ਅਮਰ ਨੂਰੀ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਸਰਦੂਲ ਸਿਕੰਦਰ ਨੂੰ ਕੀਤਾ ਯਾਦ
ਅਮਰ ਨੂਰੀ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਸਰਦੂਲ ਸਿਕੰਦਰ ਨੂੰ ਕੀਤਾ ਯਾਦ
ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ (Sardool Sikander) ਦੀ ਬੀਤੇ ਦਿਨ ਵੈਡਿੰਗ ਐਨੀਵਰਸਰੀ (Wedding Anniversary) ਸੀ। ਇਸ ਮੌਕੇ ‘ਤੇ ਗਾਇਕਾ ਨੇ ਕੁਝ ਤਸਵੀਰਾਂ ਵਾਲਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜ਼ਜਬਾਤ ਵੀ ਸਾਂਝੇ ਕੀਤੇ ਹਨ ।ਗਾਇਕਾ ਨੇ ਲਿਖਿਆ ਯਾਦ ਏ ਨਾ ਤੁਹਾਨੂੰ ਅੱਜ 30 ਜਨਵਰੀ ਨੂੰ ਅੱਜ ਦੇ ਦਿਨ ਆਪਾਂ ਵਿਆਹ ਦੇ ਬੰਧਨ ‘ਚ ਬੱਝੇ ਸੀ ।ਵੈਸੇ ਤਾਂ ਆਪਾਂ ਅਜਲਾਨ ਤੋਂ ਇੱਕਠੇ ਹਾਂ ਤੇ ਇੱਕਠੇ ਹੀ ਰਹਿਣਾ ਹੈ। ਮੁਬਾਰਕਾਂ ਤੁਹਾਨੂੰ ਬੜੇ ਹੀ ਸੰਘਰਸ਼ ਤੋਂ ਬਾਅਦ ਆਪਣਾ ਵਿਆਹ ਹੋਇਆ ਸੀ, ਲਵ ਯੂ ਸੋ ਮੱਚ…ਹਰ ਜਨਮ ਤੇਰੀ ਹੀ ਹਾਂ ਮੇਰੀ ਜਾਨ’।
/ptc-punjabi/media/post_attachments/nZgBEsEt3MoDi1M5Jeex.webp)
ਹੋਰ ਪੜ੍ਹੋ : ਪੰਜਾਬੀ ਗਾਇਕ ਮਲਕੀਤ ਸਿੰਘ ਪੁੱਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਰਬਤ ਦੇ ਭਲੇ ਲਈ ਕੀਤੀ ਅਰਦਾਸ
ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਲਵ ਸਟੋਰੀ
ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੀ ਲਵ ਸਟੋਰੀ ਉਦੋਂ ਸ਼ੁਰੂ ਹੋਈ ਸੀ, ਜਦੋਂ ਦੋਵਾਂ ਨੇ ਇੱਕਠਿਆਂ ਗਾਉਣਾ ਸ਼ੁਰੂ ਕੀਤਾ ਸੀ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਬਾਰੇ ਸੋਚਿਆ । ਪਰ ਦੋਵਾਂ ਨੂੰ ਵਿਆਹ ਕਰਵਾਉਣ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ । ਕਿਉਂਕਿ ਅਮਰ ਨੂਰੀ ਦੇ ਮਾਪੇ ਇਸ ਵਿਆਹ ਦੇ ਲਈ ਰਾਜ਼ੀ ਨਹੀਂ ਸਨ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਨੇ ਜਨਮ ਲਿਆ ਜੋ ਕਿ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।
/ptc-punjabi/media/post_attachments/MA3TvKnvMSE1LefYCYNb.webp)
ਸਰਦੂਲ ਸਿਕੰਦਰ ਕਿਡਨੀ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ, ਜਿਸ ਤੋਂ ਬਾਅਦ ਅਮਰ ਨੂਰੀ ਨੇ ਖੁਦ ਆਪਣੀ ਇੱਕ ਕਿਡਨੀ ਉਨ੍ਹਾਂ ਨੂੰ ਦਿੱਤੀ ਸੀ ਅਤੇ ਕਈ ਸਾਲਾਂ ਤੱਕ ਸਰਦੂਲ ਸਿਕੰਦਰ ਇਸੇ ਕਿਡਨੀ ਦੇ ਸਹਾਰੇ ਰਹੇ । ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦਾ ਪਿਆਰ ਅਮਰ ਹੈ । ਅਮਰ ਨੂਰੀ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਹਮੇਸ਼ਾ ਆਪਣੇ ਕੋਲ ਮਹਿਸੂਸ ਕਰਦੇ ਹਨ ।
/ptc-punjabi/media/post_attachments/JR04zLZwyzRjJQhBnMF3.webp)
ਅਮਰ ਨੂਰੀ ਦਾ ਵਰਕ ਫ੍ਰੰਟ
ਅਮਰ ਨੂਰੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪਾਲੀਵੁੱਡ ਨੂੰ ਦਿੱਤੇ ਹਨ । ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਪਿੰਡ ਅਮਰੀਕਾ’ ਵੀ ਆਈ ਸੀ । ਜਿਸ ‘ਚ ਉਨ੍ਹਾਂ ਦੇ ਨਾਲ ਕਮਲਜੀਤ ਨੀਰੂ ਵੀ ਨਜ਼ਰ ਆਏ ਸਨ । ਇਸ ਤੋਂ ਪਹਿਲਾਂ ਉਹ ਆਖਰੀ ਵਾਰ ਸਰਦੂਲ ਸਿਕੰਦਰ ਦੇ ਨਾਲ ਫ਼ਿਲਮ ‘ਪੀ ਆਰ’ ‘ਚ ਵੀ ਦਿਖਾਈ ਦਿੱਤੇ ਸਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
