੱਡ ਦੇ ਕਈ ਗੀਤ ਗਾਏ ਹਨ | ਨਾਲ ਹੀ ਉਨ੍ਹਾਂ ਦੁਨੀਆ ਭਰ ਦੇ ਕਈ ਯੂਟਿਊਬ ਸਟਾਰਾਂ ਦੀ ਸਾਂਝੇਦਾਰੀ ਨਾਲ ਟਰੈਕ ਰਿਲੀਜ਼ ਕੀਤੇ ਹਨ |

ਗੂਰਨਜ਼ਰ ਤੇ ਸ਼ਰਲੀ ਸੇਤੀਆ ਆਪਣੇ ਆਉਣ ਵਾਲੇ ਗੀਤ ਦੇ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਖ਼ਤਮ ਕਰ ਚੁਕੇ ਹਨ | ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਰੌਬੀ ਸਿੰਘ ਦੁਆਰਾ ਕੀਤਾ ਗਿਆ ਹੈ | ਗੂਰਨਜ਼ਰ ਨੇ ਆਪਣੇ ਪ੍ਰਸ਼ੰਸਕਾਂ ਲਈ ਇਸ ਖ਼ਬਰ ਦਾ ਖੁਲਾਸਾ ਕਰਦੇ ਹੋਏ ਹਾਲ ਹੀ ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਿਖਿਆ :

Get ready for my next single with @shirleysetia ? #excited

ਇਸ ਗੀਤ ਬਾਰੇ ਹਾਲੇ ਕੋਈ ਹੋਰ ਜਾਣਕਾਰੀ ਸਾਂਝਾ ਨਹੀਂ ਹੋਇ ਹੈ, ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network