ਇੰਤਜ਼ਾਰ ਹੋਇਆ ਖਤਮ! 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਸ਼ੈਲੇਸ਼ ਲੋਢਾ ਦੀ ਜਗ੍ਹਾ ਇਸ ਅਦਾਕਾਰ ਨੇ ਸ਼ੁਰੂ ਕੀਤੀ ਸ਼ੋਅ ਦੀ ਸ਼ੂਟਿੰਗ

Reported by: PTC Punjabi Desk | Edited by: Lajwinder kaur  |  September 12th 2022 04:21 PM |  Updated: September 12th 2022 03:59 PM

ਇੰਤਜ਼ਾਰ ਹੋਇਆ ਖਤਮ! 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਸ਼ੈਲੇਸ਼ ਲੋਢਾ ਦੀ ਜਗ੍ਹਾ ਇਸ ਅਦਾਕਾਰ ਨੇ ਸ਼ੁਰੂ ਕੀਤੀ ਸ਼ੋਅ ਦੀ ਸ਼ੂਟਿੰਗ

Sachin Shroff replaces Sailesh Lodha In TMKOC:  'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਪਿਛਲੇ ਕੁਝ ਸਮੇਂ ਤੋਂ ਦੋ ਗੱਲਾਂ ਨੂੰ ਲੈ ਕੇ ਚਰਚਾ 'ਚ ਹੈ। ਇਕ ਹੈ, ਕੀ ਦਯਾਬੇਨ ਯਾਨੀ ਦਿਸ਼ਾ ਵਕਾਨੀ ਸ਼ੋਅ 'ਚ ਵਾਪਸੀ ਕਰੇਗੀ? ਦੂਸਰਾ ਇਹ ਹੈ ਕਿ ਸ਼ੈਲੇਸ਼ ਲੋਢਾ ਦੀ ਬਜਾਏ ਨਿਰਮਾਤਾ ਹੁਣ ਕਿਸ ਅਦਾਕਾਰ ਨੂੰ ਸਾਈਨ ਕਰਨਗੇ। ਅਜੇ ਤੱਕ ਮੇਕਰਸ ਇਨ੍ਹਾਂ ਦੋਵਾਂ ਦੇ ਕਿਰਦਾਰਾਂ ਲਈ ਕਿਸੇ ਦੀ ਚੋਣ ਨਹੀਂ ਕਰ ਸਕੇ ਹਨ।

ਹੋਰ ਪੜ੍ਹੋ : ‘ਕੈਰੀ ਆਨ ਜੱਟਾ-3’ ‘ਚ ਸ਼ਿੰਦਾ ਨਿਭਾਵੇਗਾ ਇਸ ਹੀਰੋ ਦੇ ਪੁੱਤਰ ਦਾ ਕਿਰਦਾਰ, ਫ਼ਿਲਮ ਦੇ ਸੈੱਟ ਤੋਂ ਵਾਇਰਲ ਹੋਇਆ ਵੀਡੀਓ

inside image of tmkocma Image Source: Twitter

ਦਯਾਬੇਨ ਕਦੋਂ ਵਾਪਸ ਆਵੇਗੀ ਅਤੇ ਕਿਹੜੀ ਅਭਿਨੇਤਰੀ ਦਯਾਬੇਨ ਬਣੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਸ਼ੈਲੇਸ਼ ਲੋਢਾ ਦੀ ਥਾਂ ਕੌਣ ਲੈ ਰਿਹਾ ਹੈ, ਇਹ ਹੁਣ ਸਭ ਜਾਣਦੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਿਕ ਮਸ਼ਹੂਰ ਟੀਵੀ ਐਕਟਰ ਸਚਿਨ ਸ਼ਰਾਫ ਨੂੰ ਨਿਰਮਾਤਾਵਾਂ ਨੇ ਤਾਰਕ ਮਹਿਤਾ ਦੇ ਰੂਪ ਵਿੱਚ ਚੁਣਿਆ ਹੈ।

TMKOC news: THIS 'Ghum Hai Kisikey Pyaar Meiin' actor to replace Shailesh Lodha in 'Taarak Mehta Ka Ooltah Chashmah' Image Source: Twitter

