ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਿਸ ਵੱਲੋਂ FIR ਦਰਜ

By  Lajwinder kaur September 7th 2022 10:48 AM

Punjab Police registers FIR after Sidhu Moose Wala's father Balkaur Singh received death threat: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਸ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਅਜੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ਼ ਨਹੀਂ ਮਿਲਿਆ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਗਈਆਂ ਨੇ ।

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਭਰੀ ਈਮੇਲ ਮਿਲਣ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ । ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਭਰੀ ਈਮੇਲ ਭੇਜਣ ਦੇ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ 'ਤੇ ਮਾਨਸਾ ਸਦਰ ਥਾਣੇ 'ਚ ਧਾਰਾ 384 ਅਤੇ 506 ਆਈ.ਪੀ.ਸੀ. ਦੇ ਤਹਿਤ ਦਰਜ ਕੀਤਾ ਗਿਆ ਹੈ।

ਹੋਰ ਪੜ੍ਹੋ: ਤਿਰੂਪਤੀ ਬਾਲਾਜੀ ਮੰਦਰ 'ਚ ਰੋਂਦੀ ਹੋਈ ਇਸ ਨਾਮੀ ਅਦਾਕਾਰਾ ਦਾ ਵੀਡੀਓ ਹੋਇਆ ਵਾਇਰਲ, ਪ੍ਰਬੰਧਕਾਂ 'ਤੇ ਲਾਏ ਗੰਭੀਰ ਦੋਸ਼

Sidhu Moose Wala's father Balkaur Singh receives death threat via email Image Source: Twitter

ਸੂਤਰਾਂ ਮੁਤਾਬਕ ਮਾਨਸਾ ਪੁਲਿਸ ਵੱਲੋਂ ਧਮਕੀ ਦੇਣ ਵਾਲੇ ਵਿਅਕਤੀ ਨੂੰ ਰਾਜਸਥਾਨ ਵਿੱਚੋਂ ਟਰੇਸ ਕੀਤਾ ਗਿਆ ਹੈ। ਮਾਨਸਾ ਪੁਲਿਸ ਟੀਮ ਰਾਜਸਥਾਨ ਲਈ ਰਵਾਨਾ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਤੋਂ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।

Prem Dhillon breaks silence over his controversy with Sidhu Moose Wala Image Source: Twitter

ਦੱਸ ਦਈਏ ਜਦੋਂ ਇਹ ਮਾਮਲਾ ਪੰਜਾਬ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਨੂੰ ਹੋਰ ਵੀ ਜ਼ਿਆਦਾ ਸਖ਼ਤ ਕਰ ਦਿੱਤੀ ਗਈ ਸੀ। ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਪਰ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ।

Image Source: Twitter

ਇਸ ਵਾਰ ਗੈਂਗਸਟਰਾਂ ਨੇ ਬਲਕੌਰ ਸਿੰਘ ਨੂੰ ਫੇਸਬੁੱਕ ਪੋਸਟ ਰਾਹੀਂ ਨਹੀਂ, ਸਗੋਂ ਈਮੇਲ ਰਾਹੀਂ ਧਮਕੀ ਦਿੱਤੀ ਹੈ। ਇਹ ਈਮੇਲ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਮੇਲ ਆਈਡੀ 'ਤੇ ਭੇਜੀ ਗਈ ਸੀ। ਏਜੇ ਬਿਸ਼ਨੋਈ ਨਾਂ ਦੇ ਗੈਂਗਸਟਰ ਨੇ ਸੋਪੂ ਗਰੁੱਪ ਦੀ ਤਰਫੋਂ ਮੇਲ ਭੇਜ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ ਹੈ। ਧਮਕੀ 'ਚ ਕਿਹਾ ਗਿਆ ਹੈ, 'ਜੇਕਰ ਤੂੰ ਚੁੱਪ ਨਾ ਰਿਹਾ ਤਾਂ ਤੈਨੂੰ ਵੀ ਤੇਰੇ ਪੁੱਤਰ ਕੋਲ ਭੇਜ ਦਿੱਤਾ ਜਾਵੇਗਾ।'

ਹਾਲ ਹੀ 'ਚ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਕੈਂਡਲ ਮਾਰਚ ਕੱਢਿਆ ਸੀ, ਜਿਸ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ ਸਨ । ਦੱਸ ਦਈਏ ਸਿੱਧੂ ਦੀ ਮੌਤ ਨੂੰ 3 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ।

Related Post