ਦਿਲਜੀਤ ਦੋਸਾਂਝ ਅੱਜ ਲਾਉਣਗੇ ਅਨੰਤ ਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਰੌਣਕਾਂ, ਕਿੱਲਰ ਲੁੱਕ 'ਚ ਹੋਏ ਸਪਾਟ
ਦਿਲਜੀਤ ਦੋਸਾਂਝ ਅੱਜ ਲਾਉਣਗੇ ਅਨੰਤ ਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਰੌਣਕਾਂ, ਕਿੱਲਰ ਲੁੱਕ 'ਚ ਹੋਏ ਸਪਾਟ
Diljit Dosanjh at Ambanis wedding: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਆਪਣੇ ਗਾਇਕੀ ਤੇ ਲੁੱਕਸ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਸ਼ਾਮਲ ਹੋਣ ਲਈ ਜਾਮਨਗਰ ਪਹੁੰਚੇ, ਜਿੱਥੋਂ ਉਨ੍ਹਾਂ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ ਤੋਂ ਜਾਮਨਗਰ, ਗੁਜਰਾਤ ਵਿੱਚ ਸ਼ੁਰੂ ਹੋ ਗਏ ਹਨ। ਤਿੰਨ ਦਿਨ ਚੱਲਣ ਵਾਲੇ ਇਸ ਸਮਾਰੋਹ ਲਈ ਦੇਸ਼-ਵਿਦੇਸ਼ ਤੋਂ ਮਹਿਮਾਨ ਜਾਮਨਗਰ ਪਹੁੰਚ ਰਹੇ ਹਨ।
ਜਾਮਨਗਰ ਪਹੁੰਚੇ ਦਿਲਜੀਤ ਦੋਸਾਂਝ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਅੱਜ ਜਾਮਨਗਰ ਪਹੁੰਚ ਗਏ। ਇਸ ਦੌਰਾਨ ਦਿਲਜੀਤ ਦੋਸਾਂਝ ਚਿੱਟੇ ਕੁੜਤੇ ਅਤੇ ਲਾਲ ਰੰਗ ਦੀ ਪੱਗ ਵਿੱਚ ਡੈਸ਼ਿੰਗ ਅੰਦਾਜ਼ ਵਿੱਚ ਨਜ਼ਰ ਆਏ ਅਤੇ ਉਨ੍ਹਾਂ ਨੇ ਹੱਥ ਜੋੜ ਕੇ ਪਾਪਰਾਜ਼ੀ ਦਾ ਸਵਾਗਤ ਕੀਤਾ। ਦਿਲਜੀਤ ਦੋਸਾਂਝ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੇਡਿੰਗ ਸਮਾਰੋਹ (Anant Ambani and Radhika wedding) 'ਚ ਪਰਫਾਰਮ ਕਰਨ ਜਾ ਰਹੇ ਹਨ। ਦਿਲਜੀਤ ਦੇ ਨਾਲ-ਨਾਲ ਅਰਿਜੀਤ ਸਿੰਘ, ਅਤੁਲ-ਅਜੈ ਵੀ ਫੰਕਸ਼ਨ 'ਚ ਪਰਫਾਰਮ ਕਰਨ ਜਾ ਰਹੇ ਹਨ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਦੀ ਪੂਰੀ ਟੀਮ ਨਜ਼ਰ ਆਈ ਅਤੇ ਉਹ ਕਈ ਸਿਕਊਰਟੀ ਗਾਰਡਸ ਦੇ ਨਾਲ ਘਿਰੇ ਹੋਏ ਨਜ਼ਰ ਆਏ। ਅੱਜ ਰਾਤ ਦਿਲਜੀਤ ਦੋਸਾਂਝ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੇਡਿੰਗ ਸਮਾਰੋਹ 'ਚ ਰੌਣਕਾਂ ਲਗਾਉਂਣਗੇ। ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਦੀ ਇਸ ਪਰਫਾਰਮੈਂਸ ਦਾ ਇੰਤਜ਼ਾਰ ਕਰ ਰਹੇ ਹਨ ਤੇ ਉਨ੍ਹਾਂ ਦੇ ਲੁੱਕਸ ਦੀ ਜਮ ਕੇ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ: Tiger Shroff Birthday: ਹੇਮੰਤ ਸ਼ਰੌਫ ਕਿੰਝ ਬਣੇ ਟਾਈਗਰ, ਜਾਣੋ ਅਦਾਕਾਰਾ ਦੇ ਨਾਂਅ ਬਦਲਣ ਦੀ ਦਿਲਚਸਪ ਕਹਾਣੀ
ਦਿਲਜੀਤ ਦੋਸਾਂਝ ਦਾ ਵਰਕ ਫਰੰਟ
ਦਿਲਜੀਤ ਪੰਜਾਬੀ ਇੰਡਸਟਰੀ ਦੇ ਬਹੁ-ਪ੍ਰਤਿਭਾਸ਼ਾਲੀ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਨਾ ਸਿਰਫ਼ ਇੱਕ ਵਧੀਆ ਗਾਇਕ ਹਨ ਸਗੋਂ ਇੱਕ ਸ਼ਾਨਦਾਰ ਅਦਾਕਾਰ ਵੀ ਹਨ।ਪਿਛਲੇ ਕਈ ਸਾਲਾਂ ਤੋਂ ਦਿਲਜੀਤ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਬਾਲੀਵੁੱਡ ਦੀ ਫਿਲਮ ' Crew' ਵਿੱਚ ਨਜ਼ਰ ਆਉਣਗੇ, ਉੱਥੇ ਹੀ ਦੂਜੇ ਪਾਸੇ ਦਿਲਜੀਤ, ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਵਿੱਚ ਵੀ ਪਰੀਣੀਤੀ ਚੋਪੜਾ ਦੇ ਨਾਲ ਨਜ਼ਰ ਆਉਣ ਵਾਲੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
