ਦਿਲਜੀਤ ਦੋਸਾਂਝ ਦੀ ਨਵੀਂ ਹਿੰਦੀ ਫਿਲਮ Crew ਦਾ ਫਰਸਟ ਲੁੱਕ ਤੇ ਟੀਜ਼ਰ ਹੋਇਆ ਰਿਲੀਜ਼, ਨਜ਼ਰ ਆਉਣਗੀਆਂ ਇਹ ਅਭਿਨੇਤਰੀਆਂ
ਦਿਲਜੀਤ ਦੋਸਾਂਝ ਦੀ ਨਵੀਂ ਹਿੰਦੀ ਫਿਲਮ Crew ਦਾ ਫਰਸਟ ਲੁੱਕ ਤੇ ਟੀਜ਼ਰ ਹੋਇਆ ਰਿਲੀਜ਼, ਨਜ਼ਰ ਆਉਣਗੀਆਂ ਇਹ ਅਭਿਨੇਤਰੀਆਂ
Film crew First look out: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੇ ਦਿਲਜੀਤ ਹੁਣ ਗਲੋਬਲ ਆਈਕਨ ਬਣ ਚੁੱਕੇ ਹਨ। ਦਿਲਜੀਤ ਮੁੜ ਇੱਕ ਵਾਰ ਫਿਰ ਤੋਂ ਬਾਲੀਵੁੱਡ 'ਚ ਆਪਣੀ ਦੂਜੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ ਜਲਦ ਹੀ ਉਹ ਫਿਲਮ 'Crew' 'ਚ ਨਜ਼ਰ ਆਉਣਗੇ।
ਦੱਸ ਦਈਏ ਕਿ ਫਿਲਮ 'ਗੁੱਡ ਨਿਊਜ਼' ਤੋਂ ਬਾਅਦ ਜਲਦ ਹੀ ਦਿਲਜੀਤ ਦੋਸਾਂਝ ਆਪਣੀ ਦੂਜੀ ਬਾਲੀਵੁੱਡ ਫਿਲਮ 'Crew' ਰਾਹੀਂ ਦੂਜੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਫਰਸਟ ਲੁੱਕ ਆਊਟ ਹੋ ਚੁੱਕਾ ਹੈ, ਜਿਸ 'ਚ ਅਦਾਕਾਰ ਦੇ ਨਾਲ ਹੋਰ ਕਈ ਅਭਿਨੇਤਰੀਆਂ ਵੀ ਨਜ਼ਰ ਆ ਰਹੀਆਂ ਹਨ।
/ptc-punjabi/media/media_files/owzdOhcxBhuJ2fx81ofo.jpg)
ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਫਿਲਮ 'Crew' ਦਾ ਫਰਸਟ ਲੁੱਕ
ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਵਿੱਚ ਕਈ ਰਿਕਾਰਡ ਬਣਾਉਣ ਵਾਲੇ ਦਿਲਜੀਤ ਦੁਸਾਂਝ ਹੁਣ ਬਾਲੀਵੁੱਡ 'ਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਹੋਏ ਨਜ਼ਰ ਆ ਰਹੇ ਹਨ। ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਫੈਨਜ਼ ਨਾਲ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਨਵੀਂ ਫਿਲਮ 'Crew' ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ-ਨਾਲ ਬੀਲਵੁੱਡ ਦੀਆਂ ਤਿੰਨ ਅਭਿਨੇਤਰਿਆਂ ਵੀ ਵਿਖਾਈ ਦੇ ਰਹੀਆਂ ਹਨ। ਇਸ ਵਿੱਚ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਵੀ ਨਜ਼ਰ ਆਉਣਗੀਆਂ।
'ਬਾਲਾਜੀ ਟੈਲੀ ਫਿਲਮਜ਼', 'ਅਨਿਲ ਕਪੂਰ ਫਿਲਮਜ਼' ਅਤੇ 'ਕਮਿਊਨੀਕੇਸ਼ਨ ਪ੍ਰੋਡੋਕਸ਼ਨ' ਵੱਲੋ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਫਿਲਮ 'Crew' ਦੇ ਨਿਰਮਾਤਾ ਸ਼ੋਭਾ ਕਪੂਰ, ਅਨਿਲ ਕਪੂਰ, ਏਕਤਾ ਕਪੂਰ ਅਤੇ ਰੀਆ ਕਪੂਰ ਹਨ। ਉਹ ਇਸ ਤੋਂ ਪਹਿਲਾਂ ਵੀ ਇਕੱਠਿਆਂ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।
ਪਹਿਲਾਂ ਵੀ ਬਾਲੀਵੁੱਡ 'ਚ ਕੰਮ ਕਰ ਚੁੱਕੇ ਨੇ ਦਿਲਜੀਤ ਦੋਸਾਂਝ
ਦੱਸ ਦਈਏ ਕਿ ਫਿਲਮ 'Crew' ਤੋਂ ਪਹਿਲਾਂ ਦਿਲਜੀਤ ਦੋਸਾਂਝ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨਾਲ ਫਿਲਮ 'ਉੜਤਾ ਪੰਜਾਬ' ਅਤੇ ਅਕਸ਼ੈ ਕੁਮਾਰ ਨਾਲ ਫਿਲਮ 'ਗੁੱਡ ਨਿਊਜ਼' ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਹੁਣ ਦਿਲਜੀਤ ਦੋਸਾਂਝ ਆਪਣੀ ਇਸ ਹਿੰਦੀ ਫਿਲਮ ਵਿੱਚ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਜਿਹੀਆਂ ਸ਼ਾਨਦਾਰ ਅਭਿਨੇਤਰੀਆਂ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਇਹ ਵਰਸਟਾਈਲ ਐਕਟਰ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਨੇ ਪਹਿਲੀ ਵਾਰ ਫੈਨਜ਼ ਨੂੰ ਵਿਖਾਈ ਬੇਟੇ ਦੀ ਝਲਕ, ਵੇਖੋ ਤਸਵੀਰਾਂ
ਕਦੋਂ ਰਿਲੀਜ਼ ਹੋਵੇਗੀ ਫਿਲਮ 'Crew'
ਦਿਲਜੀਤ ਦੋਸਾਂਝ ਸਟਾਰਰ ਇਹ ਫਿਲਮ 29 ਮਾਰਚ 2024 ਨੂੰ ਵਿਸ਼ਵ ਪੱਧਰ ਉੱਤੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਵੀ ਕੈਮਿਓ ਕਰਦੇ ਹੋਏ ਨਜ਼ਰ ਆਉਣਗੇ। ਦਿਲਜੀਤ ਦੋਸਾਂਝ ਦੇ ਫੈਨਜ਼ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
