ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਸੰਗਤਾਂ 'ਚ ਉਤਸ਼ਾਹ,ਕਰਤਾਰਪੁਰ ਲਾਂਘੇ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਤੁਰਕੀ ਤੋਂ ਮੰਗਾਇਆ ਗਿਆ ਹੈ ਪੱਥਰ 

By  Shaminder July 30th 2019 06:00 PM

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਖ਼ਾਸ ਤਿਆਰੀਆਂ ਚੱਲ ਰਹੀਆਂ ਨੇ ।ਕਰਤਾਰਪੁਰ ਲਾਂਘਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਿੱਖ ਸੰਗਤਾਂ ਨੂੰ ਪਾਕਿਸਤਾਨ ਵੱਲੋਂ ਦਿੱਤਾ ਗਿਆ ਅਜਿਹਾ ਤੋਹਫ਼ਾ ਹੈ ਜਿਸ ਦਾ ਸ਼ੁਕਰਾਨਾ ਸਿੱਖ ਸੰਗਤਾਂ ਕਰਦੀਆਂ ਨਹੀਂ ਥੱਕ ਰਹੀਆਂ । ਕਰਤਾਰਪੁਰ ਲਾਂਘਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਮੌਕੇ 'ਤੇ ਖੋਲਿਆ ਜਾਵੇਗਾ । ਇਸ ਲਾਂਘੇ ਨੂੰ ਖੋਲਣ ਦੇ ਨਾਲ-ਨਾਲ ਇਸ ਲਾਂਘੇ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਉਣ ਲਈ  ਖ਼ਾਸ ਤੌਰ 'ਤੇ ਚਿੱਟੇ ਰੰਗ ਦਾ ਪੱਥਰ ਤੁਰਕੀ ਤੋਂ ਮੰਗਵਾਇਆ ਗਿਆ ਹੈ ।

ਹੋਰ ਵੇਖੋ:ਕੀਨੀਆ ‘ਚ ਰਹਿੰਦੇ ਸਿੱਖਾਂ ਨੇ 550ਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਕੀਤਾ ਇਹ ਖ਼ਾਸ ਉਪਰਾਲਾ, ਜ਼ਰੂਰਤਮੰਦਾਂ ਨੂੰ ਵੰਡੀਆਂ ਮੁਫ਼ਤ ਦਵਾਈਆਂ ਤੇ ਭੋਜਨ

ਇਸ ਦੇ ਨਾਲ ਹੀ ਇੱਥੇ 200 ਫੁੱਟ ਉੱਚਾ ਨਿਸ਼ਾਨ ਸਾਹਿਬ ਵੀ ਲਗਾਇਆ ਜਾਵੇਗਾ । ਜਿਸ ਨੂੰ ਕਿ ਭਾਰਤ 'ਚ ਬੈਠੇ ਲੋਕ ਵੀ ਵੇਖ ਸਕਣਗੇ । ਦੱਸ ਦਈਏ ਕਿ 2018 'ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਇੱਕ ਸਮਝੌਤਾ ਹੋਇਆ ਸੀ । ਜਿਸ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਅਤੇ ਹੁਣ ਕਰਤਾਰਪੁਰ ਲਾਂਘੇ ਦਾ ਸੁਫ਼ਨਾ ਸੰਗਤਾਂ ਨੂੰ ਸਾਕਾਰ ਹੁੰਦਾ ਜਾਪ ਰਿਹਾ ਹੈ ਜਿਸ ਕਾਰਨ ਸ਼ਰਧਾਲੂ ਬੇਹੱਦ ਖ਼ੁਸ਼ ਨੇ ।ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।

punjabis this week punjabis this week

ਪੰਜਾਬੀਸ ਦਿਸ ਵੀਕ ਪ੍ਰੋਗਰਾਮ 'ਚ ਵੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਵਿਸਤਾਰ ਨਾਲ ਦੱਸਿਆ ਗਿਆ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ਦਾ ਸ਼ੋਅ ਪੰਜਾਬੀਸ ਦਿਸ ਵੀਕ ਅਜਿਹਾ ਸ਼ੋਅ ਹੈ । ਜਿਸ 'ਚ ਪੂਰੀ ਦੁਨੀਆ 'ਚ ਵੱਖ-ਵੱਖ ਖੇਤਰਾਂ 'ਚ ਨਾਂਅ ਕਮਾਉਣ ਵਾਲੀਆਂ ਪੰਜਾਬੀ ਹਸਤੀਆਂ ਬਾਰੇ ਦੱਸਿਆ ਜਾਂਦਾ ਹੈ ਅਤੇ ਤੁਸੀਂ ਵੀ ਦੁਨੀਆ ਭਰ 'ਚ ਪੰਜਾਬ ਅਤੇ ਪੰਜਾਬੀਆਂ ਦਾ ਨਾਂਅ ਚਮਕਾਉਣ ਵਾਲੀਆਂ ਹਸਤੀਆਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਸਾਡਾ ਸ਼ੋਅ ਪੰਜਾਬੀਸ ਦਿਸ ਵੀਕ,ਹਰ ਐਤਵਾਰ ਨੂੰ ਸਵੇਰੇ 9:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।

 

Related Post