Prithviraj Teaser: ਅਕਸ਼ੇ ਕੁਮਾਰ ਅਤੇ ਮਾਨੁਸ਼ੀ ਛਿੱਲਰ ਦੀ ਫ਼ਿਲਮ 'ਪ੍ਰਿਥਵੀਰਾਜ' ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਹੀ ਹੈ ਫ਼ਿਲਮ

By  Lajwinder kaur November 15th 2021 01:20 PM

Prithviraj Teaser: ਬਾਲੀਵੁੱਡ ਸਟਾਰ ਅਕਸ਼ੇ ਕੁਮਾਰ Akshay Kumar ਦੀ ਆਉਣ ਵਾਲੀ ਫ਼ਿਲਮ 'ਪ੍ਰਿਥਵੀਰਾਜ' ਆਪਣੇ ਐਲਾਨ ਤੋਂ ਬਾਅਦ ਤੋਂ ਹੀ ਸੁਰਖੀਆਂ 'ਚ ਬਣੀ ਹੋਈ ਹੈ। ਜੀ ਹਾਂ ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ, ਜਿਸ ਕਰਕੇ ਫ਼ਿਲਮ ਦਾ ਆਫੀਸ਼ੀਅਲ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਹ ਫ਼ਿਲਮ ਆਖਰੀ ਹਿੰਦੂ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਜੀਵਨ 'ਤੇ ਆਧਾਰਿਤ ਹੈ, ਜਿਸ 'ਚ ਅਕਸ਼ੈ ਕੁਮਾਰ ਪ੍ਰਿਥਵੀਰਾਜ ਚੌਹਾਨ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਤੋਂ ਹੀ ਮਿਸ ਵਰਲਡ 2017 ਜੇਤੂ ਮਾਨੁਸ਼ੀ ਛਿੱਲਰ Manushi Chhillar ਵੀ ਬਾਲੀਵੁੱਡ 'ਚ ਆਪਣਾ ਡੈਬਿਊ ਕਰਨ ਜਾ ਰਹੀ ਹੈ।

ਹੋਰ ਪੜ੍ਹੋ :ਪੰਜਾਬੀ ਗਾਇਕ ਕਮਲ ਖ਼ਾਨ ਬਣੇ ਪਿਤਾ, Children's Day ‘ਤੇ ਪਹਿਲੀ ਵਾਰ ਆਪਣੀ ਧੀ ਦੀ ਤਸਵੀਰ ਕੀਤੀ ਸਾਂਝੀ, ਕਲਾਕਾਰ ਵੀ ਦੇ ਰਹੇ ਨੇ ਵਧਾਈਆਂ

akshay kumar and manushi chillar upcoming bollywood movie prithviraj teaser out

ਫ਼ਿਲਮ ਪ੍ਰਿਥਵੀਰਾਜ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਆਊਟ ਹੁੰਦੇ ਹੀ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਟੀਜ਼ਰ ਦੀ ਸ਼ੁਰੂਆਤ ਜ਼ਬਰਦਸਤ ਡਾਇਲਾਗ ਨਾਲ ਹੁੰਦੀ ਹੈ, ਜਿਸ 'ਚ ਬੈਕਗ੍ਰਾਊਂਡ 'ਚ ਯੁੱਧ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ। ਟੀਜ਼ਰ 'ਚ ਉਨ੍ਹਾਂ ਨੂੰ 'ਹਿੰਦੁਸਤਾਨ ਦਾ ਸ਼ੇਰ' ਦੱਸਿਆ ਗਿਆ ਹੈ। ਫਿਲਮ ਦਾ ਟੀਜ਼ਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ। ਥੋੜ੍ਹੇ ਹੀ ਸਮੇਂ 'ਚ ਇਸ ਨੂੰ ਯੂਟਿਊਬ 'ਤੇ 7 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਟੀਜ਼ਰ ਦੇ ਅਖੀਰਲੇ ਭਾਗ ਚ ਅਕਸ਼ੇ ਕੁਮਾਰ ਦਾ ਡਾਇਲਾਗ ਸੁਣਨ ਨੂੰ ਮਿਲ ਰਿਹਾ ਹੈ ‘ਧਰਮ ਕੇ ਲੀਏ ਜੀਆ ਹੂੰ ਧਰਮ ਕੇ ਲੀਏ ਮਰੂੰਗਾਂ’ ।

inside image of prithviraj teaser out now

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਨਿਮਰਤ ਖਹਿਰਾ ਦੇ ਨਵੇਂ ਗੀਤ ‘JAAN’ ਦਾ ਵੀਡੀਓ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਇਸ ਫ਼ਿਲਮ ਅਕਸ਼ੇ ਅਤੇ ਮਾਨੁਸ਼ੀ ਤੋਂ ਇਲਾਵਾ ਸੱਜੇ ਦੱਤ, ਸੋਨੂੰ ਸੂਦ ਅਤੇ ਕਈ ਹੋਰ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। Dr. Chandraprakash Dwivedi ਵੱਲੋਂ ਹੀ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ ਅਤੇ ਡਾਇਰੈਕਟ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਫ਼ਿਲਮ ਦੀ ਰਿਲੀਜ਼ ਡੇਟ ਤੋਂ ਵੀ ਪਰਦਾ ਉੱਠ ਗਿਆ ਹੈ। ਯਸ਼ਰਾਜ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਨਵੇਂ ਸਾਲ ‘ਤੇ ਯਾਨੀ ਕਿ 21 ਜਨਵਰੀ 2022 ‘ਚ ਰਿਲੀਜ਼ ਹੋਣ ਜਾ ਰਹੀ ਹੈ। ਜੇ ਗੱਲ ਕਰੀਏ ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਤਾਂ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ,ਕਿਉਂਕਿ ਉਨ੍ਹਾਂ ਦੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਜਿਸ ‘ਚ ਅਤਰੰਗੀ ਰੇ ਅਤੇ ਬਚਨ ਪਾਂਡੇ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਸੂਰਿਆਵੰਸ਼ੀ’ ਰਿਲੀਜ਼ ਹੋਈ ਹੈ ਜੋ ਕਿ ਬਾਕਸ ਆਫਿਸ ਉੱਤੇ ਬਕਾਮਲ ਕਰ ਰਹੀ ਹੈ।

Related Post