ਸੱਤੇ ਉਰਫ ਸਤਪਾਲ ਮੱਲੀ ਦੇ ਵਿਆਹ ਤਸਵੀਰਾਂ ਵਾਇਰਲ,ਅਮਰ ਨੂਰੀ, ਗੁਰਲੇਜ ਅਖਤਰ, ਕੌਰ ਬੀ ਸਣੇ ਕਈ ਗਾਇਕਾਂ ਨੇ ਕੀਤਾ ਡਾਂਸ
ਸੱਤਾ ਉਰਫ਼ ਸਤਪਾਲ ਮੱਲੀ ਦੇ ਵਿਆਹ (Satpal Malhi) ਦੀਆਂ ਨਵੀਆਂ ਤਸਵੀਰਾਂ (Wedding Pics)ਸਾਹਮਣੇ ਆਈਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੱਤਾ ਉਰਫ ਸਤਪਾਲ ਮੱਲੀ ਆਪਣੀ ਲਾੜੀ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਕਈ ਗਾਇਕ ਨਜ਼ਰ ਆ ਰਹੇ ਹਨ । ਗਾਇਕ ਜੱਸੀ ਗਿੱਲ ਵਿਆਹ ‘ਚ ਆਪਣੀ ਪਤਨੀ ਅਤੇ ਧੀ ਦੇ ਨਾਲ ਪੁੱਜੇ ਸਨ । ਜੱਸੀ ਗਿੱਲ ਆਪਣੀ ਧੀ ਦੇ ਨਾਲ ਸਤਪਾਲ ਮੱਲੀ ਦੇ ਨਾਲ ਇਸ ਨਵ-ਵਿਆਹੀ ਜੋੜੀ ਦੇ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਗੁਰਲੇਜ ਅਖਤਰ, ਕੁਲਵਿੰਦਰ ਕੈਲੀ, ਪਰਮੀਸ਼ ਵਰਮਾ, ਜੈਜ਼ੀ ਬੀ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ ।
/ptc-punjabi/media/media_files/OuYNFJx30XGUMg5ZDEbr.jpg)
ਹੋਰ ਪੜ੍ਹੋ : ਅਮਰ ਨੂਰੀ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਸਰਦੂਲ ਸਿਕੰਦਰ ਨੂੰ ਕੀਤਾ ਯਾਦ
ਗੁਰਲੇਜ ਅਖਤਰ, ਕੌਰ ਬੀ, ਅਮਰ ਨੂਰੀ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ
ਸੱਤਾ ਉਰਫ਼ ਸਤਪਾਲ ਮੱਲੀ ਦੇ ਵਿਆਹ ਦੇ ਕਈ ਵੀਡੀਓਜ਼ ਸਾਹਮਣੇ ਆਏ ਹਨ । ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਅਮਰ ਨੂਰੀ,ਗਾਇਕਾ ਕੌਰ ਬੀ, ਗੁਰਲੇਜ ਅਖਤਰ,ਅਕਾਂਕਸ਼ਾ ਸਰੀਨ ਸਣੇ ਕਈ ਸਿੰਗਰਸ ਇਸ ਵਿਆਹ ‘ਚ ਨੱਚ ਨੱਚ ਕੇ ਰੌਣਕਾਂ ਲਗਾ ਰਹੇ ਹਨ ।
View this post on Instagram
ਇਸ ਤੋਂ ਪਹਿਲਾਂ ਗਾਇਕ ਜੈਜ਼ੀ ਬੀ, ਜੌਰਡਨ ਸੰਧੂ ਸਣੇ ਕਈ ਗਾਇਕਾਂ ਨੇ ਇਸ ਵਿਆਹ ‘ਚ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ ਸੀ।
View this post on Instagram
/ptc-punjabi/media/media_files/YnVAit6TgQOfEKlGiTsh.jpg)
ਸੱਤਾ ਉਰਫ਼ ਸਤਪਾਲ ਮੱਲੀ ਦੀਆਂ ਪਤਨੀ ਨਾਲ ਕਈ ਤਸਵੀਰਾਂ ਆਈਆਂ ਸਾਹਮਣੇ
ਸੱਤਾ ਉਰਫ਼ ਸਤਪਾਲ ਮੱਲੀ ਦੀਆਂ ਹੋਰ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਇਸ ਜੋੜੀ ਦੇ ਨਾਲ ਤਸਵੀਰਾਂ ਖਿਚਵਾਈਆਂ ਹਨ ।ਜਿਸ ‘ਚ ਬੰਟੀ ਬੈਂਸ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ ।
View this post on Instagram
/ptc-punjabi/media/media_files/qeogHgI3GLmzIQmZC2dl.jpg)
ਇਸ ਤੋਂ ਇਲਾਵਾ ਜੱਸੀ ਗਿੱਲ ਆਪਣੇ ਬੇਟੇ ਦੇ ਨਾਲ ਸਤਪਾਲ ਮੱਲੀ ਦੇ ਨਾਲ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਕੁਝ ਵੀਡੀਓ ਵੀ ਸਾਹਮਣੇ ਆਏ ਹਨ । ਜਿਨ੍ਹਾਂ ‘ਚ ਜੌਰਡਨ ਸੰਧੂ, ਰਣਜੀਤ ਬਾਵਾ, ਪਰਮੀਸ਼ ਵਰਮਾ, ਦਿਲਪ੍ਰੀਤ ਢਿੱਲੋਂ ਸਣੇ ਕਈ ਕਲਾਕਾਰ ਵਿਆਹ ਨੂੰ ਇਨਜੁਆਏ ਕਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਸਭ ਗਾਇਕਾਂ ਨੇ ਵਿਆਹ ‘ਚ ਖੂਬ ਭੰਗੜੇ ਵੀ ਪਾਏ ਹਨ । ਜਿਸ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ ।
View this post on Instagram