ਤੈਮੂਰ ਅਲੀ ਖਾਨ ਤੋਂ ਬਾਅਦ ਪ੍ਰਿਯੰਕਾ-ਨਿੱਕ ਦੀ ਜੋੜੀ ਦੇ ਵਾਇਰਲ ਹੋਏ ਟੁਆਏ

By  Lajwinder kaur December 4th 2018 06:10 PM -- Updated: December 4th 2018 06:13 PM

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਜੋ ਕੇ ਵਿਆਹ ਦੇ ਬੰਧਨ 'ਚ ਬੁੱਝ ਚੁੱਕੇ ਹਨ ਤੇ ਹੁਣ ਮਿਸਟਰ ਐਂਡ ਮਿਸਿਜ਼ ਜੋਨਸ ਹੋ ਗਏ ਹਨ। 2 ਦਸੰਬਰ ਨੂੰ ਜੋਧਪੁਰ ਦੇ ਉਮੈਂਦ ਭਵਨ ਪੈਲੇਸ 'ਚ ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ, ਜਦਕਿ ਦੋਵਾਂ ਨੇ ਇਸਾਈ ਧਰਮ ਦੇ ਰੀਤੀ-ਰਿਵਾਜਾਂ ਨਾਲ ਵੀ ਵਿਆਹ ਕਰਵਾਇਆ। ਇਹ ਇਕ ਸ਼ਾਹੀ ਵਿਆਹ ਸੀ । ਇਸ ਵਿਆਹ 'ਚ ਖਾਸ ਲੋਕ ਹੀ ਸ਼ਾਮਿਲ ਹੋਏ ਸਨ। ਇਸ ਤੋਂ ਬਾਅਦ ਵਿਆਹ ਦੀਆਂ ਰਿਸੈਪਸ਼ਨ ਵੀ ਦੋ ਹਨ ਇੱਕ ਦਿੱਲੀ ‘ਚ ਤੇ ਇੱਕ ਮੁੰਬਈ ‘ਚ ਹੋਣੀ ਹੈ।Bollywood Priyanka Chopra Nick Jonas Doll Viral On Internet

ਹੋਰ ਪੜ੍ਹੋ: ਜਾਣੋ ਸੋਨਾਲੀ ਬੇਂਦਰੇ ਨੇ ਦੇਸ਼ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਸ ਨੂੰ ਗਲੇ ਲਗਾਇਆ

ਹਾਲ ਹੀ ਚ ਬਾਲੀਵੁੱਡ ਦੇ ਸਭ ਤੋਂ ਪਾਪੁਲਰ ਕਿਡ ਤੈਮੂਰ ਅਲੀ ਖਾਨ ਦੇ ਗੁੱਡੇ ਨੇ ਧੁੰਮਾਂ ਪਾਈਆਂ ਹੋਈਆਂ ਸੀ। ਇਹ ਗੁੱਡਾ ਕੇਰਲ ਦੇ ਇੱਕ ਟੁਆਏ ਸਟੋਰ ਚ ਵੇਚਿਆ ਜਾ ਰਿਹਾ ਸੀ। ਇਸ ਤੋਂ ਬਾਅਦ ਉਹ ਗੁੱਡਾ ਆਨਲਾਈਨ ਵੀ ਮੌਜੂਦ ਹੈ ਜਿਸ ਨੂੰ 900 ਤੋਂ 1400 ਤੱਕ ਦੀ ਕੀਮਤ ਚ ਖਰੀਦਿਆ ਜਾ ਸਕਦਾ ਹੈ। ਇਸ ਟੁਆਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ। ਤੇ ਹੁਣ ਨਿਕ-ਪ੍ਰਿਯੰਕਾ ਦੇ ਇਕ ਟੁਆਏ ਦੀ ਤਸਵੀਰ ਵਾਇਰਲ ਹੋਈ, ਜਿਸ ਨੂੰ ਨਿਕ-ਪ੍ਰਿਯੰਕਾ ਦਾ ਟੁਆਏ ਦੱਸਿਆ ਗਿਆ।

https://twitter.com/pritisahanipari/status/1069538992377483264

ਤਸਵੀਰਾਂ 'ਚ ਨਜ਼ਰ ਆ ਰਹੇ ਟੁਆਏ ਨਿੱਕ ਨੇ ਬਲਿਊ ਸੂਟ ਪਾਇਆ ਹੋਇਆ ਹੈ ਤੇ ਉਧਰ ਰੇਡ ਐਂਡ ਯੇੱਲੋ ਬਾਰਡਰ ਵਾਲੀ ਸਾੜ੍ਹੀ ਵਿੱਚ ਪ੍ਰਿਅੰਕਾ ਚੋਪੜਾ ਨਜ਼ਰ ਆ ਰਹੀ ਹੈ। ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ ਕਿ ਇਹ ਟੁਆਏ ਕਿੱਥੇ ਵਿਕ ਰਿਹਾ ਹਨ।

 

Related Post