ਸੱਤੇ ਉਰਫ ਸਤਪਾਲ ਮੱਲੀ ਦੇ ਵਿਆਹ ਤਸਵੀਰਾਂ ਵਾਇਰਲ,ਅਮਰ ਨੂਰੀ, ਗੁਰਲੇਜ ਅਖਤਰ, ਕੌਰ ਬੀ ਸਣੇ ਕਈ ਗਾਇਕਾਂ ਨੇ ਕੀਤਾ ਡਾਂਸ

Written by  Shaminder   |  January 31st 2024 02:08 PM  |  Updated: January 31st 2024 02:08 PM

ਸੱਤੇ ਉਰਫ ਸਤਪਾਲ ਮੱਲੀ ਦੇ ਵਿਆਹ ਤਸਵੀਰਾਂ ਵਾਇਰਲ,ਅਮਰ ਨੂਰੀ, ਗੁਰਲੇਜ ਅਖਤਰ, ਕੌਰ ਬੀ ਸਣੇ ਕਈ ਗਾਇਕਾਂ ਨੇ ਕੀਤਾ ਡਾਂਸ

ਸੱਤਾ ਉਰਫ਼ ਸਤਪਾਲ ਮੱਲੀ ਦੇ ਵਿਆਹ (Satpal Malhi) ਦੀਆਂ ਨਵੀਆਂ ਤਸਵੀਰਾਂ (Wedding Pics)ਸਾਹਮਣੇ ਆਈਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੱਤਾ ਉਰਫ ਸਤਪਾਲ ਮੱਲੀ ਆਪਣੀ ਲਾੜੀ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਕਈ ਗਾਇਕ ਨਜ਼ਰ ਆ ਰਹੇ ਹਨ ।  ਗਾਇਕ ਜੱਸੀ ਗਿੱਲ ਵਿਆਹ ‘ਚ ਆਪਣੀ ਪਤਨੀ ਅਤੇ ਧੀ ਦੇ ਨਾਲ ਪੁੱਜੇ ਸਨ । ਜੱਸੀ ਗਿੱਲ ਆਪਣੀ ਧੀ ਦੇ ਨਾਲ ਸਤਪਾਲ ਮੱਲੀ ਦੇ ਨਾਲ ਇਸ ਨਵ-ਵਿਆਹੀ ਜੋੜੀ ਦੇ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਗੁਰਲੇਜ ਅਖਤਰ, ਕੁਲਵਿੰਦਰ ਕੈਲੀ, ਪਰਮੀਸ਼ ਵਰਮਾ, ਜੈਜ਼ੀ ਬੀ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ । 

Bunty bains.jpg

ਹੋਰ ਪੜ੍ਹੋ : ਅਮਰ ਨੂਰੀ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਸਰਦੂਲ ਸਿਕੰਦਰ ਨੂੰ ਕੀਤਾ ਯਾਦ

ਗੁਰਲੇਜ ਅਖਤਰ, ਕੌਰ ਬੀ, ਅਮਰ ਨੂਰੀ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ 

ਸੱਤਾ ਉਰਫ਼ ਸਤਪਾਲ ਮੱਲੀ ਦੇ ਵਿਆਹ ਦੇ ਕਈ ਵੀਡੀਓਜ਼ ਸਾਹਮਣੇ ਆਏ ਹਨ । ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਅਮਰ ਨੂਰੀ,ਗਾਇਕਾ ਕੌਰ ਬੀ, ਗੁਰਲੇਜ ਅਖਤਰ,ਅਕਾਂਕਸ਼ਾ ਸਰੀਨ ਸਣੇ ਕਈ ਸਿੰਗਰਸ ਇਸ ਵਿਆਹ ‘ਚ ਨੱਚ ਨੱਚ ਕੇ ਰੌਣਕਾਂ ਲਗਾ ਰਹੇ ਹਨ ।

 ਇਸ ਤੋਂ ਪਹਿਲਾਂ ਗਾਇਕ ਜੈਜ਼ੀ ਬੀ, ਜੌਰਡਨ ਸੰਧੂ ਸਣੇ ਕਈ ਗਾਇਕਾਂ ਨੇ ਇਸ ਵਿਆਹ ‘ਚ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ ਸੀ।

Satpal malhi satta.jpgਸੱਤਾ ਉਰਫ਼ ਸਤਪਾਲ ਮੱਲੀ ਦੀਆਂ ਪਤਨੀ ਨਾਲ ਕਈ ਤਸਵੀਰਾਂ ਆਈਆਂ ਸਾਹਮਣੇ 

ਸੱਤਾ ਉਰਫ਼ ਸਤਪਾਲ ਮੱਲੀ ਦੀਆਂ ਹੋਰ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਇਸ ਜੋੜੀ ਦੇ ਨਾਲ ਤਸਵੀਰਾਂ ਖਿਚਵਾਈਆਂ ਹਨ ।ਜਿਸ ‘ਚ ਬੰਟੀ ਬੈਂਸ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ ।

Dilpreet Dhillon.jpg

ਇਸ ਤੋਂ ਇਲਾਵਾ ਜੱਸੀ ਗਿੱਲ ਆਪਣੇ ਬੇਟੇ ਦੇ ਨਾਲ ਸਤਪਾਲ ਮੱਲੀ ਦੇ ਨਾਲ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਕੁਝ ਵੀਡੀਓ ਵੀ ਸਾਹਮਣੇ ਆਏ ਹਨ । ਜਿਨ੍ਹਾਂ ‘ਚ ਜੌਰਡਨ ਸੰਧੂ, ਰਣਜੀਤ ਬਾਵਾ, ਪਰਮੀਸ਼ ਵਰਮਾ, ਦਿਲਪ੍ਰੀਤ ਢਿੱਲੋਂ ਸਣੇ ਕਈ ਕਲਾਕਾਰ ਵਿਆਹ ਨੂੰ ਇਨਜੁਆਏ ਕਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਸਭ ਗਾਇਕਾਂ ਨੇ ਵਿਆਹ ‘ਚ ਖੂਬ ਭੰਗੜੇ ਵੀ ਪਾਏ ਹਨ । ਜਿਸ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network