ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਆਪਣਾ ਮਿੰਨੀ ਵਲੌਗ, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਏ ਫੈਨਜ਼

Reported by: PTC Punjabi Desk | Edited by: Pushp Raj  |  January 16th 2024 11:54 AM |  Updated: January 16th 2024 11:54 AM

ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਆਪਣਾ ਮਿੰਨੀ ਵਲੌਗ, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਏ ਫੈਨਜ਼

Diljit Dosanjh Mini Vlog: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਨਵੇਂ ਮਿਊਜ਼ਿਕ ਟੂਰ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਦਿਲਜੀਤ ਨੇ ਆਪਣੇ ਫੈਨਜ਼ ਲਈ ਨਵਾਂ ਮਿੰਨੀ ਵਲੌਗ ਸਾਂਝਾ ਕੀਤਾ ਹੈ ਤੇ ਇਸ ਰਾਹੀਂ ਉਹ ਆਪਣੇ ਫੈਨਜ਼ ਦਾ ਮਨੋਰੰਜ਼ਨ ਕਰਦੇ ਨਜ਼ਰ ਆਏ।ਦੱਸ ਦਈਏ ਕਿ ਦਿਲਜੀਤ ਦੋਸਾਂਝ (Diljit Dosanjh) ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਅਕਸਰ ਆਪਣੇ ਫੈਨਜ਼ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਦਿਲਜੀਤ ਆਪਣੇ ਫੈਨਜ਼ ਦੇ ਮਨੋਰੰਜਨ ਲਈ ਕਈ ਮਜ਼ੇਦਾਰ ਵੀਡੀਓਜ਼ ਵੀ ਸ਼ੇਅਰ ਕਰਦੇ ਹਨ। 

 

ਦਿਲਜੀਤ ਦੋਸਾਂਝ ਦਾ ਮਿੰਨੀ ਵਲੌਗ ਹੋਇਆ ਵਾਇਰਲ 

ਹਾਲ ਹੀ ਵਿੱਚ ਮੁੜ ਤੋਂ ਇੱਕ ਵਾਰ ਫਿਰ ਦਿਲਜੀਤ ਦੋਸਾਂਝ ਆਪਣੇ ਨਵੇਂ ਮਿਊਜ਼ਿਕਲ ਟੂਰ ਦਿਲ ਇਲੂਮਿਨਾਟੀ ਦੇ ਲਈ ਵੀਡੀਓ ਸ਼ੂਟ ਕਰਦੇ ਨਜ਼ਰ ਆਏ, ਜਿਸ ਦੀ ਵੀਡੀਓ ਦਿਲਜੀਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕਾਫੀ ਦਿਲਚਸਪ ਕੈਪਸ਼ਨ ਵੀ ਦਿੱਤਾ। ਦਿਲਜੀਤ ਨੇ ਲਿਖਿਆ, 'Yellow Yellow Dirty Fellow ????।'ਦਰਅਸਲ ਦਿਲਜੀਤ ਨੇ ਆਪਣਾ ਮਿੰਨੀ ਵਲੌਗ ਸ਼ੂਟ ਕੀਤਾ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਦੀ ਪੀਲੇ ਰੰਗ ਨੂੰ ਲੈ ਕੇ ਦੀਵਾਨਗੀ ਵੇਖ ਸਕਦੇ ਹੋ। ਅਸਲ ਵਿੱਚ ਵੀਡੀਓ ਸ਼ੂਟ ਦੇ ਲਈ ਦਿਲਜੀਤ ਨੂੰ ਪੀਲੇ ਰੰਗ ਦੇ ਕੱਪੜੇ ਚਾਹੀਦੇ ਸਨ, ਪਰ ਗ਼ਲਤੀ ਨਾਲ ਉਨ੍ਹਾਂ ਦਾ ਡਿਜ਼ਾਈਨਰ ਕਿਸੇ ਹੋਰ ਰੰਗ ਦੇ ਕੱਪੜੇ ਲੈ ਆਉਂਦਾ ਹੈ। ਜਿਸ ਮਗਰੋਂ ਦਿਲਜੀਤ ਇੱਕ ਮਾਲ ਤੋਂ ਸ਼ੌਪਿੰਗ ਕਰਦੇ, ਹੋਟਲ ਵਿੱਚ ਰੌਬੋਟ ਨਾਲ ਗੱਲਾਂ ਕਰਦੇ ਤੇ ਹਾਲੀਵੁੱਡ ਗਾਇਕਾ ਨਾਲ ਫੋਟੋ ਸ਼ੂਟ ਕਰਦੇ ਨਜ਼ਰ ਆਏ। ਇਸ ਦੌਰਾਨ ਦਿਲਜੀਤ ਕਈ ਹੌਲੀਵੁੱਡ ਸਟਾਰਸ ਨਾਲ ਤੇ ਸ਼ੂਟਿੰਗ ਟੀਮ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ। ਦਿਲਜੀਤ ਦੋਸਾਂਝ ਦਾ ਇਹ ਮਿੰਨੀ ਵਲੌਗ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਫੈਨਜ਼ ਦਿਲਜੀਤ ਦੀ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਹੀ ਈਟ ਐਵਰੀਬਡੀਜ਼ ਕਰੀਅਰ ਐਸ ਅ ਵਲੌਗਰ????????????। ' ਇੱਕ ਯੂਜ਼ਰ ਨੇ ਲਿਖਿਆ, 'ਬਿਲਕੁਲ ਪਰਫੈਕਟ ਲੱਡੂ ਪੀਲਾ ਰੰਗ ਤੁਹਾਡੇ 'ਤੇ ਬਹੁਤ ਸੂਟ ਕਰਦਾ ਹੈ ਦਿਲਜੀਤ ਜੀ।' 

