Advertisment

Happy Birthday Shehnaaz Gill: ਜਾਣੋ ਪੰਜਾਬ ਦੀ ਕੈਟਰੀਨਾ ਕੈਫ ਨੇ ਕਿੰਝ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਬਣਾਈ ਪਛਾਣ

ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ।  ਸ਼ਹਿਨਾਜ਼ ਗਿੱਲ (Shehnaaz Gill) ਦੇ ਜਨਮਦਿਨ ਦੇ ਮੌਕੇ ਆਓ ਜਾਣਦੇ ਹਾਂ ਕਿ ਅਦਾਕਾਰ ਦੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਫ਼ਰ ਬਾਰੇ। 

author-image
By Pushp Raj
New Update
Shehnaaz Gill

Shehnaaz Gill

Listen to this article
0.75x 1x 1.5x
00:00 / 00:00
Advertisment

Happy Birthday Shehnaaz Gill: ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ।  ਸ਼ਹਿਨਾਜ਼ ਗਿੱਲ (Shehnaaz Gill) ਦੇ ਜਨਮਦਿਨ ਦੇ ਮੌਕੇ ਆਓ ਜਾਣਦੇ ਹਾਂ ਕਿ ਅਦਾਕਾਰ ਦੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਫ਼ਰ ਬਾਰੇ। 

Advertisment

'ਪੰਜਾਬ ਦੀ ਕੈਟਰੀਨਾ ਕੈਫ' ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਨੇ ਆਪਣੇ ਕਰੀਅਰ 'ਚ ਕਾਫੀ ਲੰਬਾ ਸਫਰ ਤੈਅ ਕੀਤਾ ਹੈ, ਅਤੇ ਹੁਣ ਉਹ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਾਂ 'ਚ ਰੁੱਝੀ ਹੋਈ ਹੈ। ਅੱਜ ਸ਼ਹਿਨਾਜ਼ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ।

 

Advertisment

ਸ਼ਹਿਨਾਜ਼ ਗਿੱਲ ਦਾ ਜਨਮ 

ਸ਼ਹਿਨਾਜ਼ ਗਿੱਲ (Shehnaaz Gill) ਦਾ ਜਨਮ 27 ਜਨਵਰੀ 1993 ਨੂੰ ਅੰਮ੍ਰਿਤਸਰ ਨੇੜੇ ਪਿੰਡ ਬਿਆਸ ਵਿੱਚ ਹੋਇਆ ਸੀ। ਉਸਦੇ ਪਿਤਾ ਸੰਤੋਖ ਸਿੰਘ ਸੁੱਖ ਇੱਕ ਵਪਾਰੀ ਅਤੇ ਸਿਆਸਤਦਾਨ ਹਨ, ਜਦੋਂ ਕਿ ਉਸਦੀ ਮਾਤਾ ਪਰਮਿੰਦਰ ਸਿੰਘ ਇੱਕ ਘਰੇਲੂ ਔਰਤ ਹੈ। ਸ਼ਹਿਨਾਜ਼ ਦਾ ਇੱਕ ਛੋਟਾ ਭਰਾ ਸ਼ਾਹਬਾਜ਼ ਵੀ ਹੈ।


ਮਾਡਲਿੰਗ ਲਈ ਛੱਡਿਆ ਘਰ

Advertisment

ਸ਼ਹਿਨਾਜ਼ ਨੇ ਸਿਰਫ 21 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕੀਤੀ ਤਾਂ ਪਰਿਵਾਰ ਇਸ ਦੇ ਖਿਲਾਫ ਸੀ। ਜਦੋਂ ਸ਼ਹਿਨਾਜ਼ ਦੇ ਪਰਿਵਾਰ ਵਾਲੇ ਉਸ 'ਤੇ ਵਿਆਹ ਲਈ ਦਬਾਅ ਪਾਉਣ ਲੱਗੇ ਤਾਂ ਉਹ ਘਰ ਛੱਡ ਕੇ ਚਲੀ ਗਈ। ਸ਼ਹਿਨਾਜ਼ ਦੀ ਜ਼ਿੰਦਗੀ ਦੀ ਇੱਕ ਤ੍ਰਾਸਦੀ ਸੀ ਜਦੋਂ ਉਸ ਦਾ ਬੁਆਏਫ੍ਰੈਂਡ ਉਸ ਨੂੰ ਸੜਕ 'ਤੇ ਰੋਂਦਾ ਹੋਇਆ ਛੱਡ ਗਿਆ। ਸ਼ਹਿਨਾਜ਼ ਕਈ ਵਾਰ ਰਿਸ਼ਤਿਆਂ ਅਤੇ ਹਾਲਾਤਾਂ ਤੋਂ ਹਾਰ ਕੇ ਖੁਦਕੁਸ਼ੀ ਕਰਨਾ ਚਾਹੁੰਦੀ ਸੀ ਪਰ ਉਸ ਦੀ ਕਿਸਮਤ 'ਚ ਕੁਝ ਹੋਰ ਹੀ ਲਿਖਿਆ ਹੋਇਆ ਸੀ।


