ਤਿਰੂਪਤੀ ਬਾਲਾਜੀ ਮੰਦਰ 'ਚ ਰੋਂਦੀ ਹੋਈ ਇਸ ਨਾਮੀ ਅਦਾਕਾਰਾ ਦਾ ਵੀਡੀਓ ਹੋਇਆ ਵਾਇਰਲ, ਪ੍ਰਬੰਧਕਾਂ 'ਤੇ ਲਾਏ ਗੰਭੀਰ ਦੋਸ਼

written by Lajwinder kaur | September 06, 2022

Actress Archana Gautam Denied Entry At Tirupati Temple: ਅਦਾਕਾਰਾ ਅਰਚਨਾ ਗੌਤਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਰੋਂਦੀ ਹੋਈ ਨਜ਼ਰ ਆ ਰਹੀ ਹੈ ਤੇ ਮੰਦਰ ਦੇ ਪ੍ਰਬੰਧਕਾਂ ਉੱਤੇ ਗੰਭੀਰ ਦੋਸ਼ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ।

ਅਦਾਕਾਰਾ ਅਰਚਨਾ ਨੇ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ਦੇ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਇੱਕ ਵੀਡੀਓ ਟਵੀਟ ਕੀਤਾ, ਜਿਸ 'ਚ ਉਨ੍ਹਾਂ ਦੋਸ਼ ਲਗਾਇਆ ਕਿ ਧਰਮ ਦੇ ਨਾਂ 'ਤੇ ਤਿਰੂਪਤੀ ਬਾਲਾਜੀ ਮੰਦਰ 'ਚ ਔਰਤਾਂ ਨਾਲ ਛੇੜਛਾੜ ਅਤੇ ਲੁੱਟ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ : ਸਰਜਰੀ ਦੇ ਕੁਝ ਦਿਨਾਂ ਬਾਅਦ ਰਾਖੀ ਸਾਵੰਤ ਨੇ ਕੀਤੀ ਕੰਮ ‘ਤੇ ਵਾਪਸੀ, ਸਰੀਰ ‘ਤੇ ਲੱਗੇ ਟਾਂਕਿਆਂ ਦੇ ਨਾਲ ਹੀ ਕਰਵਾਇਆ ਫੋਟੋਸ਼ੂਟ

archana image image source twitter

ਅਰਚਨਾ ਗੌਤਮ ਨੇ ਟਵੀਟ ਕੀਤਾ ਤੇ ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ-  'ਭਾਰਤ ਦੇ ਹਿੰਦੂ ਧਾਰਮਿਕ ਸਥਾਨ ਲੁੱਟ ਦਾ ਅੱਡਾ ਬਣ ਗਏ ਹਨ। ਧਰਮ ਦੇ ਨਾਂ 'ਤੇ ਤਿਰੂਪਤੀ ਬਾਲਾਜੀ ਮੰਦਰ 'ਚ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਹਨ। ਟੀ.ਟੀ.ਡੀ ਦੇ ਮੁਲਾਜ਼ਮ ਖਿਲਾਫ ਇਹ ਕਾਰਵਾਈ ਕੀਤੀ ਜਾਵੇ। ਮੈਂ ਆਂਧਰਾ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਵੀਆਈਪੀ ਦਰਸ਼ਨ ਦੇ ਨਾਂ 'ਤੇ ਇੱਕ ਵਿਅਕਤੀ ਤੋਂ 10500 ਲੈ ਰਹੇ ਨੇ, ਇਸ ਨੂੰ ਲੁੱਟ ਨੂੰ ਬੰਦ ਕਰਾਓ। ਅਰਚਨਾ ਗੌਤਮ ਨੇ ਆਪਣੇ ਟਵੀਟ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਟੈਗ ਕੀਤਾ ਹੈ'।

inside image of archana image source twitter

ਅਰਚਨਾ ਗੌਤਮ ਕਾਂਗਰਸ ਦੀ ਟਿਕਟ 'ਤੇ ਯੂਪੀ ਵਿਧਾਨ ਸਭਾ ਚੋਣਾਂ-2022 'ਚ ਉਤਰੀ ਸੀ। ਉਸ ਨੇ ਹਸਤੀਨਾਪੁਰ ਸੀਟ ਤੋਂ ਚੋਣ ਲੜੀ ਸੀ। ਹਾਲਾਂਕਿ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਰਚਨਾ 2014 ਵਿੱਚ ਮਿਸ ਯੂਪੀ ਵੀ ਰਹਿ ਚੁੱਕੀ ਹੈ ਅਤੇ 2018 ਵਿੱਚ ਮਿਸ ਬਿਕਨੀ ਦਾ ਖਿਤਾਬ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਉਹ ਮਿਸ ਕਾਸਮੌਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੀ ਹੈ। ਬਾਲੀਵੁੱਡ ਫਿਲਮਾਂ ਤੋਂ ਇਲਾਵਾ ਉਹ ਸਾਊਥ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

south actress archana image source twitter

You may also like