ਹੋਰ ਪੜ੍ਹੋ: ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਅਨੋਖੇ ਅੰਦਾਜ਼ 'ਚ ਮਨਾਈ ਆਪਣੀ ਜੁੜਵਾ ਧੀਆਂ ਦੀ ਲੋਹੜੀ, ਵੇਖੋ ਵੀਡੀਓ 

ਦਿਲਜੀਤ ਦੋਸਾਂਝ ਦੇ ਮਿੰਨੀ ਵਲੌਗ 'ਤੇ ਪੰਜਾਬੀ ਸਿਤਾਰਿਆਂ ਦਾ ਰਿਐਕਸ਼ਨ 

ਫੈਨਜ਼ ਦੇ ਨਾਲ-ਨਾਲ ਕਈ ਪੰਜਾਬੀ ਸਿਤਾਰੇ ਵੀ ਦਿਲਜੀਤ ਦੀ ਇਸ ਵੀਡੀਓ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਏ ਇਨ੍ਹਾਂ ਵਿੱਚ ਪ੍ਰਿੰਸ ਨਰੂਲਾ (Prince Narula), ਅਨਮੋਲ ਕਵਾਤਰਾ (Anmol Kawatra) ਤੇ ਹੋਰ ਕਈ ਸੈਲਬਸ ਦੇ ਨਾਮ ਸ਼ਾਮਲ ਹਨ। ਪ੍ਰਿੰਸ ਨਰੂਲਾ ਨੇ ਲਿਖਿਆ, 'ਭਾਜੀ ਕਯਾ ਐਨਰਜੀ ਹੈ ਤੁਹਾਡੀ ਗੁੱਡ ਵਾਈਬਸ', ਉੱਥੇ ਹੀ ਅਨਮੋਲ ਨੇ ਹਾਰਟ ਈਮੋਜੀ ਸ਼ੇਅਰ ਕਰਦਿਆਂ ਲਿਖਿਆ, ਮਾਈ ਆਲ ਟਾਈਮ ਫੇਵਰੇਟ। 'ਦਿਲਜੀਤ ਦੋਸਾਂਝ ਜਲਦ ਹੀ ਕਈ ਹਾਲੀਵੁੱਡ ਸੈਲਬਸ ਦੇ ਨਾਲ ਬਿੱਲਬੋਰਡ ਕੈਨੇਡਾ ਦੇ 2024 ਦੇ ਸਭ ਤੋਂ ਵੱਡੇ ਮਿਊਜ਼ਿਕਲ ਟੂਰ ਦਾ ਹਿੱਸਾ ਬਨਣ ਜਾ ਰਹੇ ਹਨ। ਜੋ ਕਿ ਸਾਰੇ ਹੀ ਪੰਜਾਬੀਆਂ ਲਈ ਬੇਹੱਦ ਮਾਣ ਵਾਲੀਗੱਲ ਹੈ। ਇਸ ਦੌਰਾਨ ਦਿਲਜੀਤ ਟ੍ਰੇਲਰ ਸਿਫਟ ਅਤੇ ਗ੍ਰੀਨ ਡੇ ਵਰਗੇ ਗਲੋਬਲ ਕਲਾਕਾਰਾਂ ਦੇ ਨਾਲ ਪਰਫਾਰਮ ਕਰਦੇ ਹੋਏ ਨਜ਼ਰ ਆਉਣਗੇ। ਬੀਤੇ ਦਿਨੀਂ ਦਿਲਜੀਤ ਦੋਸਾਂਝ ਦਾ ਗੀਤ ਲਵ ਯਾ (Love Ya) ਵੀ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network