ਦਿਲਜੀਤ ਦੋਸਾਂਝ ਨੇ ਕਰੀਨਾ ਕਪੂਰ ਤੇ ਕ੍ਰਿਤੀ ਸੈਨਨ ਨਾਲ ਫਿਲਮ 'Crew' ਦੇ ਸੈੱਟ ਤੋਂ ਸਾਂਝੀ ਕੀਤੀ BTS ਵੀਡੀਓ

Written by  Pushp Raj   |  February 27th 2024 04:47 PM  |  Updated: February 27th 2024 04:47 PM

ਦਿਲਜੀਤ ਦੋਸਾਂਝ ਨੇ ਕਰੀਨਾ ਕਪੂਰ ਤੇ ਕ੍ਰਿਤੀ ਸੈਨਨ ਨਾਲ ਫਿਲਮ 'Crew' ਦੇ ਸੈੱਟ ਤੋਂ ਸਾਂਝੀ ਕੀਤੀ BTS ਵੀਡੀਓ

Diljit Dosanjh shares BTS video from Crew: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਜਲਦ ਹੀ ਗਾਇਕ ਦਿਲਜੀਤ ਦੋਸਾਂਝ ਮੁੜ ਇੱਕ ਵਾਰ ਫਿਰ ਤੋਂ ਫਿਲਮ 'Crew' ' 'ਚ ਨਜ਼ਰ ਆਉਣਗੇ। ਹਾਲ ਹੀ ਵਿੱਚ ਗਾਇਕ ਨੇ ਫਿਲਮ ਸੈੱਟ ਤੋਂ ਇੱਕ ਬੀਟੀਐਸ ਵੀਡੀਓ ਸਾਂਝਾ ਕੀਤਾ ਹੈ।

ਦਿਲਜੀਤ ਦੁਸਾਂਝ  ਜਿੱਥੇ ਇੱਕ ਪਾਸੇ ਫਿਲਮ 'Crew' 'ਚ ਨਜ਼ਰ ਆਉਣਗੇ ਉੱਥੇ ਹੀ ਦੂਜੇ ਪਾਸੇ  ਉਨ੍ਹਾਂ ਦੀ ਫਿਲਮ 'ਚਮਕੀਲਾ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜੋ ਕਿ ਇਹ ਫਿਲਮ 12 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਇਸ ਸਾਲ ਬਾਲੀਵੁੱਡ ਫਿਲਮ 'ਦਿ ਕਰੂ' ;ਚ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ।

 

ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਬੀਟੀਐਸ ਵੀਡੀਓ

ਦੱਸ ਦਈਏ ਕਿ ਫਿਲਮ 'ਗੁੱਡ ਨਿਊਜ਼' ਤੋਂ ਬਾਅਦ ਜਲਦ ਹੀ ਦਿਲਜੀਤ ਦੋਸਾਂਝ ਆਪਣੀ ਦੂਜੀ ਬਾਲੀਵੁੱਡ ਫਿਲਮ 'Crew' ਰਾਹੀਂ ਦੂਜੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਫਰਸਟ ਲੁੱਕ ਆਊਟ ਹੋ ਚੁੱਕਾ ਹੈ, ਜਿਸ ਮਗਰੋਂ ਦਿਲਜੀਤ ਦੋਸਾਂਝ ਨੇ ਇਸ ਫਿਲਮ ਦੇ ਸੈੱਟ ਤੋਂ ਇੱਕ ਬੀਟੀਐਸ ਵੀਡੀਓ ਵੀ ਸ਼ੇਅਰ ਕੀਤੀ ਹੈ। 

