ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਹੜ੍ਹ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਲਈ ਗਾਇਆ ਖ਼ਾਸ ਗੀਤ, ਕਿਹਾ -'ਓ ਰੱਬ ਦੀਆਂ ਕਰੀਆਂ ਦੇ ਭਾਣੇ ਮੰਨਦੇ ਤਾਂ ਹੀ ਸਦਾ ਚੜ੍ਹਦੀ ਕਲਾ 'ਚ ਰਹਿਨੇ ਆ'

ਪੰਜਾਬ 'ਚ ਹੜ੍ਹ ਕਾਰਨ ਇਨ੍ਹੀਂ ਦਿਨੀਂ ਹਲਾਤ ਬਦਤਰ ਬਣੇ ਹੋਏ ਹਨ। ਕਈ ਪਿੰਡਾਂ ਤੇ ਸ਼ਹਿਰਾਂ 'ਚ ਪਾਣੀ ਭਰਿਆ ਹੋਇਆ ਹੈ। ਇਸ ਵਿਚਾਲੇ ਪੰਜਾਬੀ ਗਾਇਕ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਰੇਸ਼ਮ ਸਿੰਘ ਅਨਮੋਲ ਹੜ੍ਹ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਦੀ ਖ਼ਾਸ ਅੰਦਾਜ਼ 'ਚ ਸਿਫਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ।

Written by  Pushp Raj   |  July 17th 2023 06:00 PM  |  Updated: July 17th 2023 06:00 PM

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਹੜ੍ਹ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਲਈ ਗਾਇਆ ਖ਼ਾਸ ਗੀਤ, ਕਿਹਾ -'ਓ ਰੱਬ ਦੀਆਂ ਕਰੀਆਂ ਦੇ ਭਾਣੇ ਮੰਨਦੇ ਤਾਂ ਹੀ ਸਦਾ ਚੜ੍ਹਦੀ ਕਲਾ 'ਚ ਰਹਿਨੇ ਆ'

Resham Singh Anmol 
viral Video: ਪੰਜਾਬ 'ਚ ਹੜ੍ਹ ਕਾਰਨ ਇਨ੍ਹੀਂ ਦਿਨੀਂ ਹਲਾਤ ਬਦਤਰ ਬਣੇ ਹੋਏ ਹਨ। ਕਈ ਪਿੰਡਾਂ ਤੇ ਸ਼ਹਿਰਾਂ 'ਚ ਪਾਣੀ ਭਰਿਆ ਹੋਇਆ ਹੈ। ਇਸ ਵਿਚਾਲੇ ਪੰਜਾਬੀ ਗਾਇਕ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਰੇਸ਼ਮ ਸਿੰਘ ਅਨਮੋਲ ਹੜ੍ਹ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਦੀ ਖ਼ਾਸ ਅੰਦਾਜ਼ 'ਚ ਸਿਫਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਗਾਇਕ ਰੇਸ਼ਮ ਸਿੰਘ ਅਨਮੋਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਗਾਇਕ ਨੂੰ ਅਕਸਰ ਸਮਾਜ ਸੇਵਾ ਕਰਦੇ ਹੋਏ ਸਮਾਜਿਕ ਤੇ ਕਿਸਾਨਾਂ ਦੇ ਹੱਕਾਂ ਬਾਰੇ ਗੱਲ ਕਰਦੇ ਹੋਏ ਵੇਖਿਆ ਗਿਆ ਹੈ। 

ਹਾਲ ਹੀ ਵਿੱਚ ਰੇਸ਼ਮ ਸਿੰਘ ਅਨਮੋਲ ਬੇਹੱਦ ਖ਼ਾਸ ਅੰਦਾਜ਼ 'ਚ ਹੜ੍ਹ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਦੀ ਹੌਸਲਾਅਫਜ਼ਾਈ ਕਰਦੇ ਨਜ਼ਰ ਆਏ। ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਹੜ੍ਹ ਵਰਗੇ ਮੁਸ਼ਕਲ ਹਲਾਤਾਂ 'ਚ ਰਹਿ ਰਹੇ ਪੰਜਾਬੀ ਲੋਕਾਂ ਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਤੇ ਸਿਫਤਾਂ ਕਰਦੇ ਨਜ਼ਰ ਆ ਰਹੇ ਹਨ। 

ਇਸ ਵੀਡੀਓ ਨੂੰ ਪੋਸਟ ਕਰਦਿਆਂ ਗਾਇਕ ਨੇ ਪੰਜਾਬੀਆਂ ਦੇ ਨਾਂਅ ਖ਼ਾਸ ਸੁਨੇਹਾ ਵੀ ਲਿਖਿਆ ਹੈ। ਗਾਇਕ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਓ ਰੱਬ ਦੀਆਂ ਕਰੀਆਂ ਦੇ ਭਾਣੇ ਮੰਨਦੇ ਤਾਂ ਹੀ ਸਦਾ ਚੜ੍ਹਦੀ ਕਲਾ 'ਚ ਰਹਿਨੇ ਆ। ਚੜ੍ਹਦੀਕਲਾ ❤️😇 '

ਗਾਇਕ ਨੇ ਹੋਰਨਾਂ ਪੰਜਾਬੀ ਕਲਾਕਾਰਾਂ ਤੇ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਫੈਨਜ਼ ਗਾਇਕ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਖਾਲਸਾ ਏਡ ਟੀਮ ਦੇ ਮੈਂਬਰਾਂ ਦੀ ਵੀ ਤਰੀਫ ਕਰ ਰਹੇ ਹਨ ਜੋ ਕਿ ਲੋੜ ਪੈਣ 'ਤੇ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਆ ਕੇ ਕੰਮ ਕਰਦੇ ਹਨ। 

ਹੋਰ ਪੜ੍ਹੋ: OMG 2: Revising committee ਲਈ ਮੁੜ ਹੋਵੇਗੀ ਫ਼ਿਲਮ 'OMG 2' ਦੀ ਸਕ੍ਰੀਨਿੰਗ, ਫ਼ਿਲਮ ਦੇਖਣ ਤੋਂ ਬਾਅਦ ਫੈਸਲਾ ਕਰਨਗੇ ਪ੍ਰਸੂਨ ਜੋਸ਼ੀ

ਦੱਸ ਦਈਏ ਕਿ ਬੀਤੇ ਦਿਨੀਂ ਹੜ੍ਹ ਕਾਰਨ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਘੱਗਰ ਦਰੀਆ ,ਬਿਆਸ ਤੇ ਸਤਲੁਜ 'ਚ ਪਾਣੀ ਵੱਧਣ ਕਾਰਨ ਕਈ ਪਿੰਡ ਨੁਕਸਾਨੇ ਗਏ ਹਨ। ਇਸ ਵਿਚਾਲੇ ਪੰਜਾਬੀ ਗਾਇਕ ਤੇ ਕਲਾਕਾਰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਨ੍ਹਾਂ 'ਚ ਅਦਾਕਾਰ ਗੈਵੀ ਚਾਹਲ, ਗਾਇਕ ਰੇਸ਼ਮ ਸਿੰਘ ਅਨਮੋਲ ਤੇ ਰਵਨੀਤ ਸਿੰਘ ਦੇ ਨਾਂਅ ਸ਼ਾਮਿਲ ਹਨ, ਜੋ ਕਿ ਖਾਲਸਾ ਏਡ ਦੀ ਟੀਮ ਨਾਲ ਮਿਲ ਕੇ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network