ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਨੇ ਪਹਿਲੀ ਵਾਰ ਫੈਨਜ਼ ਨੂੰ ਵਿਖਾਈ ਬੇਟੇ ਦੀ ਝਲਕ, ਵੇਖੋ ਤਸਵੀਰਾਂ

Written by  Pushp Raj   |  February 24th 2024 02:21 PM  |  Updated: February 24th 2024 02:21 PM

ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਨੇ ਪਹਿਲੀ ਵਾਰ ਫੈਨਜ਼ ਨੂੰ ਵਿਖਾਈ ਬੇਟੇ ਦੀ ਝਲਕ, ਵੇਖੋ ਤਸਵੀਰਾਂ

Vikram Messy and Sheetal Thakur Son First pic : ਵਿਕਰਾਂਤ ਮੈਸੀ (Vikrant Messy) ਇਨ੍ਹੀਂ ਦਿਨੀਂ ਕਾਫੀ ਖੁਸ਼ ਹਨ। ਜਿੱਥੇ ਅਦਾਕਾਰਾ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ'12ਵੀਂ ਫੇਲ' ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ, ਉੱਥੇ ਹੀ ਉਹ ਹਾਲ ਹੀ 'ਚ ਪਿਤਾ ਵੀ ਬਣੇ ਹਨ। ਹਾਲ ਹੀ ਵਿੱਚ ਵਿਕਰਾਂਤ ਤੇ ਉਨ੍ਹਾਂ ਦੀ ਪਤਨੀ ਸ਼ੀਤਲ ਨੇ ਪਹਿਲੀ ਵਾਰ ਫੈਨਜ਼ ਨਾਲ ਆਪਣੇ ਬੇਟੇ ਦੀ ਝਲਕ ਸ਼ੇਅਰ ਕੀਤੀ  ਹੈ।  

ਵਿਕਰਾਂਤ ਦੀ ਹਰ ਪਾਸੇ ਤੋਂ ਪ੍ਰਸ਼ੰਸਾ ਦੇ ਵਿਚਕਾਰ, ਉਨ੍ਹਾਂ ਦੀ ਪਤਨੀ ਸ਼ੀਤਲ ਠਾਕੁਰ (Sheetal Thakur) ਨੇ 7 ਫਰਵਰੀ ਨੂੰ ਇੱਕ ਪਿਆਰੇ ਬੇਟੇ ਨੂੰ ਜਨਮ ਦਿੱਤਾ। ਬੇਟੇ ਦੇ ਜਨਮ ਤੋਂ 14 ਦਿਨਾਂ ਬਾਅਦ ਵਿਕਰਾਂਤ ਨੇ ਆਪਣੇ ਬੇਟੇ ਦਾ ਚਿਹਰਾ ਦਿਖਾਇਆ ਹੈ  ਅਤੇ ਬੇਟੇ ਦੇ ਨਾਂਅ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੁਨੀਆ ਨੂੰ ਆਪਣੇ ਬੇਟੇ ਦੀ ਪਹਿਲੀ ਝਲਕ ਦਿਖਾਈ ਹੈ।

 

ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਨੇ ਫੈਨਜ਼ ਨੂੰ ਦਿਖਾਈ ਬੇਟੇ ਦੀ ਝਲਕ  

ਵਿਕਰਾਂਤ ਮੈਸੀ ਨੇ ਪਤਨੀ ਸ਼ੀਤਲ ਠਾਕੁਰ ਨਾਲ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਂ ਦਾ ਖੁਲਾਸਾ ਕੀਤਾ ਹੈ। ਉਸਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ: "ਕਿਸੇ ਆਸ਼ੀਰਵਾਦ ਤੋਂ ਘੱਟ ਨਹੀਂ…ਅਸੀਂ ਉਸਦਾ ਨਾਮ ਵਰਦਾਨ ਰੱਖਿਆ ਹੈ!!!" ਉਨ੍ਹਾਂ ਨੇ ਅੱਗੇ ਕੈਪਸ਼ਨ ਵਿੱਚ ਇੱਕ ਲਾਲ ਦਿਲ ਦਾ ਇਮੋਟਿਕਨ ਵੀ ਜੋੜਿਆ ਹੈ। ਵਰਦਾਨ ਦਾ ਅਰਥ ਹੈ ਅਸੀਸ।

ਵਿਕਰਾਂਤ ਮੈਸੀ ਨੇ ਦੱਸਿਆ ਬੇਟੇ ਨਾਂਅ 

ਇਸ ਪੋਸਟ 'ਚ ਵਿਕਰਾਂਤ ਮੈਸੀ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਵਿਕਰਾਂਤ ਅਤੇ ਸ਼ੀਤਲ ਠਾਕੁਰ  ਗੁਲਾਬੀ ਪਹਿਰਾਵੇ 'ਚ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਸ਼ੀਤਲ ਦੀ ਗੋਦ 'ਚ ਸੌਂ ਰਿਹਾ ਛੋਟਾ ਵਰਦਾਨ ਬਹੁਤ ਪਿਆਰਾ ਲੱਗ ਰਿਹਾ ਹੈ। ਦੂਜੀ ਤਸਵੀਰ 'ਚ ਇਕ ਪਿਆਰਾ ਖਿਡੌਣਾ ਹੈ, ਜਿਸ 'ਤੇ 'ਵਰਦਾਨ' ਦਾ ਨਾਂਅ ਲਿਖਿਆ ਹੋਇਆ ਹੈ।

 

ਹੋਰ ਪੜ੍ਹੋ: ਸਰਬਜੀਤ ਚੀਮਾ ਨੇ ਕੇ. ਐਸ ਮੱਖਣ ਨਾਲ ਕੀਤੀ ਮੁਲਾਕਾਤ, ਦੋਹਾਂ ਗਾਇਕਾਂ ਨੂੰ ਇੱਕਠੇ ਵੇਖ ਖੁਸ਼ ਹੋਏ ਫੈਨਜ਼

 

ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵਿਕਰਾਂਤ ਅਤੇ ਸ਼ੀਤਲ ਨੇ ਵਰਦਾਨ ਦੇ ਜਨਮ ਦੀ ਜਾਣਕਾਰੀ ਦਿੰਦੇ ਹੋਏ ਇੱਕ ਨੋਟ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਨੋਟ 'ਚ ਲਿਖਿਆ, "07.02.2024, ਅਸੀਂ ਦੋ ਤੋਂ ਤਿੰਨ ਹੋ ਗਏ ਹਾਂ। ਅਸੀਂ ਆਪਣੇ ਬੇਟੇ ਦੇ ਜਨਮ 'ਤੇ ਬੇਹੱਦ ਖੁਸ਼ ਅਤੇ ਪਿਆਰ ਨਾਲ ਭਰਪੂਰ ਹਾਂ। ਧੰਨਵਾਦ, ਸ਼ੀਤਲ ਅਤੇ ਵਿਕਰਾਂਤ।" ਰਸਿਕਾ ਦੁੱਗਲ, ਭੂਮੀ ਪੇਡਨੇਕਰ ਅਤੇ ਸ਼ੋਭਿਤਾ ਧੂਲੀਪਾਲਾ ਵਰਗੀਆਂ ਕਈ ਅਦਾਕਾਰਾਂ ਨੇ ਕਮੈਂਟ ਵਿੱਚ ਜੋੜੇ ਨੂੰ ਵਧਾਈ ਦਿੱਤੀ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network