ਗਾਇਕ ਗੈਰੀ ਸੰਧੂ ਸਾਰੀਆਂ ਗਲਤਫਹਿਮੀਆਂ ਛੱਡ ਗਲ ਨਾਲ ਲਾਉਣਾ ਚਾਹੁੰਦੇ ਹਨ ਕਿਸੇ ਨੂੰ, ਦੇਖੋ ਵੀਡਿਓ 

Written by  Rupinder Kaler   |  November 22nd 2018 06:47 AM  |  Updated: November 22nd 2018 06:47 AM

ਗਾਇਕ ਗੈਰੀ ਸੰਧੂ ਸਾਰੀਆਂ ਗਲਤਫਹਿਮੀਆਂ ਛੱਡ ਗਲ ਨਾਲ ਲਾਉਣਾ ਚਾਹੁੰਦੇ ਹਨ ਕਿਸੇ ਨੂੰ, ਦੇਖੋ ਵੀਡਿਓ 

ਗਾਇਕ ਗੈਰੀ ਸੰਧੂ ਦੀ ਭਾਵੇਂ ਸਿਹਤ ਠੀਕ ਨਹੀਂ ਪਰ ਉਹ ਇੱਕ ਤੋਂ ਬਾਅਦ ਇੱਕ ਰੋਮਾਂਟਿਕ ਗੀਤ ਕੱਢ ਰਹੇ ਹਨ । ਉਹ ਛੇਤੀ ਹੀ ਇੱਕ ਹੋਰ ਟਰੈਕ ਲੈ ਕੇ ਆਉਣ ਵਾਲੇ ਹਨ । ਇਸ ਦੀ ਜਾਣਕਾਰੀ ਭਾਵੇ ਉਹਨਾਂ ਨੇ ਨਹੀਂ ਦਿੱਤੀ ਪਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ : ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀਆਂ ਹੌਟ ਅਦਾਵਾਂ ,ਵੀਡਿਓ ਹੋਇਆ ਵਾਇਰਲ

Garry Sandhu Jasmine Sandlas Garry Sandhu Jasmine Sandlas

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਲਾਰੇ ਭੁੱਲ ਕੇ ਗੱਲ ਕਹਿਣ ਲੱਗਾ ਹਾਂ ਤੈਨੂੰ ,ਤੂੰ ਛੱਡ ਗਲਤਫਹਿਮੀਆਂ ਗਲ ਨਾਲ ਲਾ ਲੈ ਮੈਨੂੰ, ਉਂਝ ਆਕੜਖੋਰੇ ਦੋਵੇਂ ਆ, ਨਾ ਮਾੜੇ ਦਿਲ ਦੇ ਆਂ' । ਇਸ ਗਾਣੇ ਨੂੰ ਗਾਉਂਦੇ ਗਾਉਂਦੇ ਗੈਰੀ ਸੰਧੂ ਰੁਕ ਜਾਂਦੇ ਹਨ ਕਿਉਂਕਿ ਉਹ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਉਹਨਾਂ ਦਾ ਗਲਾ ਖਰਾਬ ਹੈ । ਗੈਰੀ ਸੰਧੂ ਵੱਲੋਂ ਸ਼ੇਅਰ ਕੀਤੀ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਹੁਣ ਤੱਕ ਇਸ ਵੀਡਿਓ ਨੂੰ ਹਜ਼ਾਰਾਂ ਲੋਕਾਂ ਦੇ ਲਾਈਕ ਮਿਲ ਚੁੱਕੇ ਹਨ ।

ਹੋਰ ਵੇਖੋ : ਪ੍ਰਿੰਸ ਨਰੂਲਾ ਅਤੇ ਯੁਵਿਕਾ ਨੇ ਕੀਤਾ ਗੈਰੀ ਸੰਧੂ ਦੇ ਗੀਤ ‘ਤੇ ਡਾਂਸ , ਵੇਖੋ ਵੀਡਿਓ

https://www.instagram.com/p/BqcX3i6hUOv/

ਕਈ ਲੋਕ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਮੈਂਟ ਕਰ ਰਹੇ ਹਨ । ਜਿਸ ਤਰ੍ਹਾਂ ਦੇ ਕਮੈਂਟ ਇਸ ਵੀਡਿਓ ਤੇ ਆ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਗੈਰੀ ਸੰਧੂ ਨੇ ਜ਼ਰੂਰ ਕਿਸੇ ਨੂੰ ਮਨਾਉਣ ਲਈ ਇਹ ਵੀਡਿਓ ਸ਼ੇਅਰ ਕੀਤੀ ਹੈ । ਇਸ ਵੀਡੀਓ ਦੇ ਜ਼ਰੀਏ ਗੈਰੀ ਆਪਣੇ ਉਸ ਪਿਆਰੇ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਨ ਕਿ 'ਲਾਰੇ ਭੁੱਲ ਕੇ ਗੱਲ ਕਹਿਣ ਲੱਗਾ ਹਾਂ ਤੈਨੂੰ ,ਤੂੰ ਛੱਡ ਗਲਤਫਹਿਮੀਆਂ ਗਲ ਨਾਲ ਲਾ ਲੈ ਮੈਨੂੰ' ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network