ਸਰਬਜੀਤ ਚੀਮਾ ਨੇ ਕੇ. ਐਸ ਮੱਖਣ ਨਾਲ ਕੀਤੀ ਮੁਲਾਕਾਤ, ਦੋਹਾਂ ਗਾਇਕਾਂ ਨੂੰ ਇੱਕਠੇ ਵੇਖ ਖੁਸ਼ ਹੋਏ ਫੈਨਜ਼

Written by  Pushp Raj   |  February 24th 2024 01:38 PM  |  Updated: February 24th 2024 01:38 PM

ਸਰਬਜੀਤ ਚੀਮਾ ਨੇ ਕੇ. ਐਸ ਮੱਖਣ ਨਾਲ ਕੀਤੀ ਮੁਲਾਕਾਤ, ਦੋਹਾਂ ਗਾਇਕਾਂ ਨੂੰ ਇੱਕਠੇ ਵੇਖ ਖੁਸ਼ ਹੋਏ ਫੈਨਜ਼

Sarbjit Cheema meets K.S Makhan : ਮਸ਼ਹੂਰ ਪੰਜਾਬੀ ਗਾਇਕ ਸਰਬਜੀਤ ਚੀਮਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ 'ਭੰਗੜੇ ਦਾ ਕਿੰਗ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਗਾਇਕ ਸਰਬਜੀਤ ਚੀਮਾ  ਅਤੇ ਕੇ.ਐਸ ਮੱਖਣ (K.S Makkhan) ਨੇ ਇੱਕ ਦੂਜੇ ਨਾਲ ਮੁਲਾਕਾਤ ਕੀਤੀ ਹੈ ਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। 

ਪੰਜਾਬੀ ਸੱਭਿਆਚਾਰ ਤੇ ਪੰਜਾਬੀ ਗਾਇਕੀ ਨੂੰ ਵੱਖਰੀ ਪਛਾਣ ਦੇਣ ਵਾਲੇ ਮਸ਼ਹੂਰ ਗਾਇਕ ਸਰਬਜੀਤ ਚੀਮਾ (Sarbjit Cheema) ਮੁੜ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਲੈ ਕੇ ਆਏ ਹਨ। ਸਰਬਜੀਤ ਚੀਮਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।

 

ਸਰਬਜੀਤ ਚੀਮਾ ਨੇ ਗਾਇਕ ਕੇ. ਐਸ ਮੱਖਣ ਨਾਲ ਕੀਤੀ ਮੁਲਾਕਾਤ

ਹਾਲ ਹੀ ਵਿੱਚ ਗਾਇਕ ਸਰਬਜੀਤ ਚੀਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਸਰਬਜੀਤ ਚੀਮਾ ਦੇ ਨਾਲ ਗਾਇਕ ਕੇ. ਐਸ ਮੱਖਣ  ਵੀ ਨਜ਼ਰ ਆ ਰਹੇ ਹਨ। 

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਰਬਜੀਤ ਚੀਮਾ ਨੇ ਕੈਪਸ਼ਨ ਵਿੱਚ ਲਿਖਿਆ, 'ਮੇਰੇ ਛੋਟੇ ਵੀਰ “ਕੇ ਐਸ ਮੱਖਣ” ਦਾ ਦਿਲੋਂ ਬਹੁਤ ਬਹੁਤ ਧੰਨਵਾਦ, ਮੈਨੂੰ ਦਿਲੋਂ ਸੁਪੋਰਟ ਕਰਨ ਲਈ, ਜਿਉਂਦਾ ਰਹਿ ਸ਼ੇਰਾ, ਮਾਲਿਕ ਹੋਰ ਚੜ੍ਹਦੀਕਲਾ ਬਖਸ਼ੇ @ksmakhanofficial। ' ਇਸ ਵੀਡੀਓ ਦੇ ਵਿੱਚ ਸਰਬਜੀਤ ਚੀਮਾ ਤੇ ਗਾਇਕ ਕੇ.ਐਸ ਮੱਖਣ ਇੱਕਠੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। 

ਫੈਨਜ਼ ਦੋਹਾਂ ਗਾਇਕਾਂ ਨੂੰ ਇੱਕਠੇ ਵੇਖ ਕੇ ਕਾਫੀ ਖੁਸ਼ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਵਾਹ ਜੀ ਵਾਹ ਓਲਡ ਇਜ਼ ਗੋਲਡ।' 'ਵਾਹ ਜੀ ਵਾਹ।'

ਹੋਰ ਪੜ੍ਹੋ: Sirdool Sikandar Love Story: ਅਮਰ ਨੂਰੀ ਨੇ ਇੰਝ ਬਚਾਈ ਸੀ ਸਰਦੂਲ ਸਿਕੰਦਰ ਦੀ ਇੰਝ ਬਚਾਈ ਸੀ ਤੇ ਦਿੱਤਾ ਆਪਣੇ ਪਿਆਰ ਦਾ ਸਬੂਤ

ਦੋਹਾਂ ਗਾਇਕਾਂ ਵਰਕ ਫਰੰਟ

ਆਪਣੇ ਗੀਤਾਂ ਰਾਹੀਂ ਪੰਜਾਬ ਦੇ ਰੰਗਲੇ ਸੱਭਿਆਚਾਰ ਦੀ ਬਾਤ ਨੂੰ ਸਮੁੱਚੇ ਵਿਸ਼ਵ 'ਚ ਰਹਿੰਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਦੇ ਵੀ ਦਿਲਾਂ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ਗਾਇਕ ਸਰਬਜੀਤ ਚੀਮਾ ਅਤੇ  ਕੇ. ਐਸ ਮੱਖਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਹੀ ਗਾਇਕਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਦੋਵੇਂ ਹੀ ਗਾਇਕ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਸਰਬਜੀਤ ਚੀਮਾ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ਭੰਗੜੇ ਦਾ ਕਿੰਗ ਰਿਲੀਜ਼ ਕੀਤੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network