‘ਕੈਰੀ ਆਨ ਜੱਟਾ-3’ ‘ਚ ਸ਼ਿੰਦਾ ਨਿਭਾਵੇਗਾ ਇਸ ਹੀਰੋ ਦੇ ਪੁੱਤਰ ਦਾ ਕਿਰਦਾਰ, ਫ਼ਿਲਮ ਦੇ ਸੈੱਟ ਤੋਂ ਵਾਇਰਲ ਹੋਇਆ ਵੀਡੀਓ

written by Lajwinder kaur | September 11, 2022

Video Viral From 'Carry On Jatta 3' Movie Set: ਪਾਲੀਵੁੱਡ ‘ਚ ਸੀਕਵਲ ਫ਼ਿਲਮਾਂ ਤੋਂ ਬਾਅਦ ਥ੍ਰੀਕੁਅਲ ਫ਼ਿਲਮਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਜੀ ਹਾਂ ਹੁਣ ਪਾਲੀਵੁੱਡ ਵਿੱਚ ਕਿਸੇ ਇੱਕ ਫ਼ਿਲਮ ਦੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ-ਤਿੰਨ ਭਾਗ ਬਣਨ ਲੱਗੇ ਹਨ। ਇਸ ਸਿਲਸਿਲੇ ਦੇ ਚੱਲਦੇ ਗਿੱਪੀ ਗਰੇਵਾਲਾ ਦੀ ਫ਼ਿਲਮ ਕੈਰੀ ਆਨ ਜੱਟਾ ਦਾ ਤੀਜਾ ਭਾਗ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਅਜਿਹੇ 'ਚ ਫ਼ਿਲਮ ਦੇ ਸੈੱਟ ਤੋਂ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : SIIMA 2022: ਰਣਵੀਰ ਸਿੰਘ ਨੇ ਸਟੇਜ਼ ‘ਤੇ ਕੀਤੀ ਖੂਬ ਮਸਤੀ, 'ਸ਼੍ਰੀਵੱਲੀ' ਗੀਤ 'ਤੇ ਸਵੈਗ ਨਾਲ ਡਾਂਸ ਕਰਦੇ ਹੋਏ ਲਾਹ ਦਿੱਤੀ ਆਪਣੀ ਜੁੱਤੀ

binnu dhilon with shinda grewal Image Source : Instagram

ਹਾਲ ਹੀ ਡੇਅ-3 ਅਤੇ ਡੇਅ-4 ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਸ਼ਿੰਦਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਬਿੰਨੂ ਢਿੱਲੋਂ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਕਿ ਸ਼ਿੰਦਾ ਗਰੇਵਾਲ ਫ਼ਿਲਮ ‘ਚ ਉਸਦੇ ਪੁੱਤਰ ਦਾ ਕਿਰਦਾਰ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ ਤੇ ਬਿੰਨੂ ਢਿੱਲੋਂ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

Gippy Grewal Image Source : Instagram

ਇਸ ਫ਼ਿਲਮ 'ਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸ਼ਿੰਦਾ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਨਜ਼ਰ ਆਉਣਗੇ। 'ਕੈਰੀ ਆਨ ਜੱਟਾ 3' ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ 'ਚੋਂ ਇੱਕ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲੰਡਨ 'ਚ ਸ਼ੁਰੂ ਹੋ ਗਈ ਹੈ।

Gippy Grewal Carry on jatta Image Source : Instagram

ਇਹ ਫ਼ਿਲਮ ਅਗਲੇ ਸਾਲ 29 ਜੂਨ 2023 ‘ਚ ਰਿਲੀਜ਼ ਹੋਵੇਗੀ ।ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਫ਼ਿਲਮ ਨੂੰ ਪੂਰੇ ਦੇਸ਼ ‘ਚ ਪੰਜਾਬੀ ਦੇ ਨਾਲ-ਨਾਲ ਹਿੰਦੀ, ਤਾਮਿਲ, ਤੇਲਗੂ ਅਤੇ ਸਾਊਥ ਦੀਆਂ ਹੋਰ ਭਾਸ਼ਾਵਾਂ ‘ਚ ਵੀ ਰਿਲੀਜ਼ ਕੀਤੀ ਜਾਵੇਗੀ ।

 

View this post on Instagram

 

A post shared by Shinda Grewal (@iamshindagrewal_)

You may also like