ਦਿਲਜੀਤ ਦੋਸਾਂਝ ਨੇ ਅਨੰਤ ਤੇ ਰਾਧਿਕਾ ਦੇ ਪ੍ਰੀ-ਵੈਡਿੰਗ ਈਵੈਂਟ 'ਚ ਲਗਾਈਆਂ ਰੌਣਕਾਂ, ਗਾਇਕ ਦੇ ਗੀਤਾਂ 'ਤੇ ਨੱਚੀ ਕਰੀਨਾ ਕਪੂਰ, ਵੇਖੋ ਵੀਡੀਓ
Diljit Dosanjh and kareena Kapoor in Ambanis wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦਾ ਅੱਜ ਤੀਜਾ ਦਿਨ ਹੈ। ਇਸ ਸਮਾਰੋਹ ਵਿੱਚ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਤੇ ਸਮਾਗਮ ਵਿੱਚ ਪੰਜਾਬ ਗਾਇਕ ਦਿਲਜੀਤ ਦੋਸਾਂਝ (Diljit Dosanjh) ਨੇ ਖੂਬ ਰੌਣਕਾਂ ਲਗਾਈਆਂ। ਦਿਲਜੀਤ ਦੋਸਾਂਝ ਨੇ ਅਪਣੇ ਗੀਤਾਂ ਨਾਲ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
View this post on Instagram
ਦਿਲਜੀਤ ਦੋਸਾਂਝ ਨੇ ਆਪਣੇ ਗੀਤਾਂ ਨਾਲ ਲਾਈਆਂ ਰੌਣਕਾਂ
ਹਾਲ ਹੀ 'ਚ ਦਿਲਜੀਤ ਦੀ ਇਸ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ (Anant Ambani and Radhika wedding) ਦੌਰਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਦਿਲਜੀਤ ਨੇ ਇਹ ਵੀਡੀਓ ਅਪਣੇ ਇੰਸਟਾ ਪੇਜ਼ 'ਤੇ ਵੀ ਪਾਈ ਹੈ ਜਿਸ ਵਿਚ ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਖਾਨ ਦਿਲਜੀਤ ਦੇ ਗਾਣੇ 'ਤੇ ਠੁਮਕੇ ਲਗਾਉਂਦੀ ਨਜ਼ਰ ਆਈ।
ਦਿਲਜੀਤ ਦੋਸਾਂਝ ਨੇ ਖਾਸ ਤੌਰ 'ਤੇ ਕਰੀਨਾ ਕਪੂਰ ਲਈ ਪਟੋਲਾ ਗਾਣਾ ਗਾਇਆ ਜਿਸ 'ਤੇ ਕਰੀਨਾ ਕਪੂਰ ਵੀ ਨੱਚਣ ਤੋਂ ਅਪਣੇ ਆਪ ਨੂੰ ਨਾ ਰੋਕ ਸਕੀ। ਕਰੀਨਾ ਕਪੂਰ ਨੇ ਬਲੈਕ ਸਾੜੀ ਪਾਈ ਹੋਈ ਸੀ ਤੇ ਦਿਲਜੀਤ ਦਾ ਅਪਣੇ ਹੀ ਕੱਪੜਿਆਂ ਦਾ ਟ੍ਰੈਂਡ ਹੈ। ਦਿਲਜੀਤ ਨੇ ਵਾਈਟ ਆਊਟਫਿੱਟ ਪਾਈ ਹੋਈ ਸੀ ਤੇ ਸਾਰੇ ਉਹਨਾਂ ਦੇ ਇਸ ਗਾਣੇ 'ਤੇ ਝੂਮ ਉੱਠੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦੌਰਾਨ ਦਿਲਜੀਤ ਦੀਆਂ ਹੋਰ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਦਿਲਜੀਤ ਦੇ ਗਾਣੇ 'ਤੇ ਕਿੰਗ ਖਾਨ, ਸੁਹਾਨਾ ਖਾਨ, ਅਨੰਨਿਆ ਪਾਂਡੇ ਤੇ ਹੋਰ ਵੀ ਕਈ ਸਟਾਰ ਨੱਚਦੇ ਨਜ਼ਰ ਆਏ।
View this post on Instagram
ਹੋਰ ਪੜ੍ਹੋ : Jaspal Bhatti Birth Anniversary: ਜਾਣੋ ਕਿੰਝ 'ਫਲਾਪ ਸ਼ੋਅ' ਨੇ ਬਦਲੀ ਮਸ਼ਹੂਰ ਕਾਮੇਡੀਅਨ ਜਸਪਾਲ ਭੱਟੀ ਦੀ ਕਿਸਮਤ
ਦਿਲਜੀਤ ਦੋਸਾਂਝ ਦਾ ਵਰਕ ਫਰੰਟ
ਦਿਲਜੀਤ ਪੰਜਾਬੀ ਇੰਡਸਟਰੀ ਦੇ ਬਹੁ-ਪ੍ਰਤਿਭਾਸ਼ਾਲੀ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਨਾ ਸਿਰਫ਼ ਇੱਕ ਵਧੀਆ ਗਾਇਕ ਹਨ ਸਗੋਂ ਇੱਕ ਸ਼ਾਨਦਾਰ ਅਦਾਕਾਰ ਵੀ ਹਨ।ਪਿਛਲੇ ਕਈ ਸਾਲਾਂ ਤੋਂ ਦਿਲਜੀਤ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਬਾਲੀਵੁੱਡ ਦੀ ਫਿਲਮ ' Crew' ਵਿੱਚ ਨਜ਼ਰ ਆਉਣਗੇ, ਉੱਥੇ ਹੀ ਦੂਜੇ ਪਾਸੇ ਦਿਲਜੀਤ, ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਵਿੱਚ ਵੀ ਪਰੀਣੀਤੀ ਚੋਪੜਾ ਦੇ ਨਾਲ ਨਜ਼ਰ ਆਉਣ ਵਾਲੇ ਹਨ।
View this post on Instagram