ਅੰਬਾਨੀਆਂ ਦੇ ਵਿਆਹ ਦੇ ਕਾਰਡ ਨੂੰ ਵੀ ਮਾਤ ਪਾਉਂਦਾ ਪ੍ਰਿਯੰਕਾ ਚੋਪੜਾ ਅਤੇ ਨਿਕ ਦੇ ਵਿਆਹ ਦਾ ਕਾਰਡ, ਦੇਖੋ ਵੀਡਿਓ 

By  Rupinder Kaler November 30th 2018 05:25 AM

ਬਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਅਤੇ ਨਿਕ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ । ਇਸ ਜੋੜੇ ਦਾ ਸ਼ਾਹੀ ਅੰਦਾਜ਼ ਵਿੱਚ 2 ਦਸੰਬਰ ਨੂੰ ਜੋਧਪੁਰ ਦੇ ਉਮੇਦ ਭਵਨ ਵਿੱਚ ਵਿਆਹ ਹੋਵੇਗਾ । ਇਸ ਜੋੜੇ ਨੇ ਆਪਣੇ ਵਿਆਹ ਦੇ ਪ੍ਰੋਗਰਾਮ ਨੂੰ ਲੈ ਕੇ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ ।ਵਿਆਹ ਵਿੱਚ ਸ਼ਾਮਿਲ ਹੋਣ ਲਈ ਲਗਾਤਾਰ ਮਹਿਮਾਨ ਪਹੁੰਚ ਰਹੇ ਹਨ ।

ਹੋਰ ਵੇਖੋ :ਜੱਟ ਦੇ ਫਲੈਗ ਲੈ ਕੇ ਹਾਜ਼ਰ ਨੇ ਜੈਜ਼ੀ ਬੀ ਅਤੇ ਕੌਰ ਬੀ, ਵੇਖੋ ਐਕਸਕਲਿਊੁਸਿਵ ਵੀਡਿਓ ਪੀਟੀਸੀ ਪੰਜਾਬੀ ‘ਤੇ

https://www.instagram.com/p/BqweRMygtFr/

ਪ੍ਰਿਯੰਕਾ ਅਤੇ ਨਿਕ ਦੇ ਸਾਰੇ ਰਿਸ਼ਤੇਦਾਰ ਅਤੇ ਦੋਸਤ ਜੋਧਪੁਰ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ । ਇਹਨਾਂ ਮਹਿਮਾਨਾਂ ਦਾ ਸ਼ਾਹੀ ਅੰਦਾਜ਼ ਵਿੱਚ ਸਵਾਗਤ ਹੋ ਰਿਹਾ ਹੈ ।ਇਸ ਸਭ ਦੇ ਚਲਦੇ ਪ੍ਰਿਯੰਕਾ ਤੇ ਨਿਕ ਦੇ ਵਿਆਹ ਦਾ ਕਾਰਡ ਸਾਹਮਣੇ ਅਇਆ ਹੈ । ਜਿਸ ਵਿੱਚ ਵਿਆਹ ਦੇ ਪ੍ਰੋਗਰਾਮ ਦਾ ਪੂਰਾ ਬਿਊਰਾ ਦਿੱਤਾ ਗਿਆ ਹੈ ।

ਹੋਰ ਵੇਖੋ :ਪੰਜਾਬ ਦੇ ਸਵਾਦ ਦੇ ਕਲਾਕਾਰਾਂ ਨੂੰ ਵਿਸ਼ਵਭਰ ‘ਚ ਪ੍ਰਸਿੱਧੀ ਦਵਾਉਣ ਵਾਲਾ ਸ਼ੋਅ ਪੰਜਾਬ ਦੇ ਸੁਪਰ ਸ਼ੈੱਫ ਕਰ ਰਿਹਾ ਹੈ ਵਾਪਸੀ

https://www.instagram.com/p/BqyRbUzA46c/

ਪ੍ਰਿਯੰਕਾ ਦੇ ਵਿਆਹ ਦੀਆਂ ਰਸਮਾਂ ਕਈ ਦਿਨ ਚੱਲਣਗੀਆਂ 30 ਨਵੰਬਰ ਯਾਨੀ ਅੱਜ ਹਲਦੀ ਦੀ ਰਸਮ ਕੀਤੀ ਜਾਵੇਗੀ ਇਸ ਦੇ ਨਾਲ ਹੀ ਕੋਕਟੇਲ ਪਾਰਟੀ ਵੀ ਹੋਵੇਗੀ । ਇਸ ਤੋਂ ਬਾਅਦ ਇੱਕ ਅਤੇ ਦੋ ਦਸੰਬਰ ਨੂੰ ਇਹ ਜੋੜਾ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ । ਇਸ ਸ਼ਾਹੀ ਵਿਆਹ ਦੀ ਸ਼ੁਰੂਆਤ ਪੂਜਾ ਦੇ ਨਾਲ ਹੋਈ ਹੈ ਜਿਹੜੀ ਕਿ ਮੁੰਬਈ ਵਿੱਚ ਪ੍ਰਿਯੰਕਾ ਦੇ ਘਰ ਕੀਤੀ ਗਈ ਸੀ । ਖਬਰਾਂ ਦੀ ਮੰਨੀਏ ਤਾਂ ਇਸ ਵਿਆਂਹ ਵਿੱਚ ਕਈ ਵਿਦੇਸ਼ੀ ਸ਼ਿਤਾਰੇ ਵੀ ਚਾਰ-ਚੰਨ ਲਗਾਉਣਗੇ ।

ਹੋਰ ਵੇਖੋ :ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਵੇਖੋ ਫ਼ਿਲਮ ਦਾ ਡਾਇਵੋਰਸ ਪਾਰਟੀ

https://www.instagram.com/p/BqwnGxWgZoJ/

Related Post