'ਬਿੱਗ ਬੌਸ 13' 'ਚ ਸ਼ਹਿਨਾਜ਼ ਗਿੱਲ 

'ਬਿੱਗ ਬੌਸ 13' (Bigg Boss) 'ਚ ਸ਼ਹਿਨਾਜ਼ ਗਿੱਲ ਨੇ ਬੇਸ਼ਕ ਸ਼ੋਅ ਨਹੀਂ ਜਿੱਤਿਆ ਪਰ ਉਸ ਨੇ ਆਪਣੀ ਕਿਊਟ ਪਰਫਾਰਮੈਂਸ ਨਾਲ ਲੱਖਾਂ ਫੈਨਜ਼ ਦਾ ਦਿਲ ਜਿੱਤ ਲਿਆ। ਸ਼ੋਅ ਦੇ ਵਿੱਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਵੀ ਕਾਫੀ ਚਰਚਾ ਵਿੱਚ ਰਹੀ। ਫੈਨਜ਼ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਜੋੜੀ ਕਾਫੀ ਪਸੰਦ ਕਰਦੇ ਸਨ ਤੇ ਫੈਨਜ਼ ਨੇ ਇਸ ਜੋੜੀ ਨੂੰ ਸਿਡਨਾਜ਼ ਦਾ ਨਾਮ ਦਿੱਤਾ ਸੀ।

ਬਿੱਗ ਬੌਸ 13 ਵਿੱਚ ਸਿਧਾਰਥ ਸ਼ੁਕਲਾ ਨਾਲ ਉਸ ਦੀ ਨੇੜਤਾ ਵਧੀ। ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਹਰ ਕੋਈ ਉਨ੍ਹਾਂ ਦੇ ਰਿਸ਼ਤੇ ਤੋਂ ਜਾਣੂ ਸੀ। ਜਦੋਂ 2 ਸਤੰਬਰ 2021 ਨੂੰ ਸਿਧਾਰਥ ਦੀ ਸ਼ਹਿਨਾਜ਼ ਦੇ ਹੱਥੋਂ ਮੌਤ ਹੋ ਗਈ ਤਾਂ ਸਦਮੇ ਵਿੱਚ ਉਸਨੇ ਡੇਢ ਮਹੀਨੇ ਤੱਕ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਰੱਖਿਆ।

Advertismentਹੋਰ ਪੜ੍ਹੋ: ਨਿਰਮਲ ਰਿਸ਼ੀ ਤੇ ਪ੍ਰਾਣ ਸੱਭਰਵਾਲ ਨੂੰ ਮਨੋਰੰਜ਼ਨ ਜਗਤ 'ਚ ਬੇਮਿਸਾਲ ਯੋਗਦਾਨ ਲਈ ਪਦਮਸ਼੍ਰੀ ਨਾਲ ਕੀਤਾ ਜਾਵੇਗਾ ਸਨਮਾਨਿਤ 


ਸ਼ਹਿਨਾਜ਼ ਗਿੱਲ ਦੀ ਬਾਲੀਵੁੱਡ 'ਚ ਐਂਟਰੀ 

ਹੌਲੀ -ਹੌਲੀ ਸ਼ਹਿਨਾਜ਼ ਗਿੱਲ ਇਸ ਦੁਖ ਤੋਂ ਬਾਹਰ ਆਈ ਤੇ ਉਸ ਨੇ ਆਪਣੀ ਜ਼ਿੰਦਗੀ ਨਾਰਮਲ ਤਰੀਕੇ ਨਾਲ ਜਿਉਣੀ ਸ਼ੁਰੂ ਕੀਤੀ। ਸ਼ਹਿਨਾਜ਼  ਨੇ ਪਹਿਲਾਂ ਪੰਜਾਬੀ ਫਿਲਮ ਹੌਸਲਾ ਰੱਖ ਨਾਲ ਵਾਪਸੀ ਕੀਤੀ ਅਤੇ ਫਿਰ ਸਲਮਾਨ ਖਾਨ ਨੇ ਖੁਦ ਉਸਦੀ ਮਦਦ ਕੀਤੀ ਅਤੇ ਉਸਨੂੰ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਦਾ ਮੌਕਾ ਦਿੱਤਾ। ਅੱਜ ਸ਼ਹਿਨਾਜ਼, ਜਿਸ ਦੀ ਕੁੱਲ ਜਾਇਦਾਦ 30 ਕਰੋੜ ਰੁਪਏ ਹੈ, ਕਈ ਲਗਜ਼ਰੀ ਕਾਰਾਂ ਦੀ ਮਾਲਕ ਹੈ।

Advertisment

Stay updated with the latest news headlines.

Follow us:
Advertisment
Advertisment
Latest Stories
Advertisment