ਸ਼ਹਿਨਾਜ਼ ਗਿੱਲ ਨੇ ਦਿੱਗਜ਼ ਗਾਇਕ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਸ਼ਹਿਨਾਜ਼ ਗਿੱਲ ਨੇ ਦਿੱਗਜ਼ ਗਾਇਕ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
Shehnaaz Gill meets Gurdaas Maan and his wife: ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ (Shehnaaz Gill) ਨੇ ਪੰਜਾਬ ਦੇ ਦਿੱਗਜ਼ ਗਾਇਕ ਗੁਰਦਾਸ ਮਾਨ (Gurdas Maan)ਤੇ ਉਨ੍ਹਾਂ ਦੀ ਪਤਨੀ ਨਾਲ ਮੁਲਕਾਤ ਕੀਤੀ।
ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ।ਉਹ ਅਕਸਰ ਹੀ ਫੈਨਜ਼ ਨਾਲ ਆਪਣੀ ਤਸਵੀਰਾਂ, ਵੀਡੀਓਜ਼ ਤੇ ਅਪਕਮਿੰਗ ਪ੍ਰੋਜੈਕਟਸ ਬਾਰੇ ਡਿਟੇਲ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਪੰਜਾਬ ਵਿੱਚ ਆਪਣੇ ਪਰਿਵਾਰ ਨਾਲ ਛੂਟੀਆਂ ਦਾ ਆਨੰਦ ਮਾਣ ਰਹੀ ਹੈ। ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੀ ਅਦਾਕਾਰਾ ਨੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀ ਸਨ।
ਸ਼ਹਿਨਾਜ਼ ਗਿੱਲ ਨੇ ਗੁਰਦਾਸ ਮਾਨ ਨਾਲ ਕੀਤੀ ਮੁਲਾਕਾਤ
ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨਾਲ ਮੁਲਕਾਤ ਦੇ ਸਮੇਂ ਦੀਆਂ ਹਨ।
ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਗੁਰਦਾਸ ਮਾਨ ਅਤੇ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕਰਨ ਪਹੁੰਚੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗੁਰਦਾਸ ਮਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਗੁਰਦਾਸ ਮਾਨ ਸਾਹਿਬ ਵੀ ਉਸ ਨਾਲ ਮੁਲਾਕਾਤ ਕਰਕੇ ਬੇਹੱਦ ਖੁਸ਼ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸ਼ਹਿਨਾਜ਼ ਗਿੱਲ ਨੇ ਬੇਹੱਦ ਹੀ ਖੂਬਸੂਰਤ ਕੈਪਸ਼ਨ ਵੀ ਲਿਖਿਆ ਹੈ। ਸ਼ਹਿਨਾਜ਼ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'ਅੱਜ ਮਹਾਨ @gurdasmaanjeeyo ਸਰ ਨੂੰ ਮਿਲ ਕੇ ਬੇਹੱਦਖੁਸ਼ੀ ਹੋਈ!'
ਫੈਨਜ਼ ਸ਼ਹਿਨਾਜ਼ ਗਿੱਲ ਤੇ ਗੁਰਦਾਸ ਮਾਨ ਸਾਹਬ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਸ਼ਹਿਨਾਜ਼ ਤੇ ਗਾਇਕ ਗੁਰਦਾਸ ਮਾਨ ਲਈ ਹਾਰਟ ਈਮੋਜੀ ਭੇਜੇ ਅਤੇ ਕਈ ਲੋਕਾਂ ਨੇ ਦੋਹਾਂ ਕਲਾਕਾਰਾਂ ਦੇ ਸਾਦਗੀ ਭਰੇ ਅੰਦਾਜ਼ ਦੀ ਰੱਜ ਕੇ ਤਾਰੀਫ ਕੀਤੀ ਹੈ।
ਸ਼ਹਿਨਾਜ਼ ਗਿੱਲ ਦਾ ਵਰਕ ਫਰੰਟ
ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੌਸ 13 (Bigg Boss) ਤੋਂ ਹੁਣ ਤੱਕ ਸ਼ਹਿਨਾਜ਼ ਗਿੱਲ ਦਾ ਸਫਰ ਕਾਫੀ ਸ਼ਾਨਦਾਰ ਰਿਹਾ। ਅਦਾਕਾਰਾ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਬੀਤੇ ਸਾਲ ਸ਼ਹਿਨਾਜ਼ ਗਿੱਲ, ਮਸ਼ਹੂਰ ਬਾਲੀਵੁੱਡ ਅਦਾਕਾਰ ਸਲਮਾਨ ਖਾਨ (Salman Khan) ਦੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਗੁਰੂ ਰੰਧਾਵਾ (Guru Randhawa) ਦੇ ਨਾਲ ਉਸ ਦੇ ਦੋ ਗੀਤ ਮੂਨ ਰਾਈਜ਼ ਅਤੇ ਸਨਰਾਈਜ਼ ਰਿਲੀਜ਼ ਹੋ ਚੁੱਕ ਹਨ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
