ਪਰਿਵਾਰ ਦੇ ਕਰੀਬੀ ਦੀ ਮੌਤ 'ਤੇ ਫੁੱਟ-ਫੁੱਟ ਰੋਏ ਪ੍ਰਭਾਸ, ਬਾਹੂਬਲੀ ਦੀ ਹਾਲਤ ਦੇਖ ਕੇ ਪ੍ਰਸ਼ੰਸਕ ਵੀ ਹੋਏ ਦੁਖੀ

By  Lajwinder kaur September 12th 2022 06:39 PM -- Updated: September 12th 2022 05:56 PM

Prabhas breaks down in tears at uncle And Actor UV Krishnam Raju's funeral:  ਮਸ਼ਹੂਰ ਐਕਟਰ-ਰਾਜਨੇਤਾ ਕ੍ਰਿਸ਼ਨਮ ਰਾਜੂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ। 82 ਸਾਲ ਦੀ ਉਮਰ ਵਿੱਚ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਭਤੀਜੇ ਪ੍ਰਭਾਸ ਵੀ ਆਪਣੇ ਹੰਝੂ ਨਹੀਂ ਰੋਕ ਸਕੇ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਪ੍ਰਭਾਸ ਦੇ ਫੈਨਜ਼ ਕਾਫੀ ਦੁਖੀ ਹਨ। ਕ੍ਰਿਸ਼ਣਮ ਰਾਜੂ ਨੂੰ ਵਿਦਾਈ ਦੇਣ ਲਈ ਤੇਲਗੂ ਇੰਡਸਟਰੀ ਦੇ ਕਈ ਲੋਕ ਉਨ੍ਹਾਂ ਦੇ ਘਰ ਪਹੁੰਚੇ ਸਨ। ਪ੍ਰਭਾਸ ਨੇ ਬਹੁਤ ਪਹਿਲਾਂ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਆਪਣੇ ਅੰਕਲ ਦੇ ਬਹੁਤ ਕਰੀਬ ਨੇ।

ਹੋਰ ਪੜ੍ਹੋ : ਇੰਤਜ਼ਾਰ ਹੋਇਆ ਖਤਮ! 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਸ਼ੈਲੇਸ਼ ਲੋਢਾ ਦੀ ਜਗ੍ਹਾ ਇਸ ਅਦਾਕਾਰ ਨੇ ਸ਼ੁਰੂ ਕੀਤੀ ਸ਼ੋਅ ਦੀ ਸ਼ੂਟਿੰਗ

actor parbhas image source twitter

ਪ੍ਰਭਾਸ ਦੇ ਚਾਚਾ ਕ੍ਰਿਸ਼ਨਮ ਰਾਜੂ ਦੀ ਐਤਵਾਰ ਸਵੇਰੇ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਕੋਰੋਨਾ ਹੋ ਗਿਆ, ਜਿਸ ਤੋਂ ਬਾਅਦ ਮੁਸ਼ਕਲਾਂ ਵਧ ਗਈਆਂ। ਪ੍ਰਭਾਸ ਦੀ ਅੰਤਿਮ ਯਾਤਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ 'ਚ ਉਹ ਰੋਂਦੇ ਅਤੇ ਹੰਝੂ ਪੂੰਝਦੇ ਨਜ਼ਰ ਆ ਰਹੇ ਹਨ।

inside image of parbhas uncle death image source twitter

ਕਈ ਪ੍ਰਸ਼ੰਸਕਾਂ ਨੇ ਇਸ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਟੁੱਟੇ ਹੋਏ ਦਿਲ ਵਾਲਾ ਅਤੇ ਰੋਣ ਵਾਲੇ ਇਮੋਜ਼ੀ ਪੋਸਟ ਕੀਤੇ ਨੇ। ਇਸ ਦੇ ਨਾਲ ਫੈਨਜ਼ ਪ੍ਰਭਾਸ ਨੂੰ ਮਜ਼ਬੂਤ ​​ਰਹਿਣ ਦੀ ਗੱਲ ਵੀ ਲਿਖ ਰਹੇ ਹਨ। ਆਪਣੇ ਹੀਰੋ ਨੂੰ ਰੋਂਦੇ ਦੇਖ ਕੇ ਕਈ ਪ੍ਰਸ਼ੰਸਕ ਪਰੇਸ਼ਾਨ ਹਨ। ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਅਭਿਨੇਤਾ ਚਿਰੰਜੀਵੀ ਪ੍ਰਭਾਸ ਨੂੰ ਦਿਲਾਸਾ ਦਿੰਦੇ ਨਜ਼ਰ ਆ ਰਹੇ ਹਨ।

inside image of parbhas sad image source instagram

ਕ੍ਰਿਸ਼ਨਮ ਰਾਜੂ 1970 ਅਤੇ 80 ਦੇ ਦਹਾਕੇ ਦੇ ਬਹੁਤ ਮਸ਼ਹੂਰ ਅਦਾਕਾਰ ਰਹੇ ਹਨ। ਐਕਟਿੰਗ ਕਰੀਅਰ ਤੋਂ ਬਾਅਦ ਉਹ ਰਾਜਨੀਤੀ 'ਚ ਆਏ। ਪ੍ਰਭਾਸ ਕ੍ਰਿਸ਼ਨਮ ਰਾਜੂ ਦੇ ਮਰਹੂਮ ਛੋਟੇ ਭਰਾ ਉੱਪਲਪਤੀ ਸੂਰਿਆਨਾਰਾਇਣ ਰਾਜੂ ਦਾ ਪੁੱਤਰ ਹੈ। ਪ੍ਰਭਾਸ ਨੇ ਆਪਣੇ ਅੰਕਲ ਨਾਲ 2009 'ਚ ਆਈ ਫਿਲਮ ਬਦਲਾ 'ਚ ਕੰਮ ਕੀਤਾ ਹੈ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਪ੍ਰਭਾਸ ਆਪਣੇ ਚਾਚੇ ਦੇ ਬਹੁਤ ਕਰੀਬ ਸੀ। ਪ੍ਰਭਾਸ ਦੇ ਪਿਤਾ ਦਾ 2010 ਵਿੱਚ ਦਿਹਾਂਤ ਹੋ ਗਿਆ ਸੀ।

 

#Prabhas annaaaa???????

Please stay strong ?? pic.twitter.com/s9FmHCC8SY

— Prabhas (@salaar280) September 11, 2022

 

 

View this post on Instagram

 

A post shared by actorprabhas ™ (@pb_cults)

Related Post