ਸਰਜਰੀ ਦੇ ਕੁਝ ਦਿਨਾਂ ਬਾਅਦ ਰਾਖੀ ਸਾਵੰਤ ਨੇ ਕੀਤੀ ਕੰਮ ‘ਤੇ ਵਾਪਸੀ, ਸਰੀਰ ‘ਤੇ ਲੱਗੇ ਟਾਂਕਿਆਂ ਦੇ ਨਾਲ ਹੀ ਕਰਵਾਇਆ ਫੋਟੋਸ਼ੂਟ

written by Lajwinder kaur | September 06, 2022

Rakhi Sawant-Adil Khan's Romantic Photoshoot Go Viral: ਅਦਾਕਾਰਾ ਅਤੇ ਡਾਂਸਰ ਰਾਖੀ ਸਾਵੰਤ ਨੇ ਹਾਲ ਹੀ ‘ਚ ਆਪਣੀ ਸਰਜਰੀ ਕਰਵਾਈ ਸੀ । ਅਜੇ ਰਾਖੀ ਦੀ ਸਰਜਰੀ ਨੂੰ ਕੁਝ ਹੀ ਦਿਨ ਹੋਏ ਨੇ ਤੇ ਉਸ ਨੇ ਕੰਮ ਤੇ ਵਾਪਸੀ ਵੀ ਕਰ ਲਈ ਹੈ। ਰਾਖੀ ਸਾਵੰਤ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਾਹਮਣੇ ਆਏ ਇਸ ਵੀਡੀਓ 'ਚ ਰਾਖੀ ਸਾਵੰਤ ਕਦੇ ਬੁਆਏਫ੍ਰੈਂਡ ਨਾਲ ਰੋਮਾਂਟਿਕ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : MOH: ਪਿਆਰ ਦੀਆਂ ਗਹਿਰਾਈਆਂ ਨੂੰ ਬਿਆਨ ਕਰਦਾ ਨਵਾਂ ਗੀਤ ‘ਮੇਰੀ ਜ਼ੁਬਾਨ’ ਕਮਲ ਖ਼ਾਨ ਦੀ ਆਵਾਜ਼ ‘ਚ ਹੋਇਆ ਰਿਲੀਜ਼

inside image of rakhi with boyfriend adil image source Instagram

ਦੱਸ ਦਈਏ ਰਾਖੀ ਸਾਵੰਤ ਤੇ ਉਨ੍ਹਾਂ ਦੇ ਬੁਆਏਫ੍ਰੈਂਡ ਆਦਿਲ ਦਾ ਬਹੁਤ ਜਲਦ ਮਿਊਜ਼ਿਕ ਵੀਡੀਓ ਆ ਰਿਹਾ ਹੈ। ਫੋਟੋਸ਼ੂਟ ਦੌਰਾਨ ਉਨ੍ਹਾਂ ਨੇ ਪਪਰਾਜ਼ੀ ਦੇ ਨਾਲ ਗੱਲਬਾਤ ਵੀ ਕੀਤੀ। ਜਿਸ ‘ਚ ਰਾਖੀ ਨੇ ਦੱਸਿਆ ਹੈ ਕਿ ਅਜੇ ਉਸਦੇ ਪੇਟ ਦੇ ਟਾਂਕੇ ਅਜੇ ਖੁੱਲ੍ਹੇ ਨਹੀਂ, ਪਰ ਕੰਮ ਤਾਂ ਕੰਮ ਹੈ। ਉਨ੍ਹਾਂ ਦੀ ਸਰਜਰੀ ਨੂੰ ਅਜੇ ਛੇ ਦਿਨ ਹੀ ਹੋਏ ਨੇ।

rakhi and adil image source Instagram

ਰਾਖੀ ਸਾਵੰਤ ਅਤੇ ਆਦਿਲ ਦੇ ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਕਿੰਨੀ ਸ਼ਾਨਦਾਰ ਜੋੜੀ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ- ਪਰਫੈਕਟ ਪੇਅਰ।

ਵੀਡੀਓ 'ਚ ਰਾਖੀ ਸਾਵੰਤ ਦਾ ਪੂਰਾ ਬਦਲਿਆ ਹੋਇਆ ਅੰਦਾਜ਼ ਨਜ਼ਰ ਆ ਰਿਹਾ ਹੈ। ਦੱਸ ਦਈਏ ਰਾਖੀ ਸਾਵੰਤ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ।ਉਹ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਨਜ਼ਰ ਆਉਂਦੀ ਰਹਿੰਦੀ ਹੈ।

inside image of rakhi sawant image source Instagram

 

View this post on Instagram

 

A post shared by MovieMate Media (@moviematemedia)

 

View this post on Instagram

 

A post shared by Rakhi Sawant (@rakhisawant2511)

You may also like