ਦਿਲਜੀਤ ਦੋਸਾਂਝ ਨੇ ਆਪਣੇ ਕੋਚੈਲਾ ਸ਼ੋਅ ਦੌਰਾਨ ਹੋਏ ਤਜ਼ੁਰਬੇ ਬਾਰੇ ਰਿਲੀਜ਼ ਕੀਤੀ ਨਵੀਂ ਡਾਕੂਮੈਂਟਰੀ

Reported by: PTC Punjabi Desk | Edited by: Pushp Raj  |  February 13th 2024 03:43 PM |  Updated: February 13th 2024 03:43 PM

ਦਿਲਜੀਤ ਦੋਸਾਂਝ ਨੇ ਆਪਣੇ ਕੋਚੈਲਾ ਸ਼ੋਅ ਦੌਰਾਨ ਹੋਏ ਤਜ਼ੁਰਬੇ ਬਾਰੇ ਰਿਲੀਜ਼ ਕੀਤੀ ਨਵੀਂ ਡਾਕੂਮੈਂਟਰੀ

Diljit Dosanjh documentary on Coachella show: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਕੋਚੈਲਾ 2023 ਦੇ ਸ਼ੋਅ ਨਾਲ ਸਬੰਧਤ ਆਪਣੀ ਨਵੀਂ ਡਾਕੂਮੈਂਟਰੀ ਰਿਲੀਜ਼ ਕੀਤੀ ਹੈ। 

ਦੱਸ ਦਈਏ ਕਿ ਸਾਲ 2023 ਵਿੱਚ ਦਿਲਜੀਤ ਦੋਸਾਂਝ ਕੋਚੈਲਾ (Coachella) ਵਿੱਚ ਪਰਫਾਰਮ ਕਰਨ ਵਾਲੇ ਪੰਜਾਬ ਤੇ ਭਾਰਤ ਦੇ ਪਹਿਲੇ ਕਲਾਕਾਰ ਬਣ ਗਏ ਸਨ। ਗਾਇਕ ਦੇ ਇਸ ਸ਼ੋਅ ਦੀ ਚਰਚਾ ਮਹਿਜ਼ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤੱਕ ਸੀ। ਦਿਲਜੀਤ ਦੋਸਾਂਝ ਨੇ ਆਪਣੀ ਪਰਫਾਰਮੈਂਸ ਦੇ ਦੌਰਾਨ ਉੱਥੇ ਮੌਜੂਦ ਫੈਨਜ਼ ਤੋਂ ਲੈ ਕੇ ਹਾਲੀਵੁੱਡ ਸੈਲੀਬ੍ਰੀਟੀਜ਼ ਤੱਕ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। 

 

ਦਿਲਜੀਤ ਦੋਸਾਂਝ ਨੇ ਆਪਣੇ ਕੋਚੈਲਾ ਸ਼ੋਅ 'ਤੇ  ਨਵੀਂ ਡਾਕੂਮੈਂਟਰੀ ਕੀਤੀ ਰਿਲੀਜ਼

ਹਾਲ ਹੀ ਵਿੱਚ ਗਾਇਕ ਦਿਲਜੀਤ ਦੋਸਾਂਝ ਨੇ ਕੋਚੈਲਾ ਸ਼ੋਅ ਦੌਰਾਨ ਹੋਏ ਤਜੁਰਬੇ ਬਾਰੇ ਆਪਣੀ ਨਵੀਂ ਡਾਕੂਮੈਂਟਰੀ ਰਿਲੀਜ਼ ਕੀਤੀ ਹੈ। ਦਿਲਜੀਤ ਦੋਸਾਂਝ ਨੇ ਆਪਣੇ ਕੋਚੈਲਾ ਹੋਏ ਸ਼ੋਅ ਦੀ ਡਾਕੂਮੈਂਟਰੀ ਸਾਂਝੀ ਕੀਤੀ। ਜਿਸ ਵਿੱਚ ਦਿਲਜੀਤ ਨੇ ਆਪਣੇ ਸ਼ੋਅ ਦੌਰਾਨ ਹੋਏ ਤਜ਼ੁਰਬੇ ਅਤੇ ਹੋਰ ਚੀਜਾਂ ਬਾਰੇ ਫੈਨਜ਼ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਗਾਇਕ ਨੇ ਕੋਚੈਲਾ ਦਾ ਆਪਣੇ ਟੂਰ ਦੀਆਂ ਝਲਕੀਆਂ ਸ਼ੇਅਰ ਕੀਤੀਆਂ ਹਨ। 

ਫੈਨਜ਼ ਦੇ ਨਾਲ-ਨਾਲ ਕਈ ਪੰਜਾਬੀ ਸਿਤਾਰੇ ਵੀ ਦਿਲਜੀਤ ਦੀ ਇਸ ਵੀਡੀਓ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਏ।  ਇਨ੍ਹਾਂ ਵਿੱਚ ਪ੍ਰਿੰਸ ਨਰੂਲਾ  (Prince Narula),, ਅਨਮੋਲ ਕਵਾਤਰਾ ((Anmol Kawatra) ਤੇ ਹੋਰ ਕਈ ਸੈਲਬਸ ਦੇ ਨਾਮ ਸ਼ਾਮਲ ਹਨ। ਪ੍ਰਿੰਸ ਨਰੂਲਾ ਨੇ ਲਿਖਿਆ, 'ਭਾਜੀ ਕਯਾ ਐਨਰਜੀ ਹੈ ਤੁਹਾਡੀ ਗੁੱਡ ਵਾਈਬਸ। '

 

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਦਿੱਗਜ਼ ਗਾਇਕ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ

ਦਿਲਜੀਤ ਦੋਸਾਂਝ ਦਾ ਮਿਊਜ਼ਿਕਲ ਟੂਰ 

ਦਿਲਜੀਤ ਦੋਸਾਂਝ ਜਲਦ ਹੀ ਕਈ ਹਾਲੀਵੁੱਡ ਸੈਲਬਸ ਦੇ ਨਾਲ ਬਿੱਲਬੋਰਡ ਕੈਨੇਡਾ ਦੇ 2024  () ਦੇ ਸਭ ਤੋਂ ਵੱਡੇ ਮਿਊਜ਼ਿਕਲ ਟੂਰ ਦਾ ਹਿੱਸਾ ਬਨਣ ਜਾ ਰਹੇ ਹਨ। ਜੋ ਕਿ ਸਾਰੇ ਹੀ ਪੰਜਾਬੀਆਂ ਲਈ ਬੇਹੱਦ ਮਾਣ ਵਾਲੀਗੱਲ ਹੈ। ਇਸ ਦੌਰਾਨ ਦਿਲਜੀਤ ਟ੍ਰੇਲਰ ਸਿਫਟ ਅਤੇ ਗ੍ਰੀਨ ਡੇ ਵਰਗੇ ਗਲੋਬਲ ਕਲਾਕਾਰਾਂ ਦੇ ਨਾਲ ਪਰਫਾਰਮ ਕਰਦੇ ਹੋਏ ਨਜ਼ਰ ਆਉਣਗੇ। ਬੀਤੇ ਦਿਨੀਂ ਦਿਲਜੀਤ ਦੋਸਾਂਝ ਦਾ ਗੀਤ ਲਵ ਯਾ (Love Ya) ਵੀ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network