Advertisment

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਰੋਡੀਜ਼ ਫੇਮ ਅਦਾਕਾਰ ਪ੍ਰਿੰਸ ਨਰੂਲਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਮਸ਼ਹੂਰ ਗਾਇਕ ਤੇ ਰੋਡੀਜ਼ ਫੇਮ ਅਦਾਕਾਰ ਪ੍ਰਿੰਸ ਨਰੂਲਾ (Prince Narula) ਅਕਸਰ ਆਪਣੇ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਪ੍ਰਿੰਸ ਨਰੂਲਾ ਅੰਮ੍ਰਿਤਸਰ ਵਿਖੇ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਜਿੱਥੋਂ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

author-image
By Pushp Raj
New Update
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਰੋਡੀਜ਼ ਫੇਮ ਅਦਾਕਾਰ ਪ੍ਰਿੰਸ ਨਰੂਲਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Advertisment

Prince Narula visits Golden Temple : ਮਸ਼ਹੂਰ ਗਾਇਕ ਤੇ ਰੋਡੀਜ਼ ਫੇਮ ਅਦਾਕਾਰ ਪ੍ਰਿੰਸ ਨਰੂਲਾ (Prince Narulaਅਕਸਰ ਆਪਣੇ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਪ੍ਰਿੰਸ ਨਰੂਲਾ ਅੰਮ੍ਰਿਤਸਰ ਵਿਖੇ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਜਿੱਥੋਂ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

Advertisment


ਪ੍ਰਿੰਸ ਨਰੂਲਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਗੁਰੂ ਘਰ ਨਤਮਸਤਕ ਹੋਏ ਤੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਦੌਰਾਨ ਪ੍ਰਿੰਸ ਨਰੂਲਾ ਫੈਨਜ਼ ਨਾਲ ਤਸਵੀਰਾਂ ਵੀ ਕਲਿੱਕ ਕਰਵਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਪ੍ਰਿੰਸ ਨਰੂਲਾ ਆਪਣੇ ਸਾਥੀਆਂ ਨਾਲ ਲੰਗਰ ਦਾ ਆਨੰਦ ਮਾਣਦੇ  ਅਤੇ ਬਾਅਦ 'ਚ ਬਰਤਨ ਦੀ ਸੇਵਾ ਕਰਦੇ ਆਏ ਨਜ਼ਰ। 

ਦੱਸ ਦਈਏ ਕਿ ਪ੍ਰਿੰਸ ਨਰੂਲਾ ਬਤੌਰ ਗਾਇਕ ਤੇ ਅਦਾਕਾਰ ਬਾਲੀਵੁੱਡ ਵਿੱਚ ਕੰਮ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾ ਪ੍ਰਿੰਸ ਮਿਸਟਰ ਪੰਜਾਬ ਤੇ ਰੋਡੀਜ਼ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਪ੍ਰਿੰਸ ਨਰੂਲਾ ਦੀ ਵੱਡੀ ਫੈਨ ਫਾਲੋਇੰਗ ਹੈ ਤੇ ਬੀਤੇ ਦਿਨੀਂ ਉਹ ਮੁੜ ਇੱਕ ਵਾਰ ਫਿਰ ਬਤੌਰ ਟੀਮ ਲੀਡਰ ਰੋਡੀਜ਼ 'ਚ ਨਜ਼ਰ ਆ ਚੁੱਕੇ ਹਨ।

Advertisment


 ਹੋਰ ਪੜ੍ਹੋ: ਕੁਲਵਿੰਦਰ ਬਿੱਲਾ ਨੇ ਪੁਲਿਸ ਲਈ ਹੋਏ ਸਮਾਗਮ 'ਚ ਪਾਈਆਂ ਧਮਾਲਾਂ, 'ਮੇਰਾ ਦੇਸ਼ ਹੋਵੇ ਪੰਜਾਬ ' ਗੀਤ ਗਾ ਕੇ ਜਿੱਤਿਆ ਦਰਸ਼ਕਾਂ ਦਾ ਦਿਲ

ਬੀਤੇ ਦਿਨੀਂ ਪ੍ਰਿੰਸ ਨਰੂਲਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।ਕੁਝ ਦਿਨ ਪਹਿਲਾਂ, ਰੋਡੀਜ਼ ਟੀਮ ਸਾਰੇ ਗੈਂਗ ਲੀਡਰਾਂ – ਰੀਆ ਚੱਕਰਵਰਤੀ, ਪ੍ਰਿੰਸ ਨਰੂਲਾ ਅਤੇ ਗੌਤਮ ਗੁਲਾਟੀ ਸਮੇਤ ਪਟਿਆਲਾ ਵਿੱਚ ਮੌਜੂਦ ਸੀ। ਇਸ ਦੌਰਾਨ ਇੱਕ ਟਾਸਕ ਦੌਰਾਨ, ਪ੍ਰਿੰਸ ਨਰੂਲਾ ਨੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦਾ ਗੀਤ 295 ਗਾ ਕੇ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਮੂਸੇਵਾਲਾ ਕਦੇ ਵੀ ਬਦਲ ਨਹੀਂ ਸਕਦਾ।

Advertisment

Stay updated with the latest news headlines.

Follow us:
Advertisment
Advertisment
Latest Stories
Advertisment