ਆਪਣੇ ਆਪ ਨੂੰ ਇਸ ਤਰ੍ਹਾਂ ਫਿੱਟ ਰੱਖਦੀ ਹੈ, ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ, ਦੇਖੋ ਵੀਡਿਓ 

By  Rupinder Kaler November 23rd 2018 06:52 AM

ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ ਦੀਆਂ ਖੂਬਸੁਰਤ ਅਦਾਵਾਂ ਦਾ ਕੋਈ ਵੀ ਕਾਇਲ ਹੋ ਜਾਂਦਾ ਹੈ ਤੇ ਉਸ ਦੀ ਹਰ ਅਦਾ ਮੁੰਡਿਆਂ ਨੂੰ ਪਾਗਲ ਬਣਾ ਦਿੰਦੀ ਹੈ । ਪਰ ਇਹਨਾਂ ਖੂਬਸੁਰਤ ਅਦਾਵਾਂ ਨੂੰ ਬਣਾ ਕੇ ਰੱਖਣ ਲਈ ਸੋਨੀਆ ਮਾਨ ਬਹੁਤ ਮਿਹਨਤ ਕਰਦੀ ਹੈ । ਸੋਨੀਆ ਮਾਨ ਜਿੱਥੇ ਆਪਣੇ ਖਾਣ-ਪੀਣ ਦਾ ਖਾਸ ਖਿਆਲ ਰੱਖਦੀ ਹੈ ਉੱਥੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿਮ ਵੀ ਜਾਂਦੀ ਹੈ ।ਜਿਮ ਵਿੱਚ ਸੋਨੀਆ ਮਾਨ ਹਰ ਤਰ੍ਹਾਂ ਦੀ ਕਸਰਤ ਕਰਦੀ ਹੈ ਤੇ ਖੂਬ ਪਸੀਨਾ ਬਹਾਉਂਦੀ ਹੈ ।

ਹੋਰ ਵੇਖੋ :ਗਿੱਪੀ ਗਰੇਵਾਲ ਨੌਜਵਾਨਾਂ ਨੂੰ ਫਿਲਮ ‘ਚ ਕੰਮ ਕਰਨ ਦਾ ਦੇ ਰਹੇ ਹਨ ਮੌਕਾ, ਦੇਖੋ ਵੀਡਿਓ

ਇਸ ਸਭ ਦਾ ਖੁਲਾਸਾ ਸੋਨੀਆ ਮਾਨ ਨੇ ਖੁਦ ਕੀਤਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ,ਜਿਸ ਵਿੱਚ ਉਹ ਜਿਮ ਵਿੱਚ ਖੂਬ ਪਸੀਨਾ ਬਹਾਅ ਰਹੀ ਹੈ । ਸੋਨੀਆ ਮਾਨ ਦੀ ਇਸ ਵੀਡਿਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ, ਹਜ਼ਾਰਾਂ ਲੋਕ ਇਸ ਵੀਡਿਓ ਨੂੰ ਲਾਈਕ ਕਰ ਚੁੱਕੇ ਹਨ ।

ਹੋਰ ਵੇਖੋ :ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ

https://www.instagram.com/p/Bqefb4nn8rd/

ਸੋਨੀਆ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਨਵਾਂ ਗਾਣਾ 'ਹੀਰ ਸਲੇਟੀ' ਆਇਆ ਹੈ । ਇਹ ਗਾਣਾ ਜੋਰਡਨ ਸੰਧੂ ਨੇ ਗਾਇਆ ਹੈ ਜਿਸ ਵਿੱਚ ਸੋਨੀਆ ਮਾਨ ਮਾਡਲ ਦੇ ਰੂਪ ਵਿੱਚ ਆਈ ਹੈ । ਇਸ ਗਾਣੇ ਵਿੱਚ ਸੋਨੀਆ ਮਾਨ ਬੇਹਦ ਖੂਬਸੁਰਤ ਦਿਖਾਈ ਦੇ ਰਹੀ ਹੈ । ਜੋਰਡਨ ਸੰਧੂ ਉਹਨਾਂ ਦੇ ਪਿਆਰ ਵਿੱਚ ਪਾਗਲ ਹੋਈ ਜਾ ਰਹੇ ਹਨ ।

https://www.youtube.com/watch?time_continue=79&v=J5PzJKX15p8

Related Post