ਬੱਬੂ ਮਾਨ ਦੀ ਫ਼ਿਲਮ ‘ਸੁੱਚਾ ਸੂਰਮਾ’ ਦਾ ਐਲਾਨ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼
ਗਾਇਕ ਬੱਬੂ ਮਾਨ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਜਲਦ ਹੀ ਬੱਬੂ ਮਾਨ ਦੀ ਨਵੀਂ ਫ਼ਿਲਮ ਨੂੰ ਤੁਸੀਂ ਵੇਖ ਸਕੋਗੇ । ਜੀ ਹਾਂ ਬੱਬੂ ਮਾਨ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ ।
ਬੱਬੂ ਮਾਨ ਦੀ ਫ਼ਿਲਮ ‘ਸੁੱਚਾ ਸੂਰਮਾ’ ਦਾ ਐਲਾਨ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼
ਗਾਇਕ ਬੱਬੂ ਮਾਨ (Babbu Maan) ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਜਲਦ ਹੀ ਬੱਬੂ ਮਾਨ ਦੀ ਨਵੀਂ ਫ਼ਿਲਮ ਨੂੰ ਤੁਸੀਂ ਵੇਖ ਸਕੋਗੇ । ਜੀ ਹਾਂ ਬੱਬੂ ਮਾਨ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ । ਬੱਬੂ ਮਾਨ ਜਲਦ ਹੀ ‘ਸੁੱਚਾ ਸੂਰਮਾ’ ਫ਼ਿਲਮ ਲੈ ਕੇ ਆ ਰਹੇ ਹਨ । ਜਿਸ ਦੀ ਸ਼ੂਟਿੰਗ ‘ਚ ਇਨ੍ਹੀਂ ਦਿਨੀਂ ਉਹ ਰੁੱਝੇ ਹੋਏ ਹਨ ।
ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਹਾਲਾਂਕਿ ਇਸ ਦੀ ਤੈਅ ਤਾਰੀਕ ਦਾ ਐਲਾਨ ਹਾਲੇ ਹੋਣਾ ਬਾਕੀ ।ਇਹ ਫ਼ਿਲਮ ‘ਸੁੱੱਚਾ ਸੂਰਮਾ’ ਦੇ ਜੀਵਨ ‘ਤੇ ਅਧਾਰਿਤ ਹੈ । ਫ਼ਿਲਮ ‘ਚ ਬੱਬੂ ਮਾਨ ‘ਸੁੱਚੇ ਸੂਰਮੇ’ ਦੇ ਕਿਰਦਾਰ ‘ਚ ਨਜ਼ਰ ਆਉਣਗੇ ।ਸੁੱਚਾ ਸੂਰਮਾ ਅਜਿਹਾ ਸ਼ਖਸ ਸੀ ਜਿਸ ਨੇ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ ਸੀ ।
_6df685a4d8c1a7eeff7093cfbe45125c_1280X720.webp)
ਉਸ ਦੀ ਭਰਜਾਈ ਦੇ ਸੁੱਚੇ ਦੇ ਦੋਸਤ ਘੂਕਰ ਦੇ ਨਾਲ ਸਬੰਧ ਸਨ । ਆਪਣੇ ਪਰਿਵਾਰ ਦੀ ਇੱਜ਼ਤ ਖਾਤਰ ਸੁੱਚੇ ਨੇ ਆਪਣੀ ਭਰਜਾਈ ਅਤੇ ਘੂਕਰ ਦਾ ਕਤਲ ਕਰ ਦਿੱਤਾ ਸੀ ।
ਬੱਬੂ ਮਾਨ ਦੀ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਉਤਸ਼ਾਹਿਤ
ਇਸ ਫ਼ਿਲਮ ਨੂੰ ਲੈ ਕੇ ਬੱਬੂ ਮਾਨ ਦੇ ਫੈਨਸ ਵੀ ਬੇਹੱਦ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ ।ਫ਼ਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਫ਼ਿਲਮ ‘ਚ ਬੱਬੂ ਮਾਨ ਤੋਂ ਇਲਾਵਾ ਜਗ ਸਿੰਘ ਅਤੇ ਸਮੀਕਸ਼ਾ ਸਣੇ ਹੋਰ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :