ਅਨੁਸੂਚਿਤ ਜਾਤੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਮਾਮਲੇ ‘ਚ ਪੁਲਿਸ ਨੇ ਕ੍ਰਿਕੇਟਰ ਯੁਵਰਾਜ ਸਿੰਘ ਦੇ ਖਿਲਾਫ ਕੀਤੀ ਕਾਰਵਾਈ

By  Shaminder October 18th 2021 12:41 PM

ਅਨੁਸੂਚਿਤ ਜਾਤੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਇੱਕ ਮਾਮਲੇ ‘ਚ ਯੁਵਰਾਜ ਸਿੰਘ (Yuvraj Singh)  ਨੂੰ ਪੁਲਿਸ ਨੇ ਬੀਤੇ ਦਿਨ ਗ੍ਰਿਫਤਾਰ ਕੀਤਾ ਸੀ । ਪਰ ਉਸੇ ਵੇਲੇ ਯੁਵਰਾਜ ਸਿੰਘ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਸੀ । ਯੁਵਰਾਜ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਰੋਹਿਤ ਸ਼ਰਮਾ ਦੇ ਨਾਲ ਲਾਈਵ ਚੈਟ ‘ਚ ਯੁਜ਼ਵੇਂਦਰ ਚਹਿਲ ਨੂੰ ਲੈ ਕੇ ਅਪਮਾਨਜਨਕ ਟਿੱਪਣੀ ਕੀਤੀ ਸੀ ।

yuvraj singh with shakti kapoor 1 image from Instagram

ਹੋਰ ਪੜ੍ਹੋ : ਅਫਸਾਨਾ ਖ਼ਾਨ   ਨੇ ਕਿਹਾ ਹੁਣ ਪੰਜਾਬੀ ਅੰਦਾਜ਼ ‘ਚ ਬੁਲਾਏਗੀ ਗੁੱਡ ਮੌਰਨਿੰਗ, ਵੀਡੀਓ ਕੀਤਾ ਸਾਂਝਾ

ਜਿਸ ਤੋਂ ਬਾਅਦ ਹਰਿਆਣਾ ਦੇ ਹਾਂਸੀ ‘ਚ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਯੁਵਰਾਜ ਸਿੰਘ ਦੀ ਗ੍ਰਿਫਤਾਰੀ ਵੀ ਹਾਂਸੀ ‘ਚ ਹੋਈ ਸੀ । ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਨੂੰ ਕੇਸ ਦੀ ਜਾਂਚ ‘ਚ ਸ਼ਾਮਿਲ ਕਰਨ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਵੀ ਦੋ ਵਾਰ ਉਨ੍ਹਾਂ ਨੂੰ ਜਾਂਚ ‘ਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ ।ਪੁਲਿਸ ਨੇ ਹਾਈਕੋਰਟ ਦੇ ਆਦੇਸ਼ਾਂ ਦੇ ਕੰਮ ਕੀਤਾ ਅਤੇ ਯੁਵਰਾਜ ਸਿੰਘ ਨੂੰ ਬੇਲ ਬੌਂਡ ‘ਤੇ ਛੱਡ ਦਿੱਤਾ ।

image from Instagram

ਦੱਸ ਦਈਏ ਕਿ ਇਹ ਮਾਮਲਾ ਸਾਲ 2020 ਦਾ ਹੈ । ਜਦੋਂ ਪੂਰੇ ਦੇਸ਼ ‘ਚ ਲਾਕਡਾਊਨ ਲੱਗਿਆ ਸੀ । ਅਜਿਹੇ ‘ਚ ਯੁਵਰਾਜ ਸਿੰਘ ਟੀਮ ਇੰਡੀਆ ਦੇ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਲ ਇੰਸਟਾਗ੍ਰਾਮ ਲਾਈਵ ਚੈਟ ‘ਤੇ ਗੱਲਬਾਤ ਕਰ ਰਹੇ ਸਨ । ਇਸੇ ਦੌਰਾਨ ਯੁਜ਼ਵੇਂਦਰ ਚਹਿਲ ਦੇ ਬਾਰੇ ਉਹ ਗੱਲਬਾਤ ਕਰਨ ਲੱਗੇ । ਇਸੇ ਦੌਰਾਨ ਯੁਵਰਾਜ ਚਹਿਲ ਬਾਰੇ ਗੱਲਬਾਤ ਕਰਦੇ ਹੋਏ ਆਖਣ ਲੱਗੇ । ਜਿਸ ‘ਚ ਉਨ੍ਹਾਂ ਨੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਕੋਈ ਕੰਮ ਨਹੀਂ। ਯੂਜ਼ੀ ਨੂੰ ਵੇਖਿਆ ਕਿਹੋ ਜਿਹਾ ਵੀਡੀਓ ਪਾਇਆ ਹੈ’।

 

View this post on Instagram

 

A post shared by Viral Bhayani (@viralbhayani)

Related Post