ਮੀਡੀਆ ਰਿਪੋਰਟ ਮੁਤਾਬਕ ਸਚਿਨ ਸ਼ਰਾਫ ਨੇ ਵੀ ਨਵਾਂ ‘ਤਾਰਕ ਮਹਿਤਾ’ ਬਣ ਕੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਯਾਨੀ ਤਾਰਕ ਮਹਿਤਾ ਕਾ ਉਲਟ ਚਸ਼ਮਾ ਵਿੱਚ ਸ਼ੈਲੇਸ਼ ਲੋਢਾ ਦੀ ਜਗ੍ਹਾ ਸਚਿਨ ਸ਼ਰਾਫ ਨੇ ਲਿਆ ਹੈ।

ਖਬਰ ਇਹ ਵੀ ਹੈ ਕਿ ਤਾਰਕ ਮਹਿਤਾ ਦੀ ਭੂਮਿਕਾ ਲਈ ਸਚਿਨ ਸ਼ਰਾਫ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਉਨ੍ਹਾਂ ਨੇ ਸ਼ੋਅ ਲਈ ਦੋ ਦਿਨ ਸ਼ੂਟਿੰਗ ਵੀ ਕੀਤੀ ਹੈ। ਹਾਲਾਂਕਿ ਸਚਿਨ ਸ਼ਰਾਫ ਵਲੋਂ ਫਿਲਹਾਲ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Sachin Shroff with boby deol Image Source: Twitter

ਸਚਿਨ ਸ਼ਰਾਫ ਕਈ ਟੀਵੀ ਸ਼ੋਅ ਅਤੇ ਵੈੱਬ ਸੀਰੀਜ਼ ਦਾ ਹਿੱਸਾ ਰਹਿ ਚੁੱਕੇ ਹਨ। ਵੈੱਬ ਸੀਰੀਜ਼ 'ਆਸ਼ਰਮ' ਤੋਂ ਇਲਾਵਾ ਉਹ ਟੀਵੀ ਸ਼ੋਅ 'ਗੁਮ ਹੈ ਕਿਸੀ ਕੇ ਪਿਆਰ ਮੇਂ' 'ਚ ਨਜ਼ਰ ਆਈ ਸੀ। ਦੂਜੇ ਪਾਸੇ ਸ਼ੈਲੇਸ਼ ਲੋਢਾ ਦੀ ਗੱਲ ਕਰੀਏ ਤਾਂ ਉਹ ਸ਼ੋਅ ਦੀ ਸ਼ੁਰੂਆਤ ਤੋਂ ਹੀ 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਨਾਲ ਜੁੜੇ ਹੋਏ ਸਨ।

ਪਰ ਕੁਝ ਮਹੀਨੇ ਪਹਿਲਾਂ, ਉਸਨੇ ਅਚਾਨਕ ਆਪਣੇ ਆਪ ਨੂੰ ਸ਼ੋਅ ਤੋਂ ਦੂਰ ਕਰ ਲਿਆ। ਇਸ ਕਾਰਨ ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼ੈਲੇਸ਼ ਲੋਢਾ ਨੇ 'ਤਾਰਕ ਮਹਿਤਾ' ਛੱਡ ਦਿੱਤਾ ਹੈ। ਪਰ ਮੇਕਰਸ ਇਸ ਗੱਲ ਤੋਂ ਇਨਕਾਰ ਕਰਦੇ ਰਹੇ। ਹਾਲਾਂਕਿ, ਨਿਰਮਾਤਾਵਾਂ ਨੇ ਬਾਅਦ ਵਿੱਚ ਸਵੀਕਾਰ ਕੀਤਾ ਕਿ ਸ਼ੈਲੇਸ਼ ਲੋਢਾ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਾ ਹਿੱਸਾ ਨਹੀਂ ਹੈ। ਇਸ ਤੋਂ ਇਲਾਵਾ ਸ਼ੈਲੇਸ਼ ਲੋਢਾ ਵੀ ਆਪਣੇ ਕਰੀਅਰ 'ਚ ਅੱਗੇ ਵਧਣਾ ਚਾਹੁੰਦੇ ਸਨ। ਖਬਰਾਂ ਮੁਤਾਬਕ ਉਨ੍ਹਾਂ ਨੇ 'ਤਾਰਕ ਮਹਿਤਾ' ਦੇ ਕਈ ਆਫਰ ਠੁਕਰਾ ਦਿੱਤਾ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network