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ, ਕਾਇਲੀ ਛੱਡੋ… ਏਥੇ ਪੂਰੀ ਕਰੀਨਾ ਕਪੂਰ ????????। ਦਰਅਸਲ ਇਹ ਦਿਲਜੀਤ ਦੋਸਾਂਝ ਦਾ ਇੰਸਟਾਗ੍ਰਾਮ ਦਾ ਮਿੰਨੀ ਵਲੌਗ ਹੈ। ਇਸ ਵਿੱਚ ਉਹ ਫਿਲਮ ਦੀ ਬੀਟੀਐਸ ਵੀਡੀਓ ਰਾਹੀਂ ਫਿਲਮ ਟੀਮ ਨਾਲ ਫੈਨਜ਼ ਨੂੰ ਰੁਬਰੂ ਕਰਵਾ ਰਹੇ ਹਨ। 

ਦਿਲਜੀਤ ਦੋਸਾਂਝ ਦੀ ਇਸ ਵੀਡੀਓ ਵਿੱਚ ਤੁਹਾਨੂੰ ਮਸ਼ਹੂਰ ਫਿਲਮ ਡਾਇਰੈਕਟਰ ਫਰਾਹ ਖਾਨ, ਕਰੀਨਾ ਕਪੂਰ ਖਾਨ , ਤੱਬੂ ,ਕ੍ਰਿਤੀ ਸੈਨਨ ਸਣੇ ਬਾਦਸ਼ਾਹ ਦੀ ਇੱਕ ਝਲਕ ਵੀ ਵਿਖਾਈ ਦੇਵੇਗੀ। ਦਿਲਜੀਤ ਨੇ ਬੇਹੱਦ ਹੀ ਦਿਲਚਸਪ ਅੰਦਾਜ਼ ਦੇ ਵਿੱਚ ਫੈਨਜ਼ ਨੂੰ ਆਪਣੀ ਟੀਮ ਬਾਰੇ ਜਾਣਕਾਰੀ ਦਿੱਤੀ ਹੈ।ਫੈਨਜ਼ ਨੂੰ ਦਿਲਜੀਤ ਦੋਸਾਂਝ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। 

 

ਪਹਿਲਾਂ ਵੀ ਬਾਲੀਵੁੱਡ 'ਚ ਕੰਮ ਕਰ ਚੁੱਕੇ ਨੇ ਦਿਲਜੀਤ ਦੋਸਾਂਝ 

ਦੱਸ ਦਈਏ ਕਿ ਫਿਲਮ 'Crew' ਤੋਂ ਪਹਿਲਾਂ ਦਿਲਜੀਤ ਦੋਸਾਂਝ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨਾਲ ਫਿਲਮ 'ਉੜਤਾ ਪੰਜਾਬ' ਅਤੇ ਅਕਸ਼ੈ ਕੁਮਾਰ ਨਾਲ ਫਿਲਮ 'ਗੁੱਡ ਨਿਊਜ਼' ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।  ਹੁਣ ਦਿਲਜੀਤ ਦੋਸਾਂਝ ਆਪਣੀ ਇਸ  ਹਿੰਦੀ ਫਿਲਮ ਵਿੱਚ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਜਿਹੀਆਂ ਸ਼ਾਨਦਾਰ ਅਭਿਨੇਤਰੀਆਂ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਇਹ ਵਰਸਟਾਈਲ ਐਕਟਰ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।

 

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਜਾਟ ਮਹਾਸਭਾ ਦੇ ਯੂਥ ਮਹਿਲਾ ਵਿੰਗ ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ

 

ਕਦੋਂ ਰਿਲੀਜ਼ ਹੋਵੇਗੀ ਫਿਲਮ 'Crew' 

ਦਿਲਜੀਤ ਦੋਸਾਂਝ ਸਟਾਰਰ ਇਹ ਫਿਲਮ 29 ਮਾਰਚ 2024 ਨੂੰ ਵਿਸ਼ਵ ਪੱਧਰ ਉੱਤੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਵੀ ਕੈਮਿਓ ਕਰਦੇ ਹੋਏ ਨਜ਼ਰ ਆਉਣਗੇ। ਦਿਲਜੀਤ ਦੋਸਾਂਝ ਦੇ ਫੈਨਜ਼ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network