‘ਹੇਕ ਵਾਲਾ ਮੁੰਡਾ’ ਪ੍ਰਭ ਜੋਬਨ ਦਾ ਕਬੱਡੀ ਲਈ ਪਿਆਰ

By  Lajwinder kaur December 21st 2018 11:26 AM

ਪ੍ਰਭ ਜੋਬਨ ਪੰਜਾਬ ਦੇ ਉੱਭਰਦੇ ਹੋਏ ਗਾਇਕਾਂ ਜੋ ਇੱਕ ਹਨ। ਉਹ ਅਜਿਹੇ ਗਾਇਕ ਨੇ ਜੋ ਕਿ ਪੰਜਾਬ ਦੇ ਰਹਿਣ-ਸਹਿਣ ਤੇ ਪੰਜਾਬੀ ਇਤਿਹਾਸ ਨੂੰ ਆਪਣੇ ਗੀਤਾਂ ਰਾਹੀ ਪੇਸ਼ ਕਰਦੇ ਹਨ। ਇਸ ਵਾਰ ਪੰਜਾਬੀ ਗਾਇਕ ਪ੍ਰਭ ਜੋਬਨ ਜੋ ਕਿ ਆਪਣੀ ਨਵੀਂ ਪੇਸ਼ਕਸ਼ 'ਹੇਕ ਵਾਲਾ ਮੁੰਡਾ' ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਹਨ।

‘ਹੇਕ ਵਾਲਾ ਮੁੰਡਾ’ ਪ੍ਰਭ ਜੋਬਨ ਦਾ ਕਬੱਡੀ ਲਈ ਪਿਆਰ

ਹੋਰ ਦੇਖੋ: ‘ਹੁਣ ਆ ਗਿਆ ਦਸੰਬਰ ਤੇ ਮਿੱਤਰਾਂ ਦਾ ਨੰਬਰ’, ਦੇਖੋ ਕੀ ਨਵਾਂ ਲੈ ਕੇ ਆ ਰਹੇ ਨੇ ਮਨੀ ਔਜਲਾ

ਪੰਜਾਬ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਨਾਲ ਜ਼ਿੰਦਗੀ ਦੇ ਹੋਰ ਪਹਿਲੂਆਂ ਨੂੰ ਪੇਸ਼ ਕਰਦਾ ਹੈ ‘ਹੇਕ ਵਾਲਾ ਮੁੰਡਾ’ ਗੀਤ। ਇਸ ਗੀਤ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਕੁੱਝ ਕਿਸ ਤਰ੍ਹਾਂ ਨੇ.....

‘ਜੇ ਦਿਲ ਹੋਵੇ ਕਮਜ਼ੋਰ ਕਬੱਡੀ ਖੇਡੀ ਜਾਂਦੀ ਨੀ..’

https://www.youtube.com/watch?v=sjVj7xxt7IU&fbclid=IwAR3STj2JJZgPoR6M8ys_umMxY5JMdYNIAlB25ej86o1BAGbH8sDelGITH1M

ਪ੍ਰਭ ਜੋਬਨ ਨੇ ਸੋਸ਼ਲ ਮੀਡੀਆ ਤੇ ਇਸ ਗੀਤ ਦੇ ਲਿੰਕ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ‘ਖੇਡ ਪੰਜਾਬੀ “ ਕਬੱਡੀ “ ਜ਼ਿੰਦਾਬਾਦ’। ‘ਹੇਕ ਵਾਲਾ ਮੁੰਡਾ’ ਗੀਤ ਲਿਰਿਕਸ ਵੀਡੀਓ ਹੈ। ਇਸ ਗਾਣੇ ਦੇ ਬੋਲ ਪਾਲ ਬੜੂਵਾਲ ਨੇ ਲਿਖੇ ਹਨ ਤੇ ਮਿਊਜ਼ਿਕ ਪ੍ਰੀਤ ਰੋਮਾਨਾ ਨੇ ਦਿੱਤਾ ਹੈ। ਇਸ ਗੀਤ ਨੂੰ ਤਿੰਨ ਰੰਗ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ 21 ਸਿੰਘ , ਤੇਰਾ ਪੁੱਤ, ਤੇ ਅਰਬਨ ਟੂ ਦੇਸੀ ਗੀਤਾਂ ਨੂੰ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਇਹਨਾਂ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਿਆਰ ਮਿਲ ਚੁੱਕਿਆ ਹੈ।

Related Post