ਸਰਬਜੀਤ ਚੀਮਾ ਆਪਣੇ ਦੋਸਤ ਦੇ ਬੇਟੇ ਦੇ ਵਿਆਹ ‘ਚ ਹੋਏ ਸ਼ਾਮਿਲ, ਕਿਹਾ 'ਮੁੱਦਤ ਬਾਅਦ ਵਿਆਹ ਵੇਲੇ ਸਾਰੇ ਬੇਲੀਆਂ ਨੂੰ ਇੱਕਠੇ ਹੋਣ ਦਾ ਮੌਕਾ ਮਿਲਿਆ’
ਸਰਬਜੀਤ ਚੀਮਾ ਨੇ ਆਪਣੇ ਫੇਸਬੁੱਕ ਪੇਜ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਗਾਇਕ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਦੇ ਨਾਲ ਨਜ਼ਰ ਆ ਰਹੇ ਹਨ । ਮੌਕਾ ਸੀ ਗਾਇਕ ਸਰਬਜੀਤ ਚੀਮਾ ਦੇ ਦੋਸਤ ਕਰਨਪਾਲ ਦੇ ਬੇਟੇ ਗੁਰਕਰਨ ਦੇ ਵਿਆਹ ਦਾ ।
ਸਰਬਜੀਤ ਚੀਮਾ ਆਪਣੇ ਦੋਸਤ ਦੇ ਬੇਟੇ ਦੇ ਵਿਆਹ ‘ਚ ਹੋਏ ਸ਼ਾਮਿਲ, ਕਿਹਾ 'ਮੁੱਦਤ ਬਾਅਦ ਵਿਆਹ ਵੇਲੇ ਸਾਰੇ ਬੇਲੀਆਂ ਨੂੰ ਇੱਕਠੇ ਹੋਣ ਦਾ ਮੌਕਾ ਮਿਲਿਆ’
ਸਰਬਜੀਤ ਚੀਮਾ (Sarbjit Cheema) ਨੇ ਆਪਣੇ ਫੇਸਬੁੱਕ ਪੇਜ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਗਾਇਕ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਦੇ ਨਾਲ ਨਜ਼ਰ ਆ ਰਹੇ ਹਨ । ਮੌਕਾ ਸੀ ਗਾਇਕ ਸਰਬਜੀਤ ਚੀਮਾ ਦੇ ਦੋਸਤ ਕਰਨਪਾਲ ਦੇ ਬੇਟੇ ਗੁਰਕਰਨ ਦੇ ਵਿਆਹ ਦਾ । ਜਿਸ ਮੌਕੇ ਸਰਬਜੀਤ ਚੀਮਾ ਨੇ ਆਪਣੇ ਦੋਸਤਾਂ ਦੇ ਨਾਲ ਖੂਬ ਇਨਜੁਆਏ ਕੀਤਾ । ਜਿਸ ਦੀਆਂ ਤਸਵੀਰਾਂ ਗਾਇਕ ਨੇ ਸਾਂਝੀਆਂ ਕਰਦੇ ਹੋਏ ਆਪਣੇ ਪੁਰਾਣੇ ਦੋਸਤਾਂ ਦੇ ਲਈ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ ।

ਹੋਰ ਪੜ੍ਹੋ : ਬੱਬੂ ਮਾਨ ਦੀ ਫ਼ਿਲਮ ‘ਸੁੱਚਾ ਸੂਰਮਾ’ ਦਾ ਐਲਾਨ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼
ਉਨ੍ਹਾਂ ਨੇ ਲਿਖਿਆ ‘ਪੁਰਾਣੇ ਅਤੇ ਅਸਲੀ ਯਾਰ ਮੇਰੇ ਪਿਆਰੇ ਮਿੱਤਰ ਕਰਨਪਾਲ ਸਿੰਘ ਬਾਜਵਾ ਦੇ ਬੇਟੇ ਗੁਰਕਰਨ ਦੇ ਵਿਆਹ ਵੇਲੇ ਸਾਰੇ ਬੇਲੀਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ ।ਗੁਰਚਰਨ ਢੱਟ, ਰਾਣਾ ਧਾਮੀ, ਰਵੀ ਵਿਰਕ, ਜਸਵੀਰ ਮੱਟੂ ਅਤੇ ਗੁਰਬਕਸ਼ ਔਜਲਾ ਸੱਭ ਪਰਿਵਾਰਾਂ ਸਮੇਤ ਪਹੁੰਚੇ ।ਕਰਨਪਾਲ, ਸੁਖਵਿੰਦਰ, ਜਸਕਰਨ, ਗੁਰਕਰਨ ਅਤੇ ਬੇਟੀ ਮੇਹਰਤਾਜ ਨੂੰ ਬਹੁਤ ਬਹੁਤ ਵਧਾਈਆਂ ।ਬਾਜਵਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਏਨਾ ਪਿਆਰ ਦੇਣ ਲਈ’ ।
ਸੋਸ਼ਲ ਮੀਡੀਆ ‘ਤੇ ਫੈਨਸ ਨੇ ਲੁਟਾਇਆ ਪਿਆਰ
ਸਰਬਜੀਤ ਚੀਮਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਹਨ ਅਤੇ ਪੁਰਾਣੇ ਦੋਸਤਾਂ ਦੀ ਦੋਸਤੀ ‘ਤੇ ਕਮੈਂਟਸ ਕਰ ਰਹੇ ਹਨ । ਸਰਬਜੀਤ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।
_2c98f3e33dc55e5744a55e81617041ed_1280X720.webp)
ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਹਰਭਜਨ ਮਾਨ ਦੇ ਨਾਲ ਉਹ ਫ਼ਿਲਮ ‘ਜੋੜੀ’ ‘ਚ ਵੀ ਦਿਖਾਈ ਦੇ ਚੁੱਕੇ ਹਨ । ਇਸ ਤੋਂ ਇਲਾਵਾ ਹੋਰ ਕਈ ਫ਼ਿਲਮਾਂ ‘ਚ ਵੀ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ । ਹਾਲ ਹੀ ‘ਚ ਉਹ ਰਣਜੀਤ ਬਾਵਾ ਦੇ ਨਾਲ ਫ਼ਿਲਮ ‘ਲੈਂਬਰਗਿੰਨੀ’ ‘ਚ ਵੀ ਨਜ਼ਰ ਆਏ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
