ਵਿਆਹ 'ਤੇ ਭਾਵੁਕ ਹੋਈ ਪ੍ਰਿਯੰਕਾ ਚੋਪੜਾ, ਜੈ-ਮਾਲਾ ਦੌਰਾਨ ਫੁੱਟ-ਫੁੱਟ ਕੇ ਰੋਈ ਪ੍ਰਿਯੰਕਾ, ਦੇਖੋ ਵੀਡਿਓ 

By  Rupinder Kaler December 3rd 2018 10:55 AM

ਪ੍ਰਿਯੰਕਾ ਅਤੇ ਨਿਕ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਜੋੜੇ ਦਾ ਵਿਆਹ ਇਸਾਈ ਅਤੇ ਹਿੰਦੂ ਰੀਤੀ ਰਿਵਾਜਾਂ ਦੇ ਮੁਤਾਬਿਕ ਹੋਇਆ ਹੈ । ਹਿੰਦੂ ਰੀਤੀ ਰਿਵਾਜ਼ਾਂ ਮੁਤਾਬਿਕ ਇਸ ਜੋੜੀ ਦੇ ਵੀ ਲਾਵਾਂ ਫੇਰੇ ਹੋਏ ਹਨ ।ਆਪਣੇ ਵਿਆਹ ਦੌਰਾਨ ਪ੍ਰਿਯੰਕਾ ਭਾਵੁਕ ਵੀ ਹੋ ਗਈ ਤੇ ਉਸ ਦੀਆਂ ਅੱਖਾਂ ਨਮ ਹੋ ਗਈਆਂ ।ਪਿੰਕਵਿਲਾ ਦੇ ਸੂਤਰਾਂ ਮੁਤਾਬਿਕ ਜਿਵੇਂ ਹੀ ਇਹ ਜੋੜੀ ਵਿਆਹ ਵਾਲੇ ਮੰਡਪ 'ਤੇ ਆਈ ਤਾਂ ਪ੍ਰਿਯੰਕਾ ਇਮੋਸ਼ਨਲ ਹੋ ਗਈ ।

ਹੋਰ ਵੇਖੋ :ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਵਿੱਚ ਸੁਦੇਸ਼ ਲਹਿਰੀ ਦੀ ਕਾਮੇਡੀ ਐਂਕਰਿੰਗ ਪਵੇਗੀ ਸਭ ਦੇ ਢਿੱਡੀ ਪੀੜਾ

https://www.instagram.com/p/Bq2Y95tH9NL/?utm_source=ig_embed

ਪ੍ਰਿਯੰਕਾ ਅਤੇ ਨਿਕ ਇੱਕ ਦੂਜੇ ਨੂੰ ਜੈ-ਮਾਲਾ ਪਹਿਨਾਉਣ ਲਈ ਜਿਵੇਂ ਹੀ ਇੱਕ ਦੂਜੇ ਦੇ ਸਾਹਮਣੇ ਆਏ ਤਾਂ ਪ੍ਰਿਯੰਕਾ ਦੀਆ ਅੱਖਾਂ ਵਿੱਚ ਅੱਥਰੂ ਟਪਕਣ ਲੱਗ ਗਏ ।ਇਥੇ ਹੀ ਬਸ ਨਹੀਂ ਪ੍ਰਿਯੰਕਾ ਇਸਾਈ ਸੈਰੀਮਨੀ ਦੌਰਾਨ ਵੀ ਇਮੋਸ਼ਨਲ ਹੋ ਗਈ ਸੀ ਕਿਉਂਕਿ ਇਸ ਵਿਆਹ ਵਿੱਚ ਪ੍ਰਿਯੰਕਾ ਆਪਣੇ ਪਿਤਾ ਨੂੰ ਕਾਫੀ ਮਿਸ ਕਰ ਰਹੀ ਸੀ ।

ਹੋਰ ਵੇਖੋ :ਸਾਰਾਗੁਰਪਾਲ ਨੂੰ ਅੱਖ ਮਾਰ ਗਿਆ ਡੱਡੂ, ਦੇਖੋ ਵੀਡਿਓ

https://www.instagram.com/p/Bq4sB7WHWR0/?utm_source=ig_embed

ਭਾਵੇਂ ਕੁਝ ਵੀ ਹੈ ਇਸ ਸਭ ਦੇ ਚਲਦੇ ਪ੍ਰਿਯੰਕਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਇਹ ਤਸਵੀਰਾਂ ਮਹਿੰਦੀ ਦੀ ਰਸਮ ਦੀਆਂ ਹਨ । ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ ।

ਹੋਰ ਵੇਖੋ :ਦਿਲਪ੍ਰੀਤ ਢਿੱਲੋਂ ਬਣ ਗਏ ਨੇ ਸਰਪੰਚ ,ਮਨਾ ਰਹੇ ਨੇ ਖੁਸ਼ੀਆਂ ,ਵੇਖੋ ਵੀਡਿਓ

https://www.instagram.com/p/Bq2Y95tH9NL/?utm_source=ig_embed

ਖਬਰਾਂ ਮੁਤਾਬਿਕ ਪ੍ਰਿਯੰਕਾ ਦੁਲਹਨ ਦੇ ਲਿਬਾਸ ਵਿੱਚ ਕਾਫੀ ਖੂਬਸੁਰਤ ਦਿਖਾਈ ਦੇ ਰਹੀ ਸੀ ਤੇ ਉਹ ਰਿਵਾਇਤੀ ਕੱਪੜਿਆਂ ਵਿੱਚ ਕਾਫੀ ਜੱਚ ਰਹੀ ਸੀ । ਖਬਰਾਂ ਮੁਤਾਬਿਕ ਪ੍ਰਿਯੰਕਾ ਦੀਆਂ ਸਾਰੀਆਂ ਡ੍ਰੈਸਾਂ ਡਿਜਾਇਨਰ ਅਬੂ ਜਾਨੀ ਨੇ ਡਿਜਾਇਨ ਕੀਤੀਆਂ ਹਨ ।

 

